ਢੱਡਰੀਆਂ ਵਾਲੇ ''ਤੇ ਹਮਲਾ ਕਰਨ ਦੇ ਮਾਮਲੇ ''ਚ ਸੁਣਵਾਈ 30 ਤਕ ਟਲੀ

Thursday, Jan 25, 2018 - 07:07 AM (IST)

ਢੱਡਰੀਆਂ ਵਾਲੇ ''ਤੇ ਹਮਲਾ ਕਰਨ ਦੇ ਮਾਮਲੇ ''ਚ ਸੁਣਵਾਈ 30 ਤਕ ਟਲੀ

ਲੁਧਿਆਣਾ  (ਮਹਿਰਾ) - ਕਥਾਵਾਚਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਿਲੇ 'ਤੇ ਹਮਲਾ ਕਰਨ ਦੇ ਮਾਮਲੇ 'ਚ ਅੱਜ ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਕੰਗ ਨੇ ਸੁਣਵਾਈ ਕਰਦਿਆਂ ਇਸ ਨੂੰ 30 ਜਨਵਰੀ ਤਕ ਲਈ ਟਾਲ ਦਿੱਤਾ ਹੈ। ਅਦਾਲਤ 'ਚ ਅੱਜ 2 ਦੋਸ਼ੀਆਂ ਅਮਰਜੀਤ ਸਿੰਘ ਅਤੇ ਗੁਰਵਿੰਦਰ ਨੂੰ ਆਸੀਫਿਕੇਸ਼ਨ ਟੈਸਟ ਰਿਪੋਰਟ 'ਚ 18 ਸਾਲ ਦਾ ਦੱਸੇ ਜਾਣ 'ਤੇ ਵੀ ਅਦਾਲਤ 'ਚ ਬਹਿਸ ਕੀਤੀ ਗਈ।  ਜਦੋਂਕਿ ਪਹਿਲੀ ਪੇਸ਼ੀ 'ਤੇ ਅਦਾਲਤ ਨੇ ਸਹਿ ਦੋਸ਼ੀ ਗੁਰਮੀਤ ਨੂੰ 21 ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਉਥੇ ਪਿਛਲੀ ਪੇਸ਼ੀ 'ਤੇ ਸ਼ਿਕਾਇਤਕਰਤਾ ਦੇ ਵਕੀਲ ਦਮਦਮੀ ਟਕਸਾਲ ਦੇ ਮੁਖੀ
ਹਰਨਾਮ ਸਿੰਘ ਧੁੰਮਾ ਨੂੰ ਦੋਸ਼ੀ ਬਣਾਉਣ ਲਈ ਦਾਇਰ ਕੀਤੀ ਗਈ ਅਰਜ਼ੀ 'ਤੇ ਕੋਈ ਫਿਲਹਾਲ ਕਾਰਵਾਈ ਨਾ ਕਰਨ ਦੇ ਲਈ ਕਿਹਾ ਸੀ। ਵਰਨਣਯੋਗ ਹੈ ਕਿ 17 ਮਾਰਚ 2016 ਨੂੰ ਬਾੜੇਵਾਲ ਪੁਲ ਕੋਲ 30-40 ਹਥਿਆਰਬੰਦ ਲੋਕਾਂ ਨੇ ਢੱਡਰੀਆਂ ਵਾਲੇ ਦੇ ਕਾਫਿਲੇ 'ਤੇ ਹਮਲਾ ਕਰ ਦਿੱਤਾ ਸੀ ਅਤੇ ਢੱਡਰੀਆਂ ਵਾਲੇ ਨੂੰ ਮਾਰਨ ਦੀ ਨੀਅਤ ਨਾਲ ਉਨ੍ਹਾਂ 'ਤੇ ਗੋਲੀਆਂ ਵੀ ਚਲਾਈਆਂ ਸੀ, ਜਿਸ ਵਿਚ ਸਾਥੀ ਭੁਪਿੰਦਰ ਸਿੰਘ ਨਿਵਾਸੀ ਖਾਸੀ ਕਲਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਧਾਰਾ 302 ਅਤੇ 307 ਦੇ ਤਹਿਤ ਮਾਮਲਾ ਦਰਜ ਕੀਤਾ ਸੀ।


Related News