ਹਲਕਾ ਜੈਤੋ ''ਚ ਪੰਜਾਬ ਸਰਕਾਰ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਧਰਨਾ
Tuesday, Jul 07, 2020 - 01:22 PM (IST)
ਜੈਤੋ,ਫਰੀਦਕੋਟ (ਵੀਰਪਾਲ/ਗੁਰਮੀਤਪਾਲ, ਜਗਤਾਰ): ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਤੇ ਵਧਾਏ ਵੈਟ ਅਤੇ ਗਰੀਬ, ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਸਬੰਧੀ ਕੀਤੀਆਂ ਧਾਂਦਲੀਆਂ ਦਾ ਵਿਰੋਧ ਕਰਦੇ ਹੋਏ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਬਾਦਲ ਦੀ ਅਗਵਾਈ 'ਚ ਪਿੰਡ ਗੁਰੂ ਕੀ ਢਾਬ (ਮੱਤਾ) ਅਤੇ ਬੱਸ ਸਟੈਂਡ ਜੈਤੋ ਵਿਖੇ ਸ਼ਾਤ ਮਈ ਰੋਸ-ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਆਦੇ ਤਿੰਨ ਸਾਲ ਬੀਤ ਜਾਣ ਦੇ ਬਆਦ ਵੀ ਪੂਰੇ ਨਹੀਂ ਹੋਏ ਅਤੇ ਉਪਰੋਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਧਾ ਕੇ ਆਮ ਲੋਕਾਂ ਤੇ ਵੱਡਾ ਬੋਝ ਪਾ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਿਨਾਂ ਜਾਂਚ ਦੇ ਮੌਜੂਦਾ ਸਰਕਾਰ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਕੇ ਧੱਕਾ ਕਰ ਰਹੀ ਹੈ ਅਤੇ ਜਿਨ੍ਹਾਂ 'ਚ ਜ਼ਿਆਦਾਤਰ ਅਕਾਲੀ ਦਲ ਦੇ ਵਰਕਰਾਂ ਨੂੰ ਕਾਰਡ ਕੱਟ ਕੇ ਉਨ੍ਹਾਂ ਨੂੰ ਰਾਸ਼ਨ ਤੋਂ ਵਾਂਝੇ ਕੀਤੇ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਯਾਦਵਿੰਦਰ ਸਿੰਘ ਜੈਲਦਾਰ, ਨੌਜਵਾਨ ਆਗੂ ਕਰਨ ਸਿੰਘ ਦੁਲੱਟ ਭਗਤੂਆਣਾ, ਰਾਜਪਾਲ ਸਿੰਘ ਡੇਲਿਆਵਾਲੀ ਸਰਕਲ ਪ੍ਰਧਾਨ ਦਿਹਾਤੀ, ਹਰਮਨਪ੍ਰੀਤ ਸਿੰਘ ਬਾਸੀ ਸਰਕਲ ਪ੍ਰਧਾਨ ਰੋੜੀਕਪੂਰਾ, ਗੁਰਵਿੰਦਰ ਸਿੰਘ ਬਰਾੜ ਸਰਕਲ ਪ੍ਰਧਾਨ ਮਾਲਵਾ ਜੋਨ-1, ਜਗਰੂਪ ਸਿੰਘ ਬਰਾੜ ਵਾਇਸ ਚੇਅਰਮੈਨ ਪੀ.ਏ.ਡੀ.ਬੀ., ਖੁਸਹਾਲ ਕੁਮਾਰ ਸੀਤੂ ਰੋਮਾਣਾ, ਸੇਵਾਜੀਤ ਸਿੰਘ ਦੁਲੱਟ, ਯੂਥ ਵਿੰਗ ਦੇ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਸਿੰਕਦਰ ਸਿੰਘ ਗਿੱਲ ਰਾਮੇਆਣਾ ਸਾਬਕਾ ਸਰਪੰਚ ਰਾਮੇਆਣਾ, ਪ੍ਰਕਾਸ਼ ਸਿੰਘ ਸੇਵੇਵਾਲਾ (ਨਿੱਜੀ ਸਹਾਇਕ) ਤੋਂ ਇਲਾਵਾ ਰਣਬੀਰ ਸਿੰਘ ਸੇਵੇਵਾਲਾ ਹਾਜ਼ਰ ਸਨ।