ਧਨਤੇਰਸ ਦੇ ਮੌਕੇ ਮੁਕਤਸਰ ''ਚ ਗਹਿਣਿਆਂ ਅਤੇ ਬਰਤਨਾਂ ਦੀਆਂ ਦੁਕਾਨਾਂ ''ਤੇ ਰਹੀ ਭੀੜ

10/25/2019 5:36:08 PM

ਸ੍ਰੀ ਮੁਕਤਸਰ ਸਾਹਿਬ (ਪਵਨ) - ਦੇਸ਼ ਭਰ 'ਚ ਦੀਵਾਲੀ ਦੇ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੀਵਾਲੀ ਤੋਂ ਪਹਿਲਾ ਮਨਾਏ ਜਾਣ ਵਾਲੇ ਧਨਤੇਰਸ ਦੇ ਤਿਉਹਾਰ ਸਬੰਧੀ ਅੱਜ ਦੁਕਾਨਾਂ 'ਤੇ ਕਾਫ਼ੀ ਭੀੜ ਦੇਖਣ ਨੂੰ ਮਿਲੀ। ਲੋਕ ਇਸ ਦਿਨ ਨੂੰ ਗਹਿਣਿਆਂ ਅਤੇ ਬਰਤਨਾਂ ਦੀ ਖਰੀਦਦਾਰੀ ਲਈ ਸ਼ੁਭ ਮੰਨਦੇ ਹਨ, ਜਿਸ ਦੇ ਮੱਦੇਨਜ਼ਰ ਗਹਿਣਿਆਂ ਅਤੇ ਬਰਤਨਾਂ ਦੀਆਂ ਦੁਕਾਨਾਂ ਤੋਂ ਲੋਕ ਵੱਧ ਤੋਂ ਵੱਧ ਖਰੀਦਦਾਰੀ ਕਰ ਰਹੇ ਹਨ।

ਧਨਤੇਰਸ ਨੂੰ ਲੈ ਕੇ ਵਿਸ਼ੇਸ਼ ਤਿਆਰੀ
ਗਹਿਣਿਆਂ ਅਤੇ ਬਰਤਨਾਂ ਦੇ ਦੁਕਾਨਦਾਰਾਂ ਨੇ ਧਨਤੇਰਸ ਦੇ ਤਿਉਹਾਰ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਤਿਆਰੀ ਕੀਤੀ ਹੋਈ ਹੈ। ਬਾਜ਼ਾਰ 'ਚ ਸਥਿਤ ਦੁਕਾਨਦਾਰਾਂ ਵਲੋਂ ਆਪੋ-ਆਪਣੀਆਂ ਦੁਕਾਨਾਂ ਨੂੰ ਸਜਾਇਆ ਗਿਆ ਹੈ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਉਹ ਉਨ੍ਹਾਂ ਨੂੰ ਸਪੈਸ਼ਲ ਆਫ਼ਰ ਦੇ ਰਹੇ ਹਨ। ਧਨਤੇਰਸ ਦੇ ਤਿਉਹਾਰ ਮੌਕੇ ਵੱਡੇ ਘਰਾਣਿਆਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਝੁਕਾਅ ਸੋਨੇ ਅਤੇ ਹੀਰੇ ਦੇ ਗਹਿਣਿਆਂ ਵੱਲ ਰਿਹਾ। ਇਸ ਦਿਨ ਸ਼ਹਿਰ ਦੇ ਕਈ ਵੱਡੇ ਜਵੈਲਰਜ਼ ਅਤੇ ਲੋਕ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਏ।

ਆਮ ਵਰਗ ਦੀ ਰਹੀ ਬਰਤਨਾਂ ਵਾਲੀਆਂ ਦੁਕਾਨਾਂ 'ਤੇ ਭੀੜ
ਆਮ ਵਰਗ ਧਨਤੇਰਸ ਦੀ ਪੱਵਿਤਰਤਾ ਨੂੰ ਵੇਖਦੇ ਵੱਡੀ ਗਿਣਤੀ 'ਚ ਬਰਤਨ ਖਰੀਦ ਦਾ ਹੈ। ਇਸ ਲਈ ਆਮ ਵਰਗ ਦੇ ਲੋਕਾਂ ਦੀ ਬਰਤਨਾਂ ਵਾਲੀਆਂ ਦੁਕਾਨਾਂ ਤੇ ਕਾਫ਼ੀ ਭੀੜ ਨਜ਼ਰ ਆਈ। ਲੋਕ ਛੋਟੇ ਤੋਂ ਲੈ ਕੇ ਵੱਡੇ ਬਰਤਨ ਤੱਕ ਖਰੀਦ ਦੇ ਨਜ਼ਰ ਆਏ। ਧਨਤੇਰਸ ਨੂੰ ਮੁੱਖ ਰੱਖਦਿਆ ਪਿੱਤਲ ਅਤੇ ਚਾਂਦੀ ਦੇ ਬਰਤਨ ਵੀ ਲੋਕਾਂ ਨੇ ਖਰੀਦੇ।

ਭਗਵਾਨ ਗਣੇਸ਼ ਅਤੇ ਲੱਛਮੀ ਮਾਤਾ ਦੀਆਂ ਧਾਤ ਦੀਆਂ ਮੂਰਤੀਆਂ
ਧਨਤੇਰਸ ਦੇ ਤਿਉਹਾਰ ਮੌਕੇ ਦੁਕਾਨਦਾਰਾਂ ਵਲੋਂ ਭਗਵਾਨ ਗਣੇਸ਼ ਅਤੇ ਮਾਤਾ ਲੱਛਮੀ ਦੀਆਂ ਛੋਟੇ ਤੋਂ ਲੈ ਕੇ ਵੱਡੇ ਆਕਾਰ ਤੱਕ ਚਾਂਦੀ, ਸੋਨੇ ਅਤੇ ਪਿੱਤਲ ਦੀ ਧਾਂਤ ਨਾਲ ਤਿਆਰ ਕੀਤੀਆਂ ਮੂਰਤੀਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਲੋਕ ਘਰਾਂ 'ਚ ਬਣਾਏ ਪੂਜਾ ਸਥਾਨ 'ਤੇ ਇਨ੍ਹਾਂ ਮੂਰਤੀਆਂ ਨੂੰ ਸਜਾਉਣ ਲਈ ਬਹੁਤ ਉਤਸ਼ਾਹਿਤ ਹੋ ਰਹੇ ਹਨ।


rajwinder kaur

Content Editor

Related News