ਡੀ. ਜੀ. ਪੀ. ਨੇ ਟੀਮਾਂ ਬਣਾ ਕੇ ''ਏ'' ਕੈਟਾਗਰੀ ਦੇ ਬਾਕੀ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ

12/14/2019 3:25:29 PM

ਜਲੰਧਰ (ਧਵਨ) : ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਭਾਰੀ ਖਤਰੇ ਨੂੰ ਦੇਖਦੇ ਹੋਏ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ ਤੇ ਨਾਲ ਹੀ ਪੁਲਸ ਫੋਰਸ ਨੂੰ ਨਿਰਦੇਸ਼ ਦਿੱਤੇ ਕਿ ਸਰਹੱਦੀ ਇਲਾਕਿਆਂ 'ਚ ਨਾਕਿਆਂ ਨੂੰ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਤੇ ਅਪਰਾਧੀਆਂ ਖਿਲਾਫ ਹੋਰ ਸਖਤੀ ਕਰਨ ਦੇ ਵੱਖ-ਵੱਖ ਤਰੀਕਿਆਂ 'ਤੇ ਵੀ ਵਿਚਾਰ ਕੀਤਾ।

ਉਨ੍ਹਾਂ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਕਿ 2010 ਤੋਂ ਬਾਅਦ ਭਰਤੀ ਹੋਣ ਵਾਲੇ ਸਾਰੇ ਸਬ-ਇੰਸਪੈਕਟਰਾਂ ਤੇ ਕਾਂਸਟੇਬਲਾਂ, ਜਿਨ੍ਹਾਂ ਅਜੇ ਤੱਕ ਪੁਲਸ ਥਾਣਿਆਂ 'ਚ ਕੰਮ ਨਹੀਂ ਕੀਤਾ, ਨੂੰ ਤੁਰੰਤ ਦੋ ਸਾਲ ਲਈ ਪੁਲਸ ਥਾਣਿਆਂ 'ਚ ਤਾਇਨਾਤ ਕੀਤਾ ਜਾਵੇ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਹਫਤੇ ਬੁੱਧਵਾਰ ਨੂੰ ਅਪਰਾਧ ਕੰਟਰੋਲ ਨੂੰ ਲੈ ਕੇ ਮੀਟਿੰਗਾਂ ਕਰਨ। ਡੀ. ਜੀ. ਪੀ. ਨੇ ਫੀਲਡ 'ਚ ਤਾਇਨਾਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਲਾਈਂਡ ਮਰਡਰ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਤੇ ਨਾਲ ਹੀ ਵਾਹਨਾਂ ਦੀ ਲੁੱਟ-ਖੋਹ ਤੇ ਗਲੀ ਮੁਹੱਲਿਆਂ ਵਿਚ ਹੋਣ ਵਾਲੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ। ਮੀਟਿੰਗ ਪੀ. ਏ. ਪੀ. ਜਲੰਧਰ 'ਚ ਹੋਈ। ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਸੁਰੱਖਿਆ ਸਬੰਧੀ ਚੁਣੌਤੀਆਂ ਦਾ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਨਵੇਂ ਘਟਨਾਕ੍ਰਮ ਨੂੰ ਦੇਖਦੇ ਹੋਏ ਚੌਕਸੀ ਜ਼ਰੂਰੀ ਹੋ ਗਈ ਹੈ, ਹੁਣ ਕਿਉਂਕਿ ਸਰਦੀ ਤੇ ਧੁੰਦ ਦਾ ਮੌਸਮ ਨੇੜੇ ਆ ਰਿਹਾ ਹੈ, ਇਸ ਲਈ ਪਾਕਿਸਤਾਨ ਵਲੋਂ ਪੰਜਾਬ ਤੇ ਜੰਮੂ-ਕਸ਼ਮੀਰ ਰਾਹੀਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਸਾਰੇ ਪੁਲਸ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਉਚਤਮ ਖਤਰੇ 'ਚ ਸ਼ਾਮਲ ਲੋਕਾਂ ਨੂੰ ਛੱਡ ਕੇ ਹੋਰ ਸਬ-ਇੰਸਪੈਕਟਰਾਂ ਤੇ ਸਹਾਇਕ ਸਬ-ਇੰਸਪੈਕਟਰਾਂ ਨੂੰ ਵਾਪਸ ਬੁਲਾਉਣ। ਉਨ੍ਹਾਂ ਐੱਨ. ਡੀ. ਪੀ. ਐੱਸ. ਕੇਸਾਂ ਦੀ ਵੀ ਸਮੀਖਿਆ ਕੀਤੀ।

ਇਹ ਵੀ ਫੈਸਲਾ ਲਿਆ ਗਿਆ ਕਿ ਹਰੇਕ ਪੁਲਸ ਥਾਣੇ ਤੇ ਉਪ ਮੰਡਲ 'ਚ ਜਵਾਬਦੇਹੀ ਕੇਂਦਰ ਬਣਾਏ ਜਾਣਗੇ ਅਤੇ ਹਰੇਕ ਐੱਸ. ਐੱਚ. ਓ. ਤੇ ਸਬ ਡਵੀਜ਼ਨਲ ਪੁਲਸ ਅਧਿਕਾਰੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਹਰ ਮਹੀਨੇ ਕੀਤੀ ਜਾਵੇਗੀ। ਇਹ ਕਾਰਗੁਜ਼ਾਰੀ ਨਸ਼ਿਆਂ ਖਿਲਾਫ ਮੁਹਿੰਮ, ਅਪਰਾਧ ਕੰਟਰੋਲ, ਅਪਰਾਧਿਕ ਕੇਸਾਂ ਦੀ ਜਾਂਚ ਤੇ ਗ੍ਰਿਫਤਾਰੀਆਂ ਨਾਲ ਜੁੜੀ ਰਹੇਗੀ। ਮੀਟਿੰਗ 'ਚ ਭਗੌੜੇ ਅਪਰਾਧੀਆਂ ਦੀਆਂ ਤੁਰੰਤ ਗ੍ਰਿਫਤਾਰੀਆਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਿਵਚ ਸਪੈਸ਼ਲ ਡੀ. ਜੀ. ਪੀ. ਪ੍ਰਬੋਧ ਕੁਮਾਰ, ਏ. ਡੀ. ਜੀ. ਪੀ. ਕਾਨੂੰਨ ਵਿਵਸਥਾ ਈਸ਼ਵਰ ਸਿੰਘ, ਏ. ਡੀ. ਜੀ. ਪੀ. ਤਕਨੀਕੀ ਸੇਵਾ ਕੁਲਦੀਪ ਿਸੰਘ, ਏ. ਡੀ. ਜੀ. ਪੀ. ਸੁਰੱਖਿਆ ਵਰਿੰਦਰ ਕੁਮਾਰ, ਏ. ਡੀ. ਜੀ. ਪੀ. ਆਰ. ਐੱਨ. ਢੋਕੇ, ਏ. ਡੀ. ਡੀ. ਪੀ. ਕਮਾਂਡੋ ਰਾਕੇਸ਼ ਚੰਦਰ, ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਪੁਲਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਪੁਲਸ ਕਮਿਸ਼ਨਰ ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।\

ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ, ਕਾਨੂੰਨ ਵਿਵਸਥਾ ਤੇ ਆਈ. ਜੀ. ਬਾਰਡਰ ਰੇਂਜ ਦੇ ਨਾਲ ਕੀਤੀ ਵੱਖਰੀ ਮੀਟਿੰਗ
ਡੀ. ਜੀ. ਪੀ. ਗੁਪਤਾ ਨੇ ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ, ਏ. ਡੀ. ਜੀ. ਪੀ. ਕਾਨੂੰਨ ਵਿਵਸਥਾ, ਆਈ. ਜੀ. ਬਾਰਡਰ ਰੇਂਜ ਅਤੇ 7 ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਨਾਲ ਵੱਖਰੀ ਮੀਟਿੰਗ ਵੀ ਕੀਤੀ। ਡੀ. ਜੀ. ਪੀ. ਨੇ ਕਿਹਾ ਕਿ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧ 'ਚ ਉਨ੍ਹਾਂ ਐੱਸ. ਟੀ. ਐੱਫ. ਦੇ ਏ. ਡੀ.ਜੀ. ਪੀ., ਆਈ. ਜੀ. ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਨਸ਼ਿਆਂ ਖਿਲਾਫ ਹੋਰ ਸਖਤੀ ਕਰਨ ਦੇ ਨਿਰਦੇਸ਼ ਿਦੱਤੇ।

ਸਪੈਸ਼ਲਾਈਜ਼ਡ ਟੀਮਾਂ ਨੂੰ ਮਜ਼ਬੂਤ ਬਣਾਉਣ ਦੇ ਨਿਰਦੇਸ਼
ਡੀ. ਜੀ. ਪੀ. ਗੁਪਤਾ ਨੇ ਜ਼ਿਲਾ ਪੱਧਰ 'ਤੇ ਬਣੀਆਂ ਸਪੈਸ਼ਲਾਈਜ਼ਡ ਟੀਮਾਂ ਦੀ ਸਮੀਖਿਆ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਿਲਾ ਸੋਸ਼ਲ ਮੀਡੀਆ ਟੀਮ, ਜ਼ਿਲਾ ਸਾਈਬਰ ਟੀਮ, ਜ਼ਿਲਾ ਇੰਟੈਰੋਗੇਸ਼ਨ ਟੀਮ ਅਤੇ ਹੋਰ ਟੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਉਨ੍ਹਾਂ ਔਰਤਾਂ ਖਿਲਾਫ ਅਪਰਾਧਾਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ। ਮੀਟਿੰਗ 'ਚ ਜ਼ਿਲਾ ਅਤੇ ਬਟਾਲੀਅਨਾਂ 'ਚ ਪੈਂਦੇ ਹਥਿਆਰਾਂ ਦੇ ਸਟਾਕ ਦੀ ਸਮੀਖਿਆ ਕੀਤੀ ਗਈ ਤੇ ਨਾਲ ਹੀ ਹਥਿਆਰ ਰੱਖਣ ਵਾਲੇ ਲਾਇਸੈਂਸ ਧਾਰਕਾਂ ਦੀ ਸਮੇਂ-ਸਮੇਂ 'ਤੇ ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਲਿਆ ਗਿਆ।
 


Anuradha

Content Editor

Related News