ਚੰਡੀਗੜ੍ਹ : ਨਸ਼ਾ ਤਸਕਰੀ ਦੇ ਮੁੱਦੇ ''ਤੇ ਵੱਖ-ਵੱਖ ਸੂਬਿਆਂ ਦੇ DGPs ਦੀ ਮੀਟਿੰਗ, ਨਹੀਂ ਪੁੱਜੇ ਪੰਜਾਬ ਦੇ DGP

Thursday, Mar 02, 2023 - 02:47 PM (IST)

ਚੰਡੀਗੜ੍ਹ : ਨਸ਼ਾ ਤਸਕਰੀ ਦੇ ਮੁੱਦੇ ''ਤੇ ਵੱਖ-ਵੱਖ ਸੂਬਿਆਂ ਦੇ DGPs ਦੀ ਮੀਟਿੰਗ, ਨਹੀਂ ਪੁੱਜੇ ਪੰਜਾਬ ਦੇ DGP

ਚੰਡੀਗੜ੍ਹ : ਚੰਡੀਗੜ੍ਹ 'ਚ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੈ ਕੇ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਡੀ. ਜੀ. ਪੀਜ਼ ਦੀ ਉੱਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਹਰਿਆਣਾ ਦੇ ਡੀ. ਜੀ. ਪੀ. ਪੀ. ਕੇ. ਅਗਰਵਾਲ, ਚੰਡੀਗੜ੍ਹ ਦੇ ਡੀ. ਜੀ. ਪੀ. ਪਰਵੀਰ ਰੰਜਨ ਸਮੇਤ ਨਾਰਕੋਟਿਕਸ ਦੇ ਸੀਨੀਅਰ ਅਫ਼ਸਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਦਾ 3200 ਕਰੋੜ ਰੁਪਿਆ ਰੋਕਿਆ, ਪੰਜਾਬ ਮੰਡੀ ਬੋਰਡ ਨਹੀਂ ਮੋੜ ਸਕਿਆ ਬੈਂਕਾਂ ਦੀ ਕਿਸ਼ਤ

ਹਾਲਾਂਕਿ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕੇ। ਇਸ ਦਾ ਕਾਰਨ ਉਨ੍ਹਾਂ ਦੀ ਖ਼ਰਾਬ ਸਿਹਤ ਦੱਸਿਆ ਗਿਆ। ਏ. ਡੀ. ਜੀ. ਪੀ. ਪੰਜਾਬ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਵੀ ਮੀਟਿੰਗ 'ਚ ਸ਼ਿਰੱਕਤ ਕੀਤੀ ਅਤੇ ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।
ਇਹ ਵੀ ਪੜ੍ਹੋ : ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਲਿਆ ਗਿਆ ਇਹ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News