ਕਿਸਾਨ ਜਥੇਬੰਦੀ 29 ਨੂੰ ਦੇਵੇਗੀ ਪੁਲਸ ਚੌਕੀ ਅੱਗੇ ਧਰਨਾ
Wednesday, Dec 20, 2017 - 07:13 AM (IST)

ਪੱਟੀ, (ਬੇਅੰਤ)- ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੂਬਾਈ ਆਗੂ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਪਿੰਡ ਕੈਰੋਂ 'ਚ ਕੀਤੀ ਗਈ। ਮੀਟਿੰਗ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਕੈਰੋਂ ਦੀ ਸਾਂਝੀ ਧਰਮਸ਼ਾਲਾ 'ਚ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਇਸ ਧਰਮਸ਼ਾਲਾ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਸਥਾਨਕ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਤੌਰ 'ਤੇ ਬੇਨਤੀ ਪੱਤਰ ਕਈ ਵਾਰ ਭੇਜੇ ਚਾ ਚੁੱਕੇ ਹਨ ਪਰ ਸਰਕਾਰੀ ਪ੍ਰਸ਼ਾਸਨ ਕਬਜ਼ਾਧਾਰੀਆਂ ਤੋਂ ਧਰਮਸ਼ਾਲਾ ਦਾ ਕਬਜ਼ਾ ਛੁਡਵਾਉਣ ਲਈ ਕੋਈ ਵੀ ਸੰਜੀਦਗੀ ਨਹੀਂ ਵਿਖਾ ਰਿਹਾ, ਜਿਸ ਕਾਰਨ ਮਜਬੂਰ ਹੋ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਧਰਮਸ਼ਾਲਾ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ 29 ਦਸੰਬਰ ਨੂੰ ਪੁਲਸ ਚੌਕੀ ਕੈਰੋਂ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ।
ਅੱਜ ਦੀ ਮੀਟੰਗ ਮੌਕੇ ਕਿਸਾਨ ਜਥੇਬੰਦੀ ਦੀ ਬਾਬਾ ਸੁਰਜਨ ਸਿੰਘ ਜ਼ੋਨ ਦੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।