ਡੀ. ਜੀ. ਪੀ. ਦੀ ਚਿਤਾਵਨੀ ਤੋਂ ਬਾਅਦ ਵੀ ਨਹੀਂ ਸੁਧਰੇ ਲੋਕ, ਸਟੇਟਸ ’ਤੇ ਹਥਿਆਰਾਂ ਨਾਲ ਅਪਲੋਡ ਕਰ ਰਹੇ ਤਸਵੀਰਾਂ

Friday, Dec 09, 2022 - 03:10 PM (IST)

ਡੀ. ਜੀ. ਪੀ. ਦੀ ਚਿਤਾਵਨੀ ਤੋਂ ਬਾਅਦ ਵੀ ਨਹੀਂ ਸੁਧਰੇ ਲੋਕ, ਸਟੇਟਸ ’ਤੇ ਹਥਿਆਰਾਂ ਨਾਲ ਅਪਲੋਡ ਕਰ ਰਹੇ ਤਸਵੀਰਾਂ

ਲੁਧਿਆਣਾ (ਰਾਜ) : ਗੰਨ ਕਲਚਰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਨੇ ਇਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿਚ ਹਥਿਆਰਾਂ ਨਾਲ ਪ੍ਰਮੋਟ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਗਈ। ਸੋਸ਼ਲ ਸਾਈਟਾਂ ’ਤੇ ਹਥਿਆਰਾਂ ਨਾਲ ਫੋਟੋ ਪਾਉਣ ਵਾਲਿਆਂ ’ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਡੀ. ਜੀ. ਪੀ. ਗੌਰਵ ਯਾਦਵ ਨੇ ਸੋਸ਼ਲ ਅਕਾਊਂਟਸ ’ਤੇ ਪੁਰਾਣੀਆਂ ਅਪਲੋਡ ਕੀਤੀਆਂ ਹੋਈਆਂ ਹਥਿਆਰਾਂ ਨਾਲ ਫੋਟੋਆਂ ਡਿਲੀਟ ਕਰਨ ਲਈ 3 ਦਿਨ ਦਾ ਸਮਾਂ ਦਿੱਤਾ ਸੀ ਤਾਂ ਕਿ ਲੋਕ ਫੋਟੋਆਂ ਡਿਲੀਟ ਕਰ ਸਕਣ। ਇਸ ਤੋਂ ਬਾਅਦ ਸੋਸ਼ਲ ਸਾਈਟਾਂ ’ਤੇ ਪਾਈ ਫੋਟੋ ’ਤੇ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਸੀ ਪਰ ਲੋਕ ਸੁਧਰਨ ਲਈ ਤਿਆਰ ਨਹੀਂ ਹਨ। ਉਹ ਹਥਿਆਰਾਂ ਦੇ ਨਾਲ ਪਾਈਆਂ ਪੁਰਾਣੀਆਂ ਫੋਟੋ ਤੱਕ ਡਿਲੀਟ ਨਹੀਂ ਕਰ ਸਕੇ।

ਇਹ ਵੀ ਪੜ੍ਹੋ : ਪ੍ਰੋਗਰਾਮ ਰੱਦ ਹੋਇਆ ਤਾਂ ਆਰਕੈਸਟਰਾ ਵਾਲੀ ਕੁੜੀ ਨੇ ਅੱਧੀ ਰਾਤ ਨੂੰ ਬੁੱਕ ਕੀਤੀ ਟੈਕਸੀ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼

ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਕੁਝ ਨੌਜਵਾਨ ਵ੍ਹਟਸਐਪ ਸਟੇਟਸ ’ਤੇ ਹਥਿਆਰਾਂ ਨਾਲ ਫੋਟੋ ਪਾਉਣ ਲੱਗ ਗਏ ਹਨ ਕਿਉਂਕਿ ਸਟੇਟਸ ਦੀ ਫੋਟੋ 24 ਘੰਟਿਆਂ ਬਾਅਦ ਖੁਦ-ਬ-ਖੁਦ ਡਿਲੀਟ ਹੋ ਜਾਂਦੀ ਹੈ। ਜੇਕਰ ਗੱਲ ਲੁਧਿਆਣਾ ਸ਼ਹਿਰ ਦੀ ਕੀਤੀ ਜਾਵੇ ਤਾਂ ਲੁਧਿਆਣਵੀਆਂ ’ਚ ਅਜੇ ਵੀ ਹਥਿਆਰਾਂ ਦਾ ਰੁਝਾਨ ਬਣਿਆ ਹੋਇਆ ਹੈ। ਕਈ ਲੋਕਾਂ ਨੇ ਸੋਸ਼ਲ ਸਾਈਟਾਂ ’ਤੇ ਪਾਈਆਂ ਫੋਟੋ ਨਹੀਂ ਡਿਲੀਟ ਕੀਤੀਆਂ। ਪੁਲਸ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ। ਅਸਲ ’ਚ ਪੰਜਾਬ ਵਿਚ ਲਗਾਤਾਰ ਨਾਜਾਇਜ਼ ਹਥਿਆਰਾਂ ਨਾਲ ਵਾਰਦਾਤਾਂ ਹੋ ਰਹੀਆਂ ਹਨ। ਲੋਕਾਂ ਦਾ ਹਥਿਆਰਾਂ ਪ੍ਰਤੀ ਰੁਝਾਨ ਵਧਣ ਲੱਗਾ ਹੈ। ਹਰ ਜ਼ਿਲ੍ਹੇ ’ਚ ਲਾਇਸੈਂਸੀ ਹਥਿਆਰ ਲੈਣ ਦੀ ਹੋੜ ਲੱਗੀ ਹੋਈ ਹੈ। ਜੇਕਰ ਕੋਈ ਲਾਇਸੈਂਸੀ ਹਥਿਆਰ ਨਹੀਂ ਲੈ ਪਾਉਂਦਾ ਤਾਂ ਉਹ ਸਸਤੇ ਰੇਟਾਂ ’ਤੇ ਨਾਜਾਇਜ਼ ਹਥਿਆਰ ਲੈ ਆਉਂਦਾ ਹੈ। ਇਸ ਤੋਂ ਇਲਾਵਾ ਪੰਜਾਬੀ ਸਿੰਗਰ ਵੀ ਆਪਣੇ ਗੀਤਾਂ ਵਿਚ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹਨ, ਜਿਸ ਨਾਲ ਨੌਜਵਾਨਾਂ ਦਾ ਧਿਆਨ ਹਥਿਆਰਾਂ ਵੱਲ ਜ਼ਿਆਦਾ ਹੈ। ਲਗਾਤਾਰ ਨੌਜਵਾਨ ਹਥਿਆਰਾਂ ਦੇ ਨਾਲ ਆਪਣੀ ਫੋਟੋ ਸੋਸ਼ਲ ਸਾਈਟਾਂ ’ਤੇ ਅਪਲੋਡ ਕਰ ਰਹੇ ਹਨ।

ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੇ ਜਾਣ ਵਾਲੇ 5-5 ਮਰਲੇ ਦੇ ਪਲਾਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News