Girlfriend ਨੇ ਦੁਖ਼ੀ ਕਰ ਛੱਡਿਆ 2 ਬੱਚਿਆਂ ਦਾ ਪਿਓ, ਮਾਂ ਦੀਆਂ ਅੱਖਾਂ ਸਾਹਮਣੇ ਗਲੇ ਲਾਈ ਮੌਤ

Monday, Sep 04, 2023 - 01:42 PM (IST)

Girlfriend ਨੇ ਦੁਖ਼ੀ ਕਰ ਛੱਡਿਆ 2 ਬੱਚਿਆਂ ਦਾ ਪਿਓ, ਮਾਂ ਦੀਆਂ ਅੱਖਾਂ ਸਾਹਮਣੇ ਗਲੇ ਲਾਈ ਮੌਤ

ਡੇਰਾਬੱਸੀ (ਅਸ਼ਵਨੀ) : ਡੇਰਾਬੱਸੀ ਦੇ ਹੈਬਤਪੁਰ ਰੋਡ ’ਤੇ 2 ਬੱਚਿਆਂ ਦੇ ਪਿਤਾ ਨੇ ਗਰਲਫਰੈਂਡ ਦੇ ਫਿਜ਼ੂਲ ਖ਼ਰਚ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸਮੇਂ ਮ੍ਰਿਤਕ ਆਪਣੇ ਘਰ 'ਚ ਇਕੱਲਾ ਸੀ। ਉਸ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਕਰ ਕੇ ਖ਼ੁਦਕੁਸ਼ੀ ਕਰਨ ਦਾ ਕਾਰਨ ਦੱਸਿਆ ਅਤੇ ਵੀਡੀਓ ਕਾਲ ਦੌਰਾਨ ਹੀ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਰੁਣ ਗਰਗ ਨਿਵਾਸੀ ਮੁਬਾਰਕਪੁਰ ਵਜੋਂ ਹੋਈ ਹੈ, ਜੋ ਟਰਾਂਸਪੋਰਟ ਦੀ ਮਾਰਕਿਟ ਦਾ ਇਕ ਵੱਡਾ ਕਾਰੋਬਾਰੀ ਸੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਵਿਅਕਤੀ ਨੂੰ ਫ਼ਾਹੇ ਤੋਂ ਉਤਾਰ ਕੇ ਸਥਾਨਕ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਕਾਰਵਾਈ ਸ਼ੁਰੂ ਕਰਦੇ ਹੋਏ ਮਾਂ ਵਲੋਂ ਦੱਸੀ ਗਈ ਕੁੜੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਬੁਲਾ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਿਆਸੀ ਪਾਰੀ ਖੇਡਣ ਦੀ ਤਿਆਰੀ 'ਚ BJP, ਇਸ ਸਾਬਕਾ ਮੰਤਰੀ ਨੂੰ ਮਿਲ ਸਕਦੀ ਹੈ Z+ ਸੁਰੱਖਿਆ!
ਪੈਸੇ ਨਾ ਦੇਣ ’ਤੇ ਅਕਸਰ ਛੱਡ ਕੇ ਚਲੀ ਜਾਂਦੀ ਸੀ ਕੁੜੀ
ਮੁਬਾਰਕਪੁਰ ਪੁਲਸ ਚੌਂਕੀ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਲਾਸ਼ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਮ੍ਰਿਤਕ ਆਪਣੀ ਪਤਨੀ ਅਤੇ 2 ਬੱਚਿਆਂ ਤੋਂ ਵੱਖਰਾ ਗਰਲਫਰੈਂਡ ਨਾਲ ਡੇਰਾਬੱਸੀ ਦੇ ਮੁਬਾਰਕਪੁਰ ਸਥਿਤ ਪਾਲਮ ਹਾਈਟਸ ਸੋਸਾਇਟੀ 'ਚ ਰਹਿੰਦਾ ਸੀ। ਇੱਥੇ ਗਰਲਫਰੈਂਡ ਨਾਲ ਰਹਿੰਦੇ ਹੋਏ ਉਸ ਨੂੰ ਕਈ ਮਹੀਨੇ ਹੋ ਗਏ। ਗਰਲਫਰੈਂਡ ਅਕਸਰ ਸ਼ਾਪਿੰਗ ਲਈ ਪੈਸਿਆਂ ਦੀ ਮੰਗ ਕਰਦੀ ਰਹਿੰਦੀ ਸੀ, ਜਦੋਂਕਿ ਅਰੁਣ ਫਿਜ਼ੂਲ ਖ਼ਰਚੀ ਤੋਂ ਪਰੇਸ਼ਾਨ ਸੀ ਅਤੇ ਇੰਝ ਕਰਨ ਤੋਂ ਵਾਰ-ਵਾਰ ਰੋਕਦਾ ਸੀ। ਇਸ ਗੱਲ ਤੋਂ ਗਰਲਫਰੈਂਡ ਅਕਸਰ ਨਾਰਾਜ਼ ਹੋ ਕੇ ਛੱਡ ਕੇ ਚਲੀ ਜਾਂਦੀ ਸੀ ਪਰ ਅਰੁਣ ਉਸ ਨੂੰ ਸਮਝਾ ਕੇ ਵਾਪਸ ਲੈ ਆਉਂਦਾ ਸੀ। ਇਸ ਵਾਰ ਅਰੁਣ ਨੂੰ ਛੱਡ ਕੇ ਗਈ ਗਰਲਫਰੈਂਡ ਨੂੰ ਡੇਢ ਮਹੀਨੇ ਤੋਂ ਵੱਧ ਹੋ ਗਿਆ ਸੀ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਹ ਵਾਪਸ ਨਹੀਂ ਆਈ। ਇਸ ਤੋਂ ਪਰੇਸ਼ਾਨ ਹੋ ਕੇ ਅਰੁਣ ਨੇ ਐਤਵਾਰ ਸ਼ਾਮ ਬਜ਼ੁਰਗ ਮਾਂ ਨੂੰ ਵੀਡੀਓ ਕਾਲ ਕੀਤੀ ਅਤੇ ਗਰਲਫਰੈਂਡ ਦੀ ਹਰਕਤ ਦਾ ਜ਼ਿਕਰ ਕਰਦੇ ਹੋਏ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ। ਇਹ ਸੁਣ ਕੇ ਮਾਂ ਨੇ ਅਰੁਣ ਨੂੰ ਵੀਡੀਓ ਕਾਲ ਦੌਰਾਨ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਪਰ ਅਰੁਣ ਨੇ ਵੀਡੀਓ ਕਾਲ ਦੌਰਾਨ ਬਜ਼ੁਰਗ ਮਾਂ ਦੇ ਸਾਹਮਣੇ ਹੀ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਬਜ਼ੁਰਗ ਮਾਂ ਨੇ ਅਰੁਣ ਦੇ ਗੁਆਂਢ 'ਚ ਰਹਿਣ ਵਾਲਿਆਂ ਨੂੰ ਫੋਨ ਕਰ ਕੇ ਉੱਥੇ ਭੇਜਿਆ ਪਰ ਉਦੋਂ ਤੱਕ ਅਰੁਣ ਆਪਣੀ ਜਾਨ ਗੁਆ ਚੁੱਕਿਆ ਸੀ।

ਇਹ ਵੀ ਪੜ੍ਹੋ : ਖੰਨਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਰਸੀਡੀਜ਼ ਕਾਰ 'ਚੋਂ ਨਿਕਲ ਨੌਜਵਾਨਾਂ ਨੂੰ ਕੀਤਾ ਲਹੂ-ਲੁਹਾਨ
ਤਣਾਅ ’ਚ ਸੀ ਮ੍ਰਿਤਕ
ਪੁਲਸ ਨੂੰ ਸੂਚਨਾ ਮਿਲੀ ਕਿ ਅਰੁਣ ਨਾਂ ਦੇ ਵਿਅਕਤੀ ਨੇ ਖ਼ੁਦ ਨੂੰ ਘਰ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅਰੁਣ ਤਣਾਅ 'ਚ ਸੀ ਅਤੇ ਬਾਕੀ ਖ਼ੁਦਕੁਸ਼ੀ ਦੇ ਅਸਲ ਕਾਰਨ ਤੇ ਪਰਿਵਾਰ ਵਲੋਂ ਦਿੱਤੇ ਬਿਆਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਗਰਲਫਰੈਂਡ ਨਾਲ ਜੁੜਿਆ ਪਹਿਲੂ ਅਜੇ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਅਜੇ ਕੁੱਝ ਕਹਿਣਾ ਜ਼ਲਦਬਾਜ਼ੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News