ਡੀ. ਜੀ. ਪੀ. ਦਿਨਕਰ ਗੁਪਤਾ ਬੋਲੇ, ‘ਸਭ ਦੇ ਸਹਿਯੋਗ ਨਾਲ ਬਣਿਆ ਹੋਇਆ ਹੈ ‘ਲਾਅ ਐਂਡ ਆਰਡਰ’

01/10/2021 6:36:03 PM

ਜਲੰਧਰ (ਰਮਨਜੀਤ ਸਿੰਘ)— ਪੰਜਾਬ ਪੁਲਸ ਸ਼ੁਰੂ ਤੋਂ ਹੀ ਆਪਣੀ ਬਹਾਦਰੀ ਅਤੇ ਸ਼ੂਰਵੀਰਤਾ ਲਈ ਜਾਣੀ ਜਾਂਦੀ ਰਹੀ ਹੈ ਪਰ ਇਸ ਦੇ ਮਨੁੱਖੀ ਚਿਹਰੇ ’ਤੇ ਕਦੇ ਜ਼ਿਆਦਾ ਧਿਆਨ ਨਹੀਂੀਂ ਦਿੱਤਾ ਗਿਆ ਸੀ। ਕੋਰੋਨਾ ਕਾਰਣ ਲੱਗੇ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਪੁਲਸ ਵੱਲੋਂ ਸਮਾਜ ਦੇ ਵੱਖ-ਵੱਖ ਲੋਕਾਂ ਲਈ ਕੀਤੇ ਗਏ ਕੰਮਾਂ ਨੇ ਅਸਲ ’ਚ ਲੋਕਾਂ ਨੂੰ ਪੁਲਸ ਦੇ ਮਨੁੱਖੀ ਹੋਣ ਦਾ ਅਹਿਸਾਸ ਕਰਾਇਆ। ਇਹ ਅਹਿਸਾਸ ਆਮ ਸਮੇਂ ਵਿਚ ਨਹੀਂ ਹੋ ਪਾਉਂਦਾ। ਯਕੀਨਨ ਹੁਣ ਲੋਕ ਪੁਲਸ ਨੂੰ ਕਾਨੂੰਨ ਦਾ ਰੱਖਿਅਕ ਮੰਨਣ ਦੇ ਨਾਲ-ਨਾਲ ਆਪਣੇ ਸਾਥੀ ਅਤੇ ਦੋਸਤ ਦੇ ਤੌਰ ’ਤੇ ਵੀ ਵੇਖਣ ਲੱਗੇ ਹਨ। ਇਹ ਕਹਿਣਾ ਹੈ ਪੰਜਾਬ ਪੁਲਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦਾ। ‘ਪੰਜਾਬ ਕੇਸਰੀ/ਜਗਬਾਣੀ’ ਦੇ ਰਮਨਜੀਤ ਸਿੰਘ ਨੇ ਉਨ੍ਹਾਂ ਨਾਲ ਬੀਤੇ ਸਾਲ ਦੌਰਾਨ ਹੋਏ ਤਜਰਬੇ ਅਤੇ ਆਉਣ ਵਾਲੇ ਸਾਲ ਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼:
‘ਪੁਲਸ ਨੂੰ ਵੇਖਣ ਦੇ ਨਜ਼ਰੀਏ ਵਿਚ ਬਦਲਾਅ ਆਇਆ ਹੈ ਅਤੇ ਇਹ ਹਾਂ-ਪੱਖੀ ਹੈ’

ਸਵਾਲ: ਉਂਝ ਤਾਂ 2020 ਸਭ ਲਈ ਹੀ ਮੁਸ਼ਕਿਲਾਂ ਭਰਿਆ ਲੰਘਿਆ ਪਰ ਪੰਜਾਬ ਪੁਲਸ ਦੇ ਪ੍ਰਮੁੱਖ ਦੇ ਤੌਰ ’ਤੇ ਤੁਸੀ ਕੀ ਕਹੋਗੇ? ਕਿਵੇਂ ਬੀਤਿਆ ਇਹ ਸਾਲ?
ਜਵਾਬ:
ਸ਼ੁਰੂਆਤ ਤਾਂ ਨਾਰਮਲ ਹੀ ਹੋਈ ਸੀ ਪਰ ਮਾਰਚ ਦੌਰਾਨ ਦੇਸ਼ ਭਰ ਵਿਚ ਤਾਲਾਬੰਦੀ ਦੇ ਐਲਾਨ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਥਿਤੀ ਦੀ ਗੰਭੀਰਤਾ ਮੁਤਾਬਕ ਕਰਫ਼ਿਊ ਲਗਾਉਣ ਦਾ ਫੈਸਲਾ ਲਿਆ। ਇਹ ਮੌਕਾ ਸੀ ਕਿਉਂਕਿ ਪੂਰੇ ਰਾਜ ਵਿਚ ਕਰਫ਼ਿਊ ਲਗਾਇਆ ਗਿਆ ਸੀ। ਇਕਦਮ ਲਗਾਏ ਗਏ ਕਰਫ਼ਿਊ ਨਾਲ ਸਭ ਦੀਆਂ ਦਿੱਕਤਾਂ ਵਧ ਗਈਆਂ, ਸਭ ਕੁੱਝ ਬੰਦ ਹੋ ਗਿਆ, ਟਰਾਂਸਪੋਰਟ ਵੀ ਨਹੀਂ ਅਤੇ ਲੋਕਾਂ ਨੂੰ ਰਾਸ਼ਨ ਦਾ ਟੋਟਾ ਵੀ ਹੋਇਆ। ਸ਼ੁਰੂਆਤੀ ਦਿਨਾਂ ਵਿਚ ਹੀ ਗ੍ਰਾਉਂਡ ਪੱਧਰ ’ਤੇ ਪੁਲਸ ਫੋਰਸ ਨੇ ਲੋਕਾਂ ਦੀ ਸਥਿਤੀ ਜਾਣ ਕੇ ਖੁਦ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀਆਂ ਸੂਚਨਾਵਾਂ ਦਾ ਆਦਾਨ-ਪ੍ਰਦਾਨ, ਕਿਸੇ ਸਥਾਨਾਂ ’ਤੇ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪੁੱਜਣ ਵਿਚ ਸਹਿਯੋਗ ਤੋਂ ਲੈ ਕੇ ਰੋਜ਼ਾਨਾ ਦੀਆਂ ਚੀਜ਼ਾਂ ਦੀ ਉਪਲੱਬਧਤਾ, ਰਾਸ਼ਨ-ਪਾਣੀ ਦੀ ਸਪਲਾਈ ਅਤੇ ਫਿਰ ਲੰਗਰ ਪਹੁੰਚਾਉਣ ਤੱਕ ਦਾ ਕੰਮ ਵੀ ਪੁਲਸ ਨੇ ਕੀਤਾ। ਕਹਿੰਦੇ ਹਨ ਕਿ ਮੁਸੀਬਤ ਵਿਚ ਹੀ ਚੰਗੇ-ਮਾੜੇ ਦੀ ਪਛਾਣ ਹੁੰਦੀ ਹੈ ਅਤੇ ਮੁਸੀਬਤ ਦੇ ਮਾਰੇ ਲੋਕਾਂ ਨੂੰ ਪੁਲਸ ਦੇ ਇਸ ਮਨੁੱਖੀ ਚਿਹਰੇ ਦਾ ਡੂੰਘਾ ਅਹਿਸਾਸ ਹੋਇਆ। ਇਹੀ ਕਾਰਨ ਰਿਹਾ ਕਿ ਨਾ ਸਿਰਫ਼ ਸਮਾਜ ਦੇ ਆਮ ਨਾਗਰਿਕਾਂ, ਸਗੋਂ ਕੋਰੋਨਾ ਨੂੰ ਲੈ ਕੇ ਹੋਈ ਸਰਵਪਾਰਟੀ ਰਾਜਨੀਤਕ ਬੈਠਕ ਵਿਚ ਸ਼ਾਮਲ ਰਾਜਨੀਤਕ ਲੋਕਾਂ ਵਲੋਂ ਵੀ ਮੁੱਖ ਮੰਤਰੀ ਕੋਲ ਪੁਲਸ ਦੁਆਰਾ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਗਈ। ਪੁਲਸ ਨੂੰ ਵੇਖਣ ਦੇ ਨਜ਼ਰੀਏ ਵਿਚ ਬਦਲਾਅ ਆਇਆ ਹੈ ਅਤੇ ਇਹ ਹਾਂ-ਪੱਖੀ ਹੈ।

ਇਹ ਵੀ ਪੜ੍ਹੋ :  ਜਲੰਧਰ ’ਚ ਮੋਦੀ ਦਾ ਪੁਤਲਾ ਸਾੜਨ ਪੁੱਜੇ ਕਾਂਗਰਸੀ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ
‘ਰੂਟੀਨ ਦੇ ਕੰਮ ਦੇ ਨਾਲ-ਨਾਲ ਵਾਧੂ ਮਿਲੀ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਇਆ’:

ਸਵਾਲ: ਲੰਬੇ ਖਿਚੇ ਕਰਫ਼ਿਊ ਅਤੇ ਤਾਲਾਬੰਦੀ ਨੇ ਰੂਟੀਨ ਪੁਲਸਿੰਗ ’ਤੇ ਕੀ ਅਸਰ ਪਾਇਆ, ਫਾਇਦਾ ਹੋਇਆ ਜਾਂ ਨੁਕਸਾਨ?
ਜਵਾਬ:
ਤਾਲਾਬੰਦੀ ਦੇ ਕਈ ਪਹਿਲੂ ਰਹੇ। ਚੰਗੇ ਵਿਚ ਇਹ ਰਿਹਾ ਕਿ ਇਸ ਨਾਲ ਨਾ ਸਿਰਫ਼ ਡਰੱਗ ਸਪਲਾਈ ਚੇਨ ਤੋੜਨ ਵਿਚ ਮਦਦ ਮਿਲੀ, ਸਗੋਂ ਸਪਲਾਈ ਚੇਨ ’ਤੇ ਹੋਏ ਹਮਲੇ ਕਾਰਣ ਨਸ਼ੇ ਵਿਚ ਲੱਗੇ ਨੌਜਵਾਨ ਵੀ ਨਸ਼ਾ ਛੱਡਣ ਵੱਲ ਪ੍ਰੇਰਿਤ ਹੋਏ। ਇਸ ਸਾਲ ਦਾ ਕ੍ਰਾਈਮ ਡਾਟਾ ਦੇਖੀਏ ਤਾਂ ਰੂਟੀਨ ਦੇ ਕ੍ਰਾਈਮ ਵਿਚ ਵੱਡੀ ਕਮੀ ਰਹੀ। ਤਾਲਾਬੰਦੀ ਦੇ ਬਾਵਜੂਦ ਪੁਲਸ ਪੂਰੀ ਤਰ੍ਹਾਂ ਸਰਗਰਮ ਰਹੀ ਅਤੇ ਇਸ ਦਾ ਨਤੀਜਾ ਰਿਹਾ ਕਿ 700 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਕਰੋੜਾਂ ਦੀ ਗਿਣਤੀ ਵਿਚ ਨਸ਼ੇ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਫੜ੍ਹੀਆਂ ਗਈਆਂ।
ਪੁਲਸ ਦੀ ਲਗਾਤਾਰ ਸਰਗਰਮੀ ਦੀ ਬਦੌਲਤ ਹੀ ਜੰਮੂ-ਕਸ਼ਮੀਰ ਨਾਲ ਜੁੜੇ ਅੱਤਵਾਦੀ ਸੰਗਠਨਾਂ ਦੇ ਲੋਕਾਂ ਨੂੰ ਫੜ੍ਹਿਆ ਗਿਆ। ਡਰੋਨ ਦੀ ਸਹਾਇਤਾ ਨਾਲ ਹੋਣ ਵਾਲੀ ਨਸ਼ਾ ਅਤੇ ਹਥਿਆਰਾਂ ਦੀ ਸਮੱਗਿਲੰਿਗ ਦੇ ਮਾਮਲੇ ਫੜ੍ਹੇ ਗਏ। ਕੁਲ ਮਿਲਾ ਕੇ ਕਿਹਾ ਜਾਵੇ ਤਾਂ ਪੁਲਸ ਨੂੰ ਆਪਣੇ ਰੂਟੀਨ ਕਾਰਜ ਦੇ ਨਾਲ-ਨਾਲ ਵਾਧੂ ਜ਼ਿੰਮੇਵਾਰੀ ਮਿਲੀ, ਜਿਸ ਨੂੰ ਬਾਖੂਬੀ ਨਿਭਾਇਆ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਸਵਾਲ: ਸਾਲ ਦੀ ਸ਼ੁਰੂਆਤ ਵਿਚ ਕੋਰੋਨਾ ਲਾਕਡਾਊਨ ਅਤੇ ਸਾਲ ਖਤਮ ਹੋਣ ਦੇ ਸਮੇਂ ਕਿਸਾਨ ਅੰਦੋਲਨ। ਦੋਵੇਂ ਹੀ ਪੰਜਾਬ ਪੁਲਸ ਲਈ ਚੁਣੌਤੀ ਰਹੇ ਕਿਉਂਕਿ ਜਿਸ ਸਮੇਂ ਪੰਜਾਬ ਵਿਚ ਕੋਰੋਨਾ ਪੀਕ ’ਤੇ ਸੀ, ਉਸੇ ਦੌਰ ਵਿਚ ਕਿਸਾਨ ਧਰਨਿਆਂ ’ਤੇ ਆ ਬੈਠੇ। ਨਿਯਮਾਂ ਦਾ ਪਾਲਣ ਕਰਵਾਉਣ ਵਿਚ ਕਿੰਨੀ ਕਠਿਨਾਈ ਆਈ?
ਜਵਾਬ:
ਕੋਰੋਨਾ ਖ਼ਿਲਾਫ਼ ਲੜਾਈ ਵਿਚ ਪੁਲਸ ਦੇ 49 ਕਰਮਚਾਰੀ ਕੁਰਬਾਨੀ ਦੇ ਗਏ। ਪੁਲਸ ਨੇ ਕੋਰੋਨਾ ਕਾਲ ਨੂੰ ਆਪਣੇ ਸਰੀਰ ’ਤੇ ਸਹਿਆ, ਅਗਸਤ-ਸਤੰਬਰ ਦੇ ਮਹੀਨਿਆਂ ਵਿਚ ਕੋਰੋਨਾ ਪੰਜਾਬ ਵਿਚ ਪੀਕ ’ਤੇ ਸੀ ਅਤੇ ਉਸੇ ਸਮੇਂ ਤੋਂ ਕਿਸਾਨ ਸੰਗਠਨਾਂ ਨੇ ਵੀ ਰਾਜ ਵਿਚ 120 ਸਥਾਨਾਂ ’ਤੇ ਧਰਨੇ ਲਾਏ ਹੋਏ ਸਨ, ਜੋ ਹੁਣ ਤੱਕ ਜਾਰੀ ਹਨ। ਸਥਿਤੀ ਵਾਕਈ ਮੁਸ਼ਕਲ ਰਹੀ ਪਰ ਕਿਸਾਨ ਸੰਗਠਨਾਂ ਨੇ ਸ਼ੁਰੁਆਤ ਵਿਚ ਹੀ ਕੀਤੀਆਂ ਬੈਠਕਾਂ ਦੌਰਾਨ ਆਪਣੇ ਲੋਕੰਤਰਿਕ ਹੱਕ ਨੂੰ ਸ਼ਾਂਤੀਪੂਰਵਕ ਇਸਤੇਮਾਲ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਤੱਕ ਇਹ ਅੰਦੋਲਨ ਸ਼ਾਂਤੀਪੂਰਨ ਰਿਹਾ ਹੈ। ਕਿਸਾਨੀ ਦੇ ਮਸਲੇ ’ਤੇ ਅੰਦੋਲਨ ਹੈ ਅਤੇ ਸਾਫ਼ ਜਿਹੀ ਗੱਲ ਹੈ ਕਿ ਇਹ ਪੰਜਾਬ ਦੇ ਹਰ ਘਰ ਨਾਲ ਸਿੱਧੇ ਤੌਰ ’ਤੇ ਜੁੜਿਆ ਮਾਮਲਾ ਹੈ, ਇਸ ਲਈ ਪੁਲਸ ਫੋਰਸ ਨੂੰ ਇਸ ਅੰਦੋਲਨ ਨੂੰ ਮੈਨੇਜ ਕਰਨ ਲਈ ਵੀ ਕਾਫ਼ੀ ਕੁਝ ਕਰਨਾ ਪਿਆ। ਮੈਨੂੰ ਉਮੀਦ ਹੈ ਕਿ ਅੰਦੋਲਨ ਇਸੇ ਤਰ੍ਹਾਂ ਸ਼ਾਂਤੀਪੂਰਨ ਕੀਤਾ ਜਾਵੇਗਾ ਤਾਂ ਪੁਲਸ ਨੂੰ ਬਲ ਪ੍ਰਯੋਗ ਦੀ ਜ਼ਰੂਰਤ ਹੀ ਨਹੀਂੀਂ।

ਸਵਾਲ: ਪੁਲਸ ਹੁਣ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖੇਗੀ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਪੱਖ ਉਭਰ ਕੇ ਆਏ ਹਨ। ਕੁਝ ਲੋਕ ਸੋਸ਼ਲ ਮੀਡੀਆ ’ਤੇ ਭੜਕਾਉਣ ਵਾਲਾ ਕੰਟੈਂਟ ਵੀ ਦੇ ਰਹੇ ਹਨ?
ਜਵਾਬ:
ਬਿਲਕੁਲ, ਸੋਸ਼ਲ ਮੀਡੀਆ ਅਤੇ ਸਾਈਬਰ ਸਪੇਸ ਬਹੁਤ ਵੱਡੇ ਸਾਧਨ ਹਨ ਅਤੇ ਭਵਿੱਖ ਦੀਆਂ ਵੱਡੀਆਂ ਚੁਣੌਤੀਆਂ ਵੀ। ਪੰਜਾਬ ਪੁਲਸ ਇਸ ’ਤੇ ਲਗਾਤਾਰ ਆਪਣੀ ਕੁਸ਼ਲਤਾ ਵਧਾ ਰਹੀ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸਾਰੇ ਵਿਦੇਸ਼ਾਂ ਵਿਚ ਬੈਠੇ ਲੋਕ ਭੜਕਾਉਣ ਦੀ ਫਿਰਾਕ ਵਿਚ ਰਹਿੰਦੇ ਹਨ। ਉਹ ਲੋਕ ਖੁਦ ਤਾਂ ਆਪਣੇ ਬੱਚਿਆਂ ਨੂੰ ਆਲੀਸ਼ਾਨ ਜ਼ਿੰਦਗੀ ਵਿਚ ਰੱਖਦੇ ਹਨ, ਜਦੋਂ ਕਿ ਸਾਡੇ ਬੱਚਿਆਂ ਨੂੰ ਇਥੇ ਭੜਕਾ ਕੇ ਗਲਤ ਕੰਮਾਂ ਵਿਚ ਧਕੇਲਣਾ ਚਾਹੁੰਦੇ ਹਨ। ਇਸ ਨੂੰ ਰੋਕਣ ਲਈ ਹੀ ਪੰਜਾਬ ਪੁਲਸ ਆਈ. ਟੀ. ਪ੍ਰੋਫੈਸ਼ਨਲਾਂ ਦੀ ਭਰਤੀ ਕਰਨ ਜਾ ਰਹੀ ਹੈ। 1000 ਆਈ. ਟੀ. ਐਕਸਪਰਟ-ਡੋਮੇਨ ਐਕਸਪਰਟ ਭਰਤੀ ਕੀਤੇ ਜਾਣਗੇ, 5000 ਕਾਂਸਟੇਬਲਾਂ ਦੀ ਵੀ ਭਰਤੀ ਕੀਤੀ ਜਾਣੀ ਹੈ ਅਤੇ ਪੰਜਾਬ ਪੁਲਸ ਦੇਸ਼ ਦੀ ਅਜਿਹੀ ਪਹਿਲੀ ਫੋਰਸ ਬਣੇਗੀ, ਜੋ ਕੁਸ਼ਲਤਾ ਵਾਲੇ ਕੰਮਾਂ ਲਈ ਸਿਵਲ ਸਟਾਫ਼ ਨੂੰ ਵੀ ਭਰਤੀ ਕਰੇਗੀ। ਪੁਲਸ ਵਲੋਂ ਕ੍ਰਾਈਮ ਡਿਟੈਕਟ ਕਰਨ ਦੇ ਨਾਲ-ਨਾਲ ਕੇਸ ਨੂੰ ਮਜ਼ਬੂਤੀ ਨਾਲ ਅਦਾਲਤ ਤੱਕ ਪਹੁੰਚਾਉਣ ਲਈ ਵੀ ਕਈ ਯਤਨ ਹੋ ਰਹੇ ਹਨ, ਜਿਸ ਨਾਲ ਪੰਜਾਬ ਪੁਲਸ ਹੋਰ ਵੀ ਬਿਹਤਰ ਬਣ ਕੇ ਨਿਕਲੇਗੀ।

ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ
‘ਹਥਿਆਰ ਪੰਜਾਬ ਦਾ ਕਲਚਰ ਹਨ, ਉਨ੍ਹਾਂ ਦੇ ਦਮ ਉੱਤੇ ਹਿੰਸਾ ਨੂੰ ਬੜ੍ਹਾਵਾ ਨਹੀਂੀਂ ਦਿੱਤਾ ਜਾ ਸਕਦਾ’

ਸਵਾਲ: ਕੀ ਪੰਜਾਬ ਪੁਲਸ ਮੋਰਲ ਪੁਲਿਸਿੰਗ ’ਤੇ ਆ ਗਈ ਹੈ? ਗਾਇਕ ਸ਼੍ਰੀ ਬਰਾੜ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਸੋਸ਼ਲ ਮੀਡੀਆ ’ਤੇ ਲੋਕ ਕਹਿ ਰਹੇ ਹਨ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਸ ਨੇ ਕਿਸਾਨ ਐਂਥਮ ਲਿਖਿਆ ਹੈ?
ਜਵਾਬ:
ਵੇਖੋ ਆਰਟਿਸਟਿਕ ਫ੍ਰੀਡਮ ਦੀ ਅਸੀਂ ਵੀ ਕਦਰ ਕਰਦੇ ਹਾਂ ਅਤੇ ਮੰਨਦੇ ਹਾਂ ਕਿ ਕਲਾ ਦੇ ਮਾਮਲੇ ਵਿਚ ਬਹੁਤ ਕੁੱਝ ਹੁੰਦਾ ਹੈ। ਜਿਸ ਗਾਇਕ ਦੀ ਤੁਸੀ ਗੱਲ ਕਰ ਰਹੇ ਹੋ, ਉਸ ਨੂੰ ਆਪਣੇ ਇਕ ਗਾਣੇ ਵਿਚ ਪੁਲਸ ਥਾਣੇ ਤੋਂ ਬੰਦਾ ਜ਼ਬਰਦਸਤੀ ਛੁਡਵਾ ਲੈਣ ਅਤੇ ਨਾਭਾ ਜੇਲ ਤੋਂ ਹਥਿਆਰਾਂ ਦੇ ਦਮ ’ਤੇ ਬੰਦਾ ਕੱਢਣ ਜਿਹੇ ਭੜਕਾਊ ਗਾਣੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ। ਇਸ ਦਾ ਕਿਸਾਨ ਐਂਥਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਥਿਆਰ ਪੰਜਾਬ ਦਾ ਕਲਚਰ ਹੈ, ਪੁਲਸ ਵੀ ਜਾਣਦੀ ਹੈ, ਪਰ ਉਨ੍ਹਾਂ ਦੇ ਦਮ ’ਤੇ ਹਿੰਸਾ ਨੂੰ ਬੜ੍ਹਾਵਾ ਨਹੀਂੀਂ ਦਿੱਤਾ ਜਾ ਸਕਦਾ।

ਸਵਾਲ: ਗੈਂਗਸਟਰ ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਲੋਕ ਹਮੇਸ਼ਾ ਹੀ ਸਰਗਰਮ ਰਹਿੰਦੇ ਹਨ, ਕੀ ਹੁਣ ਵੀ ਅਜਿਹਾ ਹੀ ਹੈ?
ਜਵਾਬ:
ਵੇਖੋ, ਪੰਜਾਬ ਇਕ ਸਰਹੱਦੀ ਰਾਜ ਹੈ ਅਤੇ ਵਿਦੇਸ਼ੀ ਧਰਤੀ ਤੋਂ ਲਗਾਤਾਰ ਗੜਬੜੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਕੁੱਝ ਹੀ ਸਾਲਾਂ ਦੌਰਾਨ ਕਦੇ ਟਾਰਗੇਟਡ ਕਿਲੰਿਗਸ ਨਾਲ ਮਾਹੌਲ ਵਿਗਾੜਨ ਦਾ ਯਤਨ ਕੀਤਾ ਗਿਆ ਤਾਂ ਕਦੇ ਗ੍ਰੇਨੇਡ ਅਟੈਕ ਹੋਏ ਪਰ ਪੰਜਾਬ ਪੁਲਸ ਲਗਾਤਾਰ ਕੰਮ ’ਤੇ ਡਟੀ ਰਹੀ ਅਤੇ ਵੱਡੀ ਗਿਣਤੀ ਵਿਚ ਗ੍ਰੇਨੇਡ, ਅਸਾਲਟ ਰਾਈਫਲਸ, ਹੋਰ ਹਥਿਆਰ ਫੜ੍ਹੇ। ਅੱਤਵਾਦੀ ਸੰਗਠਨਾਂ ਦੇ ਅਜਿਹੇ ਲੋਕਾਂ ਨੂੰ ਵੀ ਦਬੋਚਿਆ ਜੋ ਹਥਿਆਰਾਂ, ਨਸ਼ਾ ਅਤੇ ਪੈਸੇ ਦੀ ਸਪਲਾਈ ਵਿਚ ਲੱਗੇ ਹੋਏ ਸਨ। ਉਥੇ ਹੀ, ਗੈਂਗਸਟਰਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਸੰਗਠਿਤ ਅਪਰਾਧ ਗਰੁੱਪਾਂ ਨਾਲ ਜੁੜੇ ਤਕਰੀਬਨ 3000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਅਪ੍ਰੈਲ, 2017 ਤੋਂ ਹੁਣ ਤੱਕ 11 ਏ ਕੈਟੇਗਰੀ ਦੇ ਗੈਂਗਸਟਰ ਮਾਰੇ ਜਾ ਚੁੱਕੇ ਹਨ। ਪੰਜਾਬ ਪੁਲਸ ਨੇ ਨਾ ਸਿਰਫ਼ ਆਪਣੇ ਰਾਜ ਜਾਂ ਦੇਸ਼ ਸਗੋਂ ਵਿਦੇਸ਼ਾਂ ਦੀ ਧਰਤੀ ਤੋਂ ਵੀ ਸੁਖਪ੍ਰੀਤ ਸਿੰਘ ਬੁੱਢਾ ਅਤੇ ਸੁਖ ਭਿਖਾਰੀਵਾਲ ਜਿਹੇ ਗੈਂਗਸਟਰਾਂ ਨੂੰ ਸ਼ਿਕੰਜੇ ਵਿਚ ਲਿਆ ਹੈ। ਅਰਮੇਨੀਆ ਤੋਂ ਹੀ ਇਕ ਹੋਰ ਗੈਂਗਸਟਰ ਵੀ ਛੇਤੀ ਹੀ ਪੰਜਾਬ ਲਿਆਂਦਾ ਜਾਵੇਗਾ।

ਸਵਾਲ: ਰਾਜਨੀਤਕ ਲੋਕਾਂ ਦਾ ਵਿਰੋਧ ਹੋ ਰਿਹਾ ਹੈ। ਸਾਫ਼ ਜਿਹੀ ਗੱਲ ਹੈ ਕਿ ਵਿਰੋਧ ਹੋਵੇਗਾ ਤਾਂ ਤਣਾਅ ਵੀ ਹੁੰਦਾ ਹੈ? ਆਉਣ ਵਾਲੇ ਸਮੇਂ ਵਿਚ ਮਿਊਂਸਪਲ ਚੋਣਾਂ ਹਨ? ਕਿਵੇਂ ਮੈਨੇਜ ਕਰੋਗੇ?
ਜਵਾਬ:
ਰਾਜਨੀਤਕ ਗਤੀਵਿਧੀਆਂ ਦੌਰਾਨ ਬਹੁਤ ਕੁਝ ਹੁੰਦਾ ਰਹਿੰਦਾ ਹੈ। ਪੰਜਾਬ ਪੁਲਸ ਦੀ ਡਿਊੂਟੀ ਹੈ ਕਿ ਨੇਤਾਵਾਂ, ਫਿਰ ਭਾਵੇਂ ਹੀ ਉਹ ਰਾਜਨੀਤਕ ਹੋਣ ਜਾਂ ਫਿਰ ਧਾਰਮਕ-ਸਮਾਜਿਕ, ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰੇ। ਰਾਜ ਵਿਚ ਕੁਝ ਰਾਜਨੇਤਾਵਾਂ ਦੇ ਵਿਰੋਧ ਨੂੰ ਦੇਖਦਿਆਂ ਪੰਜਾਬ ਪੁਲਸ ਦੁਆਰਾ ਵਿਸ਼ੇਸ਼ ਤੌਰ ’ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਉਕਤ ਨੇਤਾਵਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਜਿਹੇ ਅੰਦੋਲਨ ਦੇ ਸਮੇਂ ਰਾਜ ਵਿਚ ਮਿਊਂਸਪਲ ਚੋਣਾਂ ਵੀ ਹੋਣੀਆਂ ਹਨ ਅਤੇ ਯਕੀਨਨ ਮਿਊਂਸਪਲ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਕਰਾਉਣਾ ਵੱਡਾ ਚੈਲੇਂਜ ਹੋਵੇਗਾ।

ਇਹ ਵੀ ਪੜ੍ਹੋ : ਕੰਮਕਾਜੀ ਬੀਬੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁਹੱਈਆ ਕਰਵਾਏਗੀ ਇਹ ਸਹੂਲਤ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News