ਇਨਸਾਫ ਮਾਰਚ 'ਚ ਸ਼ਾਮਲ ਹੋਣ ਲਈ ਪੁੱਜੇ ਧਰਮਵੀਰ ਗਾਂਧੀ (ਵੀਡੀਓ)

Saturday, Dec 08, 2018 - 02:42 PM (IST)

ਬਠਿੰਡਾ (ਅਮਿਤ)—ਆਮ ਆਦਮੀ ਪਰਾਟੀ ਤੋਂ ਬਾਗੀ ਹੋਏ ਡਾ. ਧਰਮਵੀਰ ਗਾਂਧੀ ਵੀ ਤਲਵੰਡੀ ਸਾਬੋ ਤੋਂ ਕੱਢੇ ਜਾਣ ਵਾਲੇ ਇਨਸਾਫ ਮਾਰਚ 'ਚ ਹਿੱਸਾ ਲੈਣ ਪਹੁੰਚ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਇਨਸਾਫ ਮਾਰਚ ਪੰਜਾਬ 'ਚ ਤੀਜਾ ਬਦਲ ਲਿਆਉਣ ਲਈ ਕੱਢਿਆ ਜਾ ਰਿਹਾ ਹੈ, ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦੋਵਾਂ ਨੇ ਪੰਜਾਬ ਨੂੰ ਖੌਖਲਾ ਕਰ ਦਿੱਤਾ ਹੈ। ਇਸ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਇਹ ਮਾਰਚ ਕੱਢਿਆ ਗਿਆ।  ਇਸ ਦੌਰਾਨ ਗੱਲਬਾਤ ਕਰਦੇ ਹੋਏ ਧਰਮਵੀਰ ਗਾਂਧੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਮੁਆਫੀ ਮੰਗਣ 'ਤੇ ਬਿਆਨ ਦਿੱਤਾ ਕਿ ਇਹ ਅਕਾਲੀ ਦਲ ਦਾ ਆਪਣਾ ਨਿੱਜੀ ਫੈਸਲਾ ਹੈ, ਕਿਉਂਕਿ ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੱਗਣ ਲੱਗਾ ਹੈ ਕਿ ਉਨ੍ਹਾਂ ਨੇ ਬਹੁਤ ਗਲਤੀਆਂ ਕੀਤੀਆਂ ਹਨ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ। ਇਸ ਲਈ ਉਹ ਮੁਆਫੀ ਮੰਗ ਕੇ ਦਰਬਾਰ ਸਾਹਿਬ 'ਚ ਆਖੰਡ ਪਾਠ ਸਾਹਿਬ ਦੇ ਪਾਠ ਕਰਵਾ ਰਹੇ ਹਨ, ਕਿਉਂਕਿ ਅਕਾਲੀ ਸਰਕਾਰ ਦੇ ਸਮੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਇਨ੍ਹਾਂ ਦੇ ਕਾਰਨ ਹੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਹੈ ਅਤੇ ਇਸ ਲਈ ਉਹ ਅੱਜ ਦੇ ਇਨਸਾਫ ਮਾਰਚ 'ਚ ਲੋਕਾਂ ਨੂੰ ਲਾਮਬੰਦ ਕਰਕੇ ਇਕਜੁੱਟ ਕਰਨਗੇ ਅਤੇ ਜਲਦ ਹੀ ਤੀਜੇ ਬਦਲ ਦੀ ਸ਼ੁਰੂਆਤ ਕਰਨਗੇ।


author

Shyna

Content Editor

Related News