ਗਰਮੀਆਂ ਦੀਆਂ ਛੁੱਟੀਆਂ ਲੈ ਵਿਦੇਸ਼ ਘੁੰਮਣ ਨਿਕਲੇ 'ਡੀ. ਜੀ. ਪੀ. ਗੁਪਤਾ'
Wednesday, May 29, 2019 - 10:15 AM (IST)

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਕੰਮਕਾਰ ਖਤਮ ਹੋਣ ਤੋਂ ਬਾਅਦ ਡੀ. ਜੀ. ਪੀ. ਦਿਨਕਰ ਗੁਪਤਾ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਵਿਦੇਸ਼ ਚਲੇ ਗਏ ਹਨ। ਦਿਨਕਰ ਗੁਪਤਾ ਨੇ 13 ਜੂਨ ਤੱਕ ਮਤਲਬ ਕਿ 17 ਦਿਨਾਂ ਦੀ ਛੁੱਟੀ ਲਈ ਹੈ। ਜਾਣਕਾਰੀ ਮੁਤਾਬਕ ਡੀ. ਜੀ. ਪੀ. ਗੁਪਤਾ 28 ਮਈ ਤੋਂ 13 ਜੂਨ ਤੱਕ ਛੁੱਟੀ 'ਤੇ ਰਹਿਣਗੇ ਅਤੇ ਇਸ ਦੌਰਾਨ ਡੀ. ਜੀ. ਪੀ. ਇੰਟੈਲੀਜੈਂਸ ਵੀਕੇ ਭਾਵਰਾ ਕੋਲ ਡੀ. ਜੀ. ਪੀ. ਦੇ ਅਹੁਦੇ ਦਾ ਚਾਰਜ ਰਹੇਗਾ। ਡੀ. ਜੀ. ਪੀ. ਗੁਪਤਾ ਨੇ ਵਿਦੇਸ਼ ਜਾਣ ਲਈ ਗ੍ਰਹਿ ਵਿਭਾਗ ਤੋਂ ਛੁੱਟੀ ਲਈ ਹੈ।