ਪੰਜਾਬ ਪੁਲਸ ਦੇ ASI ਦੀ ਧੀ ਬਣੀ ਜੱਜ, ਡੇਰਾਬੱਸੀ ਦੇ ਪਿੰਡ ਦੀ ਰਹਿਣ ਵਾਲੀ ਹੈ ਤੇਜਿੰਦਰ ਕੌਰ
Friday, Oct 13, 2023 - 04:15 PM (IST)
ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਈਸਾਪੁਰ ਦੀ ਤੇਜਿੰਦਰ ਕੌਰ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਤੇਜਿੰਦਰ ਦੇ ਪਿਤਾ ਪੰਜਾਬ ਪੁਲਸ 'ਚ ਏ. ਐੱਸ. ਆਈ. ਹਨ, ਜਦੋਂਕਿ ਡੇਰਾਬੱਸੀ ਇਲਾਕੇ ਦੇ ਇਸ ਸਾਂਝੇ ਪਰਿਵਾਰ ਦੇ ਕਈ ਮੈਂਬਰ ਪੀ. ਸੀ. ਐੱਸ. ਅਤੇ ਡਾਕਟਰ ਹਨ।
ਜ਼ਿਕਰਯੋਗ ਹੈ ਕਿ ਸਾਂਝੇ ਪਰਿਵਾਰ 'ਚ ਤੇਜਿੰਦਰ ਕੌਰ ਦੇ ਚਾਚੇ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ ਡੀ. ਡੀ. ਪੀ. ਓ., ਡਾ. ਜਸਪ੍ਰੀਤ ਕੌਰ ਵੀ ਡੀ. ਡੀ. ਪੀ. ਓ., ਡਾ. ਰਣਦੀਪ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਪੀ. ਸੀ. ਐੱਮ. ਐੱਸ. ਅਤੇ ਸ. ਗੁਰਮੀਤ ਸਿੰਘ ਪੀ. ਸੀ. ਐੱਮ. ਐੱਸ., ਗੁਰਮੀਤ ਸਿੰਘ ਪੀ. ਸੀ. ਐੱਮ. ਐੱਸ. ਸਿੰਘ ਵੀ ਪੀ. ਸੀ. ਐੱਸ. ਹਨl ਤੇਜਿੰਦਰ ਕੌਰ ਨੇ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਾਂਝੇ ਪਰਿਵਾਰਕ ਮਾਹੌਲ ਨੂੰ ਦਿੱਤਾ ਹੈ।
23 ਸਾਲਾ ਤੇਜਿੰਦਰ ਕੌਰ ਨੇ ਵੱਖ-ਵੱਖ ਵਿਸ਼ਿਆਂ ਵਿੱਚ ਕੁੱਲ 472.5 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਦੱਸਿਆ ਕਿ ਸੁਖਮਨੀ ਸਕੂਲ ਤੋਂ 12ਵੀਂ ਕਰਨ ਤੋਂ ਬਾਅਦ ਉਸ ਨੇ ਇਕ ਪ੍ਰਾਈਵੇਟ ਕਾਲਜ ਤੋਂ ਐੱਲ. ਐੱਲ. ਬੀ. ਅਤੇ ਇਸ ਤੋਂ ਬਾਅਦ ਪੀ. ਸੀ. ਐੱਸ. 22-23 ਦੀ ਜੁਡੀਸ਼ੀਅਲ ਬ੍ਰਾਂਚ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਈ। ਇਸ ਦਾ ਨਤੀਜਾ ਬੁੱਧਵਾਰ ਸ਼ਾਮ ਨੂੰ ਹੀ ਜਾਰੀ ਕੀਤਾ ਗਿਆ। ਉਹ ਖੁਸ਼ ਹੈ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਦੇ ਬਾਵਜੂਦ ਉਸਨੇ ਪੀ. ਸੀ. ਐੱਸ. ਦੀ ਜੁਡੀਸ਼ੀਅਲ ਪ੍ਰੀਖਿਆ ਪਾਸ ਕੀਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8