ਡੀ. ਜੀ. ਜੀ. ਆਈ. ਦੀ ਵੱਡੀ ਕਾਰਵਾਈ, ਲੁਧਿਆਣਾ ਤੱਕ ਜੁੜੇ ਦਿੱਲੀ ਦੀਆਂ 8 ਫਰਜ਼ੀ ਫਰਮਾਂ ਦੇ ਤਾਰ
Saturday, Jul 10, 2021 - 11:08 AM (IST)
ਲੁਧਿਆਣਾ (ਸੇਠੀ) : ਡਾਇਰੈਕਟੋਰੇਟ ਜਨਰਲ ਆਫ ਗੁੱਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ (ਡੀ. ਜੀ. ਜੀ. ਆਈ.) ਲੁਧਿਆਣਾ ਜ਼ੋਨਲ ਵੱਲੋਂ ਦਿੱਲੀ, ਗੁਰੂਗ੍ਰਾਮ, ਦਿੱਲੀ ਜੀ. ਐੱਸ. ਟੀ. ਕਮਿਸ਼ਨਰੇਟ, ਪੰਚਕੂਲਾ ਜੀ. ਐੱਸ. ਟੀ. ਕਮਿਸ਼ਨਰੇਟ ਅਤੇ ਹੋਰਨਾਂ ਦੀ ਹਮਾਇਤ ਨਾਲ ਅਧਿਕਾਰੀਆਂ ਨੇ ਕੁੱਲ 13 ਫਰਮਾਂ ’ਤੇ ਛਾਪਾ ਮਾਰਿਆ, ਜਿਨ੍ਹਾਂ ’ਚੋਂ 8 ਦਿੱਲੀ, 3 ਹਰਿਆਣਾ ਅਤੇ 2 ਪੰਜਾਬ ਦੀਆਂ ਫਰਮਾਂ ’ਤੇ ਸਰਚ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੀਕੈਂਡ ਤੇ ਨਾਈਟ 'ਕਰਫ਼ਿਊ' ਖ਼ਤਮ, ਜਾਣੋ ਕੀ ਨੇ ਨਵੇਂ ਦਿਸ਼ਾ-ਨਿਰਦੇਸ਼
ਦਿੱਲੀ ਸਥਿਤ 8 ਫਰਜ਼ੀ ਫਰਮਾਂ ਨੂੰ ਸਰਕੁਲਰ ਟ੍ਰੇਡਿੰਗ ਵਿਚ ਸ਼ਾਮਲ ਪਾਇਆ ਗਿਆ ਅਤੇ ਧੋਖੇ ਨਾਲ ਹਰਿਆਣਾ ਤੋਂ ਸੰਚਾਲਿਤ 3 ਗੈਰ-ਮੌਜੂਦ/ਡਮੀ ਫਰਮਾਂ ਦੀ ਮਦਦ ਨਾਲ ਕਰੋੜਾਂ ਦਾ ਫਰਜ਼ੀ ਇਨਪੁਟ ਟ੍ਰੈਕਸ ਕ੍ਰੈਡਿਟ ਦਾ ਲਾਭ ਉਠਾ ਰਹੇ ਸਨ, ਜੋ ਅੱਗੇ ਆਈ. ਟੀ. ਸੀ. ਨੂੰ ਪੰਜਾਬ ਦੀਆਂ ਦੋ ਟ੍ਰੇਡਿੰਗ ਫਰਮਾਂ ਨੂੰ ਪਾਸ ਕਰ ਰਹੀਆਂ ਸਨ। ਜਾਣਕਾਰੀ ਮੁਤਾਬਕ ਉਕਤ ਦਿੱਲੀ ਵਿਚ ਸਥਿਤ ਇਨ੍ਹਾਂ ਫਰਮਾਂ ਨੇ ਕੁੱਲ 144 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੇ ਸਮਾਨ ਦੀ ਨਕਲੀ ਸਪਲਾਈ ਦਿਖਾਈ ਸੀ, ਜਿਸ ’ਚ ਲਗਭਗ 26 ਕਰੋੜ ਰੁਪਏ ਤੋਂ ਜ਼ਿਆਦਾ ਦਾ ਆਈ. ਟੀ. ਸੀ. ਸ਼ਾਮਲ ਹੈ, ਜੋ ਹਰਿਆਣਾ ਸਥਿਤ 3 ਡੰਮੀ ਫਰਮਾਂ ਨੂੰ ਧੋਖਾਦੇਹੀ ਨਾਲ ਆਈ. ਟੀ. ਸੀ. ਨੂੰ ਪੰਜਾਬ ਸਥਿਤ ਡੀਲਰਾਂ ਅਤੇ ਫਰਨੈਸ ਕੰਪਨੀਆਂ ਨੂੰ ਟਰਾਂਸਫਰ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ
ਇਸ ਕਾਰਵਾਈ ’ਚ ਚੌਂਕਾ ਦੇਣ ਵਾਲੇ ਤੱਥ ਸਾਹਮਣੇ ਆਏ ਹਨ ਕਿ ਮੰਡੀ ਗੋਬਿੰਦਗੜ੍ਹ ’ਚ ਸਥਿਤ ਦੋ ਫਰਮਾਂ ਨੇ ਹਰਿਆਣਾ ਦੀਆਂ 3 ਫਰਮਾਂ ਤੋਂ 18.5 ਕਰੋੜ ਰੁਪਏ ਦੀ ਆਈ. ਟੀ. ਸੀ. ਦਾ ਲਾਭ ਉਠਾਇਆ ਹੈ ਅਤੇ ਅੱਗੇ ਪੰਜਾਬ ਵਿਚ ਵੱਖ-ਵੱਖ ਫਰਨੇਸ ਕੰਪਨੀਆਂ ਨੂੰ ਭੇਜ ਰਹੇ ਹਨ।
ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਅਜੇ ਜਾਰੀ ਹੈ ਅਤੇ ਉਕਤ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਸ ’ਚੋਂ ਹੁਣ ਤੱਕ ਵਿਭਾਗ ਵੱਲੋਂ 80 ਲੱਖ ਦੀ ਰਿਕਵਰੀ ਕਰਵਾਈ ਗਈ ਹੈ। ਕੇਸ ਨਾਲ ਸਬੰਧਿਤ ਜਲਦ ਹੀ ਵੱਡੇ ਅੱਪਡੇਟ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ