SHO ਦੀ ਧੀ ਦੇ ਵਿਆਹ 'ਚ ਪਤਨੀ ਸਣੇ ਪੁੱਜੇ DGP ਨਾਲ ਵਾਪਰਿਆ ਹਾਦਸਾ, ਸਮਾਰੋਹ 'ਚ ਪਿਆ ਭੜਥੂ

Monday, Feb 13, 2023 - 12:24 PM (IST)

SHO ਦੀ ਧੀ ਦੇ ਵਿਆਹ 'ਚ ਪਤਨੀ ਸਣੇ ਪੁੱਜੇ DGP ਨਾਲ ਵਾਪਰਿਆ ਹਾਦਸਾ, ਸਮਾਰੋਹ 'ਚ ਪਿਆ ਭੜਥੂ

ਚੰਡੀਗੜ੍ਹ : ਇੱਥੇ ਇਕ ਵਿਆਹ ਸਮਾਰੋਹ ਦੌਰਾਨ ਵਾਪਰੇ ਹਾਦਸੇ 'ਚ ਚੰਡੀਗੜ੍ਹ ਦੇ ਡੀ. ਜੀ. ਪੀ. ਪਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਜ਼ਖਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਲੇਕ ਕਲੱਬ 'ਚ ਚੱਲ ਰਹੇ ਵਿਆਹ ਸਮਾਰੋਹ ਦੌਰਾਨ ਵਾਪਰਿਆ। ਇੱਥੇ ਲੱਗੇ ਟੈਂਟ ਤੇਜ਼ ਹਵਾਵਾਂ ਦੇ ਕਾਰਨ ਪਿੱਲਰ ਸਣੇ ਹੇਠਾਂ ਆ ਗਏ, ਜਿਸ ਦੌਰਾਨ ਡੀ. ਜੀ. ਪੀ., ਉਨ੍ਹਾਂ ਦੀ ਪਤਨੀ ਅਤੇ ਡੀ. ਐੱਸ. ਪੀ. ਗੁਰਮੁਖ ਸਿੰਘ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੂਰੇ ਵਿਆਹ ਸਮਾਰੋਹ 'ਚ ਭੜਥੂ ਪੈ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਫਿਰ ਠਾਰੇ ਲੋਕ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ

PunjabKesari

ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਐੱਸ. ਐੱਚ. ਓ. ਸੁਖਦੀਪ ਸਿੰਘ ਦੀ ਧੀ ਦਾ ਵਿਆਹ ਸੀ ਅਤੇ ਉਨ੍ਹਾਂ ਨੇ ਵਿਆਹ ਦਾ ਸੱਦਾ ਡੀ. ਜੀ. ਪੀ. ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤਾ ਹੋਇਆ ਸੀ। ਲੇਕ ਕਲੱਬ 'ਚ ਕੈਟਰਿੰਗ ਤੋਂ ਲੈ ਕੇ ਟੈਂਟ ਆਦਿ ਦਾ ਪ੍ਰਬੰਧ ਬਾਹਰੀ ਕਾਂਟਰੈਕਟਰ ਤੋਂ ਕਰਵਾਇਆ ਗਿਆ ਸੀ। ਖੁੱਲ੍ਹੇ 'ਚ ਟੈਂਟ ਲੱਗੇ ਹੋਣ ਅਤੇ ਹਵਾ ਦੇ ਤੇਜ਼ ਦਬਾਅ ਕਾਰਨ ਟੈਂਟ ਉੱਖੜ ਗਿਆ, ਜਿਸ ਦੌਰਾਨ ਡੀ. ਜੀ. ਪੀ., ਉਨ੍ਹਾਂ ਦੀ ਪਤਨੀ ਅਤੇ ਡੀ. ਐੱਸ. ਪੀ. ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : CM ਮਾਨ ਅੱਜ ਕਰਨਗੇ ਅਹਿਮ ਪ੍ਰੈੱਸ ਕਾਨਫਰੰਸ, ਪੰਜਾਬ 'ਚ ਆਏ ਨਿਵੇਸ਼ ਬਾਰੇ ਦੇ ਸਕਦੇ ਨੇ ਜਾਣਕਾਰੀ

ਤਿੰਨਾਂ ਤੋਂ ਤੁਰੰਤ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਇਲਾਜ ਤੋਂ ਬਾਅਦ ਡੀ. ਜੀ. ਪੀ. ਅਤੇ ਉਨ੍ਹਾਂ ਦੀ ਪਤਨੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉੱਥੇ ਹੀ ਡੀ. ਐੱਸ. ਪੀ. ਗੁਰਮੁਖ ਸਿੰਘ ਦੇ ਸਿਰ, ਮੋਢੇ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਸ ਇਸ ਘਟਨਾ 'ਚ ਲਾਪਰਵਾਹੀ ਦੇ ਐਂਗਲ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News