ਡੀ. ਜੀ. ਪੀ. ਦੀ ਬਦਲੀ ਤੋਂ ਬਾਅਦ 2 ਆਈ. ਪੀ. ਐੱਸ. ਅਤੇ 11 ਪੀ. ਪੀ. ਐੱਸ. ਅਫਸਰਾਂ ਦੀਆਂ ਬਦਲੀਆਂ
Saturday, Dec 18, 2021 - 06:17 PM (IST)
ਚੰਡੀਗੜ੍ਹ (ਰਮਨਜੀਤ) : ਰਾਤੋ-ਰਾਤ ਪੰਜਾਬ ਦਾ ਡੀ. ਜੀ. ਪੀ. ਬਦਲੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਪੁਲਸ ਅਧਿਕਾਰੀਆਂ ਵਿਚ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ 2 ਆਈ. ਪੀ. ਐੱਸ. ਅਤੇ 11 ਪੀ. ਪੀ. ਐੱਸ. ਅਧਿਕਾਰੇ ਬਦਲੇ ਹਨ। ਇਨ੍ਹਾਂ ਬਦਲੀਆਂ ਵਿਚ ਐੱਸ.ਐੱਸ.ਪੀ. ਫਾਜ਼ਿਲਕਾ ਵੀ ਸ਼ਾਮਲ ਹਨ। ਆਈ. ਪੀ. ਐੱਸ. ਸਚਿਨ ਗੁਪਤਾ ਨੂੰ ਐੱਸ.ਐੱਸ.ਪੀ. ਫਾਜ਼ਿਲਕਾ ਲਗਾਇਆ ਗਿਆਹੈ, ਜਦਕਿ ਹਰਮਨ ਵੀਰ ਸਿੰਘ ਨੂੰ ਕਮਾਂਡੈਂਟ ਅਤੇ ਡਿਪਟੀ ਡਾਇਰੈਕਟਰ (ਇੰਡੋਰ) ਪੀ.ਪੀ.ਏ. ਫਿਲੌਰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਅਰਵਿੰਦ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ, ਕਿਹਾ ਜੇ ਹਾਰ ਗਿਆ ਤਾਂ ਛੱਡ ਦੇਵਾਂਗਾ ਸਿਆਸਤ
ਇਸ ਤੋਂ ਇਲਾਵਾ ਪੀ. ਪੀ. ਐੱਸ. ਗੁਰਮੀਤ ਸਿੰਘ ਨੂੰ ਏ. ਆਈ.ਜੀ. ਕਾਊਂਟਰ ਇੰਟੈਲੀਜੈਂਸ ਜਲੰਧਰ, ਹਰਿੰਦਰਪਾਲ ਸਿੰਘ ਨੂੰ ਐੱਸ.ਪੀ. ਫਗਵਾੜਾ, ਸਰਬਜੀਤ ਸਿੰਘ ਨੂੰ ਐੱਸ. ਪੀ. ਹੈੱਡਕੁਆਟਰ ਲੁਧਿਆਣਾ ਦਿਹਾਤੀ, ਹਰਜੀਤ ਸਿੰਘ ਨੂੰ ਐੱਸ.ਪੀ. ਪੀ.ਬੀ.ਆਈ. ਬਟਾਲਾ, ਅਸ਼ਵਨੀ ਗੋਟਿਆਲ ਨੂੰ ਏ.ਡੀ.ਸੀ.ਪੀ. 3 ਲੁਧਿਆਣਾ, ਸਮੀਰ ਵਰਮਾ ਨੂੰ ਏ. ਡੀ. ਸੀ. ਪੀ. ਹੈੱਡਕੁਆਰਟਰ ਜਲੰਧਰ, ਅਵਨੀਤ ਕੌਰ ਨੂੰ ਐੱਸ.ਪੀ. ਹੈੱਡਕੁਆਰਟਰ ਫਾਜ਼ਿਲਕਾ ਅਤੇ ਵਧੀਕ ਤੌਰ ’ਤੇ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਅਤੇ ਸਪੈਸ਼ਲ ਬ੍ਰਾਂਚ ਦਾ ਚਾਰਜ ਦਿੱਤਾ ਗਿਆ ਹੈ। ਜਦਕਿ ਗੁਰਮੀਤ ਸਿੰਘ ਨੂੰ ਐੱਸ.ਪੀ. ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ, ਮੁਕੇਸ਼ ਕੁਮਾਰ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਗੁਰਦਾਸਪੁਰ, ਰਮਵੀਰ ਸਿੰਘ ਨੂੰ ਐੱਸ.ਪੀ. ਇੰਵੈਸਟੀਗੇਸ਼ਨ ਮਾਨਸਾ, ਜਗਬਿੰਦਰ ਸਿੰਘ ਨੂੰ ਐੱਸ.ਪੀ. ਸਿਟੀ ਐੱਸ.ਏ.ਐੱਸ. ਨਗਰ ਲਾਇਆ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਦੋਸ਼ਾਂ ਤੋਂ ਬਾਅਦ ਸੁੱਖੀ ਰੰਧਾਵਾ ਦਾ ਜਵਾਬ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?