ਡਾ. ਧਰਮਵੀਰ ਗਾਂਧੀ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ, ਕਿਹਾ ਪੰਜਾਬ ਨੂੰ ਦਿੱਲੀ ਦੀ ਮਾਡਲ ਦੀ ਲੋੜ ਨਹੀਂ

Tuesday, Apr 26, 2022 - 01:39 PM (IST)

ਡਾ. ਧਰਮਵੀਰ ਗਾਂਧੀ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ, ਕਿਹਾ ਪੰਜਾਬ ਨੂੰ ਦਿੱਲੀ ਦੀ ਮਾਡਲ ਦੀ ਲੋੜ ਨਹੀਂ

ਪਟਿਆਲਾ (ਕਵਲਜੀਤ) : ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਦੇ ਦੋ ਦਿਨਾਂ ਦਿੱਲੀ ਦੌਰੇ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਡਾ. ਗਾਂਧੀ ਨੇ ਕਿਹਾ ਕਿ ਜੋ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕਰਨ ਦੀਆਂ ਗੱਲਾਂ ਸਰਕਾਰ ਕਰ ਰਹੀ ਹੈ, ਉਸ ਤੋਂ ਕਿਨਾਰਾ ਕੀਤਾ ਜਾਵੇ ਦਿੱਲੀ ਇਕ ਰੈਵੇਨਿਊ ਸਰਪਲੱਸ ਸ਼ਹਿਰ ਹੈ ਜਦਕਿ ਪੰਜਾਬ ਦੇ ਸਿਰ ’ਤੇ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ, ਇਸ ਗੱਲ ਨੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਪੰਜਾਬ ਕੋਲ ਪੂਰਾ ਇੰਫਰਾਸਟਰੱਕਚਰ ਹੈ ਭਾਵੇਂ ਸਿਹਤ ਮਹਿਕਮੇ ਦੀ ਗੱਲ ਕੀਤੀ ਜਾਵੇ ਭਾਵੇਂ ਖੇਤੀ ਮਹਿਕਮੇ ਦੀ ਜਾਂ ਹੋਰ ਸਰਕਾਰੀ ਅਦਾਰਿਆਂ ਦੀ, ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਮਹਿਕਮੇ ਵਿਚ ਇਨਵੈਸਟਮੈਂਟ ਵਧਾ ਕੇ ਇਸ ਨੂੰ ਸੁਧਾਰਿਆ ਜਾਵੇ। ਦਿੱਲੀ ਮਾਡਲ ਨੂੰ ਇੱਥੇ ਥੌਪਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਨੂੰ ਪੰਜਾਬ ਦੇ ਤਰੀਕੇ ਨਾਲ ਹੀ ਚਲਾਉਣਾ ਚਾਹੀਦਾ ਹੈ। ਪੰਜਾਬ ਕੋਲ ਸਾਰਾ ਕੁਝ ਹੈ ਇਸ ਨੂੰ ਸੁਧਾਰਨ ਦੀ ਜ਼ਰੂਰਤ ਹੈ ਨਾ ਕਿ ਦਿੱਲੀ ਮਾਡਲ ਲਾਗੂ ਕਰਨ ਦੀ।

ਡਾ. ਗਾਂਧੀ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਸਿਹਤ ਵਿਭਾਗ ਦੀ ਖੁੱਲ੍ਹੀ ਹੈ। ਦਿੱਲੀ ਤੋਂ ਬਹੁਤ ਸਾਰੇ ਮਰੀਜ਼ਾਂ ਨੇ ਪੰਜਾਬ ਵਿਚ ਆ ਕੇ ਇਲਾਜ ਕਰਵਾਇਆ। ਇਸ ਦੇ ਨਾਲ ਬਿਜਲੀ ਮਹਿਕਮੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੋ ਪ੍ਰਾਈਵੇਟ ਥਰਮਲ ਪਲਾਂਟ ਹਨ ਉਨ੍ਹਾਂ ਦੇ ਨਾਲ ਪੀ. ਪੀ. ਏ. ਯਾਨੀ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਪਾਵਰ ਪਲਾਂਟਾਂ ਦੇ ਅੱਗੇ ਧਰਨਾ ਦੇ ਕੇ ਸਰਕਾਰ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਸੇ ਤਰ੍ਹਾਂ ਵਿਰੋਧੀ ਧਿਰ ਦੇ ਹੋਰ ਲੀਡਰਾਂ ਨੂੰ ਵੀ ਸਰਕਾਰ ਉੱਪਰ ਆਪਣੇ-ਆਪਣੇ ਤਰੀਕੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਪੀ. ਪੀ. ਏ. ਐਗਰੀਮੈਂਟ ਰੱਦ ਕੀਤਾ ਜਾ ਸਕੇ।


author

Gurminder Singh

Content Editor

Related News