ਢਾਬੇ ''ਤੇ ਮਜ਼ੇ ਨਾਲ ''ਤੰਦੂਰੀ ਨਾਨ'' ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਖ਼ਬਰ (ਤਸਵੀਰਾਂ)

Monday, Jan 03, 2022 - 10:52 AM (IST)

ਢਾਬੇ ''ਤੇ ਮਜ਼ੇ ਨਾਲ ''ਤੰਦੂਰੀ ਨਾਨ'' ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਖ਼ਬਰ (ਤਸਵੀਰਾਂ)

ਪਟਿਆਲਾ (ਜੋਸਨ, ਬਲਜਿੰਦਰ) : ਜੇਕਰ ਤੁਸੀਂ ਵੀ ਢਾਬੇ 'ਤੇ ਬੈਠ ਕੇ ਤੰਦੂਰੀ ਨਾਨ ਜਾਂ ਰੋਟੀ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਵੀ ਹੋਸ਼ ਉਡਾ ਦੇਵੇਗੀ। ਦਰਅਸਲ ਸ਼ੇਰਾਂ ਵਾਲਾ ਗੇਟ ਵਿਖੇ ਇਕ ਨਿੱਜੀ ਢਾਬੇ ਦੇ ਨੌਕਰ ਵੱਲੋਂ ਗੰਦਾ ਖਾਣਾ ਪਰੋਸਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਢਾਬਾ ਰਾਤੋ-ਰਾਤ ਬੰਦ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਢਾਬੇ ਦਾ ਮਾਲਕ ਵੀ ਫ਼ਰਾਰ ਹੋ ਗਿਆ। ਉੱਧਰ ਜਦੋਂ ਦੇਰ ਸ਼ਾਮ ਸਿਹਤ ਵਿਭਾਗ ਦੀ ਟੀਮ ਸੈਂਪਲ ਲੈਣ ਪੁੱਜੀ ਤਾਂ ਅੱਗੋਂ ਦੁਕਾਨ ਬੰਦ ਮਿਲੀ ਅਤੇ ਸ਼ਟਰ ਅਤੇ ਦੁਕਾਨ ਕਿਰਾਏ ਲਈ ਖ਼ਾਲੀ ਹੈ, ਦਾ ਪੋਸਟਰ ਲੱਗਿਆ ਮਿਲਿਆ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਮਜੀਠੀਆ ਦੀਆਂ ਤਸਵੀਰਾਂ ਨੇ ਮਚਾਈ ਸਿਆਸੀ ਹਲਚਲ, ਦਿੱਤੇ ਗਏ ਜਾਂਚ ਦੇ ਹੁਕਮ

PunjabKesari

ਇੰਨਾ ਹੀ ਨਹੀਂ, ਨਵ-ਨਿਯੁਕਤ ਐੱਸ. ਐੱਸ. ਪੀ. ਸੰਦੀਪ ਗਰਗ ਨੇ ਵੀ ਸਖ਼ਤ ਕਾਰਵਾਈ ਦੀ ਗੱਲ ਆਖੀ ਸੀ। ਜੇਕਰ ਸਿਹਤ ਵਿਭਾਗ ਦੀ ਟੀਮ ਪੁੱਜ ਜਾਂਦੀ ਜਾਂ ਪੁਲਸ ਹਰਕਤ ’ਚ ਆ ਜਾਂਦੀ ਤਾਂ ਭੱਜਣ ’ਚ ਕਾਮਯਾਬ ਹੋਏ ਢਾਬਾ ਮਾਲਕ ਨੂੰ ਦਬੋਚਿਆ ਜਾ ਸਕਦਾ ਸੀ। ਜਿੱਥੇ ਇਹ ਰਾਤੋ-ਰਾਤ ਭੱਜਣ ਦਾ ਮਾਮਲਾ ਸ਼ੱਕੀ ਜਾਪਦਾ ਹੈ, ਉਥੇ ਇਸ ਰੋਟੀ ਨੂੰ ਥੁੱਕ ਲਗਾ ਕੇ ਪਕਾਉਣ ਦੇ ਮਾਮਲੇ ’ਚ ਸਾਜ਼ਿਸ਼ ਦਾ ਸਾਇਆ ਵੀ ਨਜ਼ਰ ਆਉਂਦਾ ਹੈ। 

ਇਹ ਵੀ ਪੜ੍ਹੋ : ਬੰਬ ਧਮਾਕਾ ਮਾਮਲੇ 'ਚ ਪੁਲਸ ਹੱਥ ਲੱਗਾ ਅਹਿਮ ਸੁਰਾਗ, ਇੰਝ ਕੋਰਟ ਕੰਪਲੈਕਸ ਤੱਕ ਪੁੱਜਾ ਸੀ ਗਗਨਦੀਪ

PunjabKesari
ਥੁੱਕ ਲਾ ਕੇ ਪਰੋਸਿਆ ਜਾ ਰਿਹਾ ਸੀ ਖਾਣਾ
ਜਾਣਕਾਰੀ ਅਨੁਸਾਰ ਲੰਘੇ ਦਿਨ ਸ਼ੇਰਾਂ ਵਾਲਾ ਗੇਟ ਨਜ਼ਦੀਕ ਇਕ ਢਾਬੇ ’ਤੇ ਤੰਦੂਰੀ ਨਾਨ ਅਤੇ ਰੋਟੀਆਂ ਬਣਾਉਣ ਵਾਲੇ ਨੌਕਰ ਵੱਲੋਂ ਥੁੱਕ ਲੱਗਾ ਕੇ ਖਾਣਾ ਪਰੋਸਿਆ ਜਾ ਰਿਹਾ ਸੀ, ਜਿਸ ਦੀ ਉੱਥੇ ਖੜ੍ਹੇ ਕੁੱਝ ਵਿਅਕਤੀਆਂ ਵੱਲੋਂ ਵੀਡੀਓ ਵੀ ਬਣਾ ਲਈ ਗਈ। ਇਸ ਦੇ ਕੁੱਝ ਸਮੇਂ ਬਾਅਦ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ 7ਵੀਂ ਸੂਚੀ, 5 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਸੀ ਕਿ ਗੰਦਾ ਖਾਣਾ ਪਰੋਸਣ ਸਬੰਧੀ ਵਿਭਾਗ ਨੂੰ ਵੀਡੀਓ ਪ੍ਰਾਪਤ ਹੋਈ ਹੈ। ਵਿਭਾਗ ਵੱਲੋਂ ਸਿਹਤ ਅਫ਼ਸਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਲਦ ਹੀ ਵਿਭਾਗ ਵੱਲੋਂ ਸੈਂਪਲਿੰਗ ਲੈ ਕੇ ਢਾਬਾ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਪਰ ਟੀਮ ਦੀ ਲੇਟ-ਲਤੀਫ਼ੀ ਕਾਰਨ ਇਹ ਸ਼ਖਸ ਭੱਜਣ ਚ ਕਾਮਯਾਬ ਹੋ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News