ਜਾਣੋ ਕੌਣ ਹਨ ਪੰਜਾਬ ਦੇ ਨਵੇਂ ਬਣੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ (ਵੀਡੀਓ)
Saturday, Sep 25, 2021 - 03:37 PM (IST)
ਚੰਡੀਗੜ੍ਹ: ਜਦੋਂ ਵੀ ਮੁੱਖ ਮੰਤਰੀ ਦੇ ਅਹੁਦੇ 'ਤੇ ਕੋਈ ਨਵਾਂ ਵਿਅਕਤੀ ਆਉਂਦਾ ਹੈ ਤਾਂ ਆਮ ਤੌਰ 'ਤੇ ਵੱਡੇ ਅਹੁਦਿਆਂ 'ਤੇ ਅਫ਼ਸਰਾਂ ਦੀ ਅਦਲਾ ਬਦਲੀ ਕੀਤੀ ਜਾਂਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਅਹੁਦਾ ਸੰਭਾਲਦਿਆਂ ਹੀ ਕਈ ਅਫ਼ਸਰਾਂ ਦੀਆਂ ਅਦਲਾ ਬਦਲੀਆਂ ਜਾਰੀ ਹਨ ਜਿਨ੍ਹਾਂ ਵਿੱਚ ਅੱਜ ਪੰਜਾਬ ਦੇ ਡੀ.ਜੀ.ਪੀ. ਦੇ ਅਹੁਦੇ ਦੀ ਜ਼ਿੰਮੇਵਾਰੀ ਇਕਬਾਲ ਸਿੰਘ ਸਹੋਤਾ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਘਰ ਪਹੁੰਚੇ ਨਵਜੋਤ ਸਿੱਧੂ, ਅਹਿਮ ਮੁੱਦਿਆਂ ’ਤੇ ਹੋਈ ਚਰਚਾ
ਆਈ.ਪੀ.ਐੱਸ. ਇਕਬਾਲ ਸਿੰਘ ਸਹੋਤਾ ਨੂੰ ਡੀਜੀਪੀ ਪੰਜਾਬ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਨਵੇਂ ਬਣੇ ਡੀ.ਜੀ. ਪੀ. ਇਕਬਾਲ ਸਿੰਘ ਸਹੋਤਾ ਸਾਲ 1988 ਬੈਚ ਦੇ ਆਈ.ਪੀ.ਐੱਸ.ਅਧਿਕਾਰੀ ਹਨ। ਇਸ ਦੇ ਨਾਲ ਹੀ ਇਕਬਾਲ ਸਿੰਘ ਸਹੋਤਾ ਬੇਅਦਬੀ ਕਾਂਡ 'ਤੇ ਬਣਾਈ ਗਈ ਸਿੱਟ ਦੇ ਮੁਖੀ ਰਹਿ ਚੁੱਕੇ ਹਨ। ਉਹ ਉਸ ਸਮੇਂ ਏਡੀਜੀਪੀ ਰੈਂਕ 'ਤੇ ਸਨ ਤੇ ਹੁਣ ਉਹ ਡੀ.ਜੀ.ਪੀ. ਦੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਇਹ ਵੀ ਪੜ੍ਹੋ : ਅਬੋਹਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਛੋਟੇ ਹਾਥੀ ਅਤੇ ਕਾਰ ਦੀ ਟੱਕਰ ’ਚ 4 ਲੋਕਾਂ ਦੀ ਮੌਤ
ਉਨ੍ਹਾਂ ਦੇ ਨਾਂ ਨੂੰ ਮੁੱਖ ਮੰਤਰੀ ਦਫ਼ਤਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਨਾਲ ਨਾਲ 1986 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਬੈਚ ਦੇ ਵੀਕੇ ਭਾਵੜਾ ਦੇ ਨਾਂ ਵੀ ਚਰਚਾ ’ਚ ਸਨ। ਜ਼ਿਕਰਯੋਗ ਹੈ ਕਿ ਦਿਨਕਰ ਗੁਪਤਾ ਵੱਲੋਂ ਛੁੱਟੀ ਅਪਲਾਈ ਕਰਨ ਤੋਂ ਬਾਅਦ ਆਈ.ਪੀ.ਐੱਸ. ਸਹੋਤਾ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਨਕਰ ਗੁਪਤਾ ਕੋਲੋਂ ਜ਼ਬਰਦਸਤੀ ਛੁੱਟੀ ਅਪਲਾਈ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਬਾਦਲ, ਕਿਸਾਨਾਂ ਲਈ ਕੀਤੀ ਮੁਆਵਜ਼ੇ ਦੀ ਮੰਗ (ਵੀਡੀਓ)