ਸੇਵਾ ਕੇਂਦਰ ਦੀ ਇਮਾਰਤ ''ਤੇ ਲਹਿਰਾਇਆ ਕੇਸਰੀ ਝੰਡਾ, ਲੋਕਾਂ ''ਚ ਦਹਿਸ਼ਤ
Tuesday, Sep 15, 2020 - 09:54 AM (IST)
ਧਨੌਲਾ (ਰਵਿੰਦਰ) : ਬੀਤੀ ਰਾਤ ਸਥਾਨਕ ਸੇਵਾ ਕੇਂਦਰ ਦੀ ਇਮਾਰਤ 'ਤੇ ਕੇਸਰੀ ਝੰਡਾ ਲਹਿਰਾਏ ਜਾਣ ਕਾਰਣ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗਰਮ ਖਿਆਲੀਆਂ ਵਲੋਂ ਕੀਤੇ ਐਲਾਨ ਕਿ ਐਤਵਾਰ ਨੂੰ ਸਰਕਾਰੀ ਇਮਾਰਤਾਂ 'ਤੇ ਕੇਸਰੀ ਝੰਡੇ ਲਹਿਰਾਏ ਜਾਣਗੇ ਬਾਵਜੂਦ ਪੁਲਸ ਖਾਲਿਸਤਾਨ ਦੇ ਹਮਾਇਤੀ ਗਰਮ ਖਿਆਲੀਆਂ ਨੂੰ ਰੋਕਣ 'ਚ ਅਸਫ਼ਲ ਰਹੀ, ਜਿਸ ਕਾਰਣ ਪੁਲਸ ਅਤੇ ਖੂਫੀਆ ਏਜੰਸੀਆਂ 'ਚ ਹਲਚਲ ਮੱਚ ਗਈ ਹੈ।
ਇਹ ਵੀ ਪੜ੍ਹੋ : ਬਜ਼ੁਰਗ ਗ੍ਰੰਥੀ 'ਤੇ ਪੁੱਤਾਂ ਢਾਹਿਆ ਕਹਿਰ, ਤੋਹਮਤਾਂ ਲਗਾ ਕੇ ਕੱਢਿਆ ਘਰੋਂ (ਵੀਡੀਓ)
ਸੇਵਾ ਕੇਂਦਰ ਦੀ ਇਮਾਰਤ 'ਤੇ ਲਹਿਰਾਏ ਝੰਡੇ ਦੀ ਤਸਵੀਰ ਵਾਇਰਲ ਹੋਣ ਉਪਰੰਤ ਪੁਲਸ ਵਲੋਂ ਭਾਵੇਂ ਝੰਡਾ ਉਤਾਰ ਦਿੱਤਾ ਗਿਆ ਪਰ ਲੋਕ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ