ਧਰਨਾ ਲਾ ਕੇ ਬੀ. ਡੀ. ਪੀ. ਓ. ਨੂੰ ਦਿੱਤਾ ਮੰਗ ਪੱਤਰ

Tuesday, Jan 30, 2018 - 01:21 AM (IST)

ਧਰਨਾ ਲਾ ਕੇ ਬੀ. ਡੀ. ਪੀ. ਓ. ਨੂੰ ਦਿੱਤਾ ਮੰਗ ਪੱਤਰ

ਸ਼ਹਿਣਾ/ਭਦੌੜ, (ਪ.ਪ.)- ਜੀ. ਓ. ਜੀ. ਦੇ ਆਟਾ-ਦਾਲ ਸਕੀਮ ਦੇ ਸਰਵੇ 'ਚ ਕਰੀਬ 1000 ਲਾਭਪਾਤਰੀਆਂ ਦੇ ਨਾਂ ਕੱਟੇ ਜਾਣ 'ਤੇ ਅੱਜ ਵੱਖ-ਵੱਖ ਜਥੇਬੰਦੀਆਂ ਨੇ ਕਾਂਗਰਸ ਖੇਤ ਮਜ਼ਦੂਰ ਸੈੱਲ ਦੇ ਸੂਬਾ ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ 'ਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਫਤਰ ਸ਼ਹਿਣਾ ਅੱਗੇ ਧਰਨਾ ਲਾਇਆ। ਸੁਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਕਸਬੇ ਸ਼ਹਿਣਾ 'ਚ ਸਿਰਫ 187 ਲਾਭਪਾਤਰੀ ਹੀ ਰਹਿ ਗਏ ਹਨ। ਧਰਨਾਕਾਰੀਆਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਨੂੰ ਮੰਗ ਪੱਤਰ ਵੀ ਦਿੱਤਾ।
ਉਨ੍ਹਾਂ ਕਿਹਾ ਕਿ ਅਸੀਂ ਡੀ. ਸੀ. ਨੂੰ ਵੀ ਮੰਗ ਪੱਤਰ ਦੇਵਾਂਗੇ। ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੀ. ਸੀ . ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਵੇ ਦੁਬਾਰਾ ਕੀਤਾ ਜਾਵੇ। 
ਇਸ ਸਮੇਂ ਗੁਲਾਬ ਸਿੰਘ, ਗੁਰਮੇਲ ਸਿੰਘ, ਲਖਵੀਰ ਸਿੰਘ, ਦਰਬਾਰਾ ਸਿੰਘ, ਸੁਖਦੇਵ ਸਿੰਘ, ਭਿੰਦਰ ਸਿੰਘ, ਮੇਜਰ ਸਿੰਘ, ਹਾਕਮ ਸਿੰਘ, ਮਲਕੀਤ ਕੌਰ, ਮਨਜੀਤ ਕੌਰ, ਨਸੀਬ ਕੌਰ, ਹਰਬੰਸ ਸਿੰਘ, ਲਖਵਿੰਦਰ ਕੌਰ ਆਦਿ ਹਾਜ਼ਰ ਸਨ।


Related News