ਵੱਡੀ ਖ਼ਬਰ : ਦਵਿੰਦਰ ਬੰਬੀਬਾ ਗਰੁੱਪ ਦੇ 12 ਗੈਂਗਸਟਰ ਗ੍ਰਿਫ਼ਤਾਰ, ਵਿੱਕੀ ਮਿੱਡੂਖੇੜਾ ਕਤਲ ਨਾਲ ਵੀ ਜੁੜੇ ਤਾਰ

03/29/2022 6:27:05 PM

ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਦੀ ਸਪੈਸ਼ਲ ਐੱਸ. ਟੀ. ਐੱਫ. ਫੋਰਸ ਨੇ ਮਹਾਰਾਸ਼ਟਰ ਤੋਂ ਦਵਿੰਦਰ ਬੰਬੀਹਾ ਗਰੁੱਪ ਦੇ 12 ਗੁਰਗੇ ਗ੍ਰਿਫ਼ਤਾਰ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਤਿੰਨ ਮੁਲਜ਼ਮ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਸੰਬੰਧਤ ਹਨ। ਬੀਤੇ ਸਾਲ ਮੋਹਾਲੀ ਦੇ ਸੈਕਟਰ 71 ਵਿਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਦਿਨ ਦਿਹਾੜੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਉਦੋਂ ਤੋਂ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਹਾਲਾਂਕਿ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਵਿੱਕੀ ਮਿੱਡੂਖੇੜਾ ਕਤਲ ਵਿਚ ਗੈਂਗਸਟਰਾਂ ਦਾ ਹੱਥ ਸੀ ਅਤੇ ਬੰਬੀਹਾ ਗਰੁੱਪ ਨੇ ਹੀ ਵਿੱਕੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, 18 ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਉਧਰ ਐੱਸ. ਐੱਸ. ਪੀ. ਮੋਹਾਲੀ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਦੇ ਸਪੈਸ਼ਲ ਯੂਨਿਟ ਨੇ ਜਿਹੜੇ 12 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿਚ ਤਿੰਨ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਦੋਸ਼ੀ ਹਨ। ਐੱਸ. ਐੱਸ. ਪੀ. ਮੁਤਾਬਕ ਪੰਜਾਬ ਪੁਲਸ ਜਲਦ ਹੀ ਤਿੰਨਾਂ ਗੈਂਗਸਟਰਾਂ ਨੂੰ ਪੰਜਾਬ ਲੈ ਕੇ ਆਵੇਗੀ ਅਤੇ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕਰੇਗੀ, ਜਿਸ ਨਾਲ ਹੋਰ ਵੀ ਖੁਲਾਸੇ ਹੋਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਲਾਈਨ ’ਚ ਤਾਇਨਾਤ ਏ. ਐੱਸ.ਆਈ. ਦੀ ਤਿੰਨ ਗੋਲ਼ੀਆਂ ਲੱਗਣ ਕਾਰਣ ਮੌਤ

ਗ੍ਰਿਫਤਾਰੀ ਤੋਂ ਬਾਅਦ ਦਵਿੰਦਰ ਬੰਬੀਬਾ ਗਰੁੱਪ ਨੇ ਫੇਸਬੁਕ ’ਤੇ ਪਾਈ ਪੋਸਟ
ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੈਂਗਸਟਰਾਂ ਵਲੋਂ ਫੇਸਬੁੱਕ ’ਤੇ ਪੋਸਟ ਪਾ ਕੇ ਬਕਾਇਦਾ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਦਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਬਕਾਇਦਾ ਮੈਸੇਜ ਪਾ ਕੇ ਆਖਿਆ ਹੈ ਕਿ ਪੁਲਸ ਨੇ ਗਰੁੱਪ ਦੇ 12 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਸ ਉਨ੍ਹਾਂ ਦਾ ਝੂਠਾ ਇਨਕਾਊਂਟਰ ਵੀ ਕਰ ਸਕਦੀ ਹੈ।

ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 6 ਮਹੀਨੇ ਦੇ ਪੁੱਤ ਸਣੇ ਮਾਤਾ-ਪਿਤਾ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News