ਪ੍ਰਸ਼ਾਦ ਦੇਣ ਦਾ ਅਨੋਖਾ ਢੰਗ, ਮੂੰਹ ''ਚ ਪੇੜਾ ਰੱਖ ਭਗਤਾਂ ਦੀ ਹਥੇਲੀ ''ਚ ਉਗਲ ਦਿੰਦੀ ਹੈ ਰਾਧੇ ਮਾਂ

09/07/2017 12:29:07 PM

ਜਲੰਧਰ\ਫਗਵਾੜਾ - ਡੇਰਾ ਸਿਰਸਾ ਦੇ ਨਾਲ ਹੀ ਹੁਣ ਰਾਧੇ ਮਾਂ ਦਾ ਮਾਮਲਾ ਸੁਰਖੀਆਂ 'ਚ ਆ ਗਿਆ ਹੈ। ਫਗਵਾੜਾ ਨਿਵਾਸੀ ਸਮਾਜ ਸੇਵਕ ਜ਼ਿਲਾ ਕੰਜ਼ਿਊਮਰ ਫੋਰਮ ਦੇ ਸਾਬਕਾ ਮੈਂਬਰ ਸੁਰਿੰਦਰ ਮਿੱਤਲ ਦੀ ਰਿਟ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਦਯਾ ਚੌਧਰੀ ਨੇ ਕਪੂਰਥਲਾ ਪੁਲਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਰਾਧੇ ਮਾਂ ਖਿਲਾਫ ਸੁਰਿੰਦਰ ਮਿੱਤਲ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੇ ਜਾਣ ਦੇ ਸਬੰਧ 'ਚ ਜਵਾਬ ਮੰਗਿਆ ਹੈ ਜਿਸ ਦੀ ਅਗਲੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ। 
ਸੁਰਿੰਦਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਅਤੇ ਰਿਟ ਪਟੀਸ਼ਨ 'ਤੇ ਜਸਟਿਸ ਐੱਮ. ਐੱਸ. ਬੇਦੀ ਨੇ ਮਾਮਲੇ 'ਚ ਜਾਂਚ ਕਰਕੇ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਪਰ ਬਾਵਜੂਦ ਇਸ ਦੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਹ ਕਹਿ ਦਿੱਤਾ ਕਿ ਰਾਧੇ ਮਾਂ ਨੂੰ ਸੰਮਨ ਜਾਰੀ ਕਰਕੇ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਉਨ੍ਹਾਂ ਨੇ ਪੁਲਸ ਨੂੰ ਲੀਗਲ ਨੋਟਿਸ ਭੇਜਿਆ ਅਤੇ ਫਰਵਰੀ 2017 'ਚ ਰੀਮਾਈਂਡਰ ਭੇਜਿਆ ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਕੋਰਟ ਦੀ ਸ਼ਰਨ 'ਚ ਗਏ ਅਤੇ ਮੰਗਲਵਾਰ ਕਪੂਰਥਲਾ ਪੁਲਸ ਨੂੰ ਨੋਟਿਸ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਮਾਮਲੇ 'ਚ ਇਨਸਾਫ ਹੋਵੇਗਾ। ਸਿਆਸੀ ਦਬਾਅ 'ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਮਾਂ ਦਾ ਪ੍ਰਸ਼ਾਦ ਦੇਣ ਦਾ ਤਰੀਕਾ ਬਾਕੀ ਸਾਰੇ ਧਰਮ ਗੁਰੂਆਂ ਤੋਂ ਕਾਫੀ ਅਲੱਗ ਹੈ
ਭਗਤਾਂ ਅਨੁਸਾਰ ਉਹ ਕਿਸੇ ਨੂੰ ਪ੍ਰਸ਼ਾਦ ਦੇ ਰੂਪ 'ਚ ਕੁਝ ਵੀ ਦੇ ਸਕਦੀ ਹੈ, ਜਿਸ 'ਚ ਕੱਪੜੇ, ਤ੍ਰਿਸ਼ੂਲ, ਕੈਸ਼ ਜਾ ਹੋਰ ਚੀਜ਼ਾਂ ਵੀ ਹੋ ਸਕਦੀਆਂ ਹਨ। ਭਗਤਾਂ ਨੇ ਦੱਸਿਆ ਕਿ ਉਹ ਮੂੰਹ 'ਚ ਪੇੜਾ ਰੱਖ ਕੇ ਭਗਤਾਂ ਦੀ ਹਥੇਲੀ 'ਚ ਉਗਲ ਦਿੰਦੀ ਹੈ, ਇਹ ਪ੍ਰਸ਼ਾਦ ਉਨ੍ਹਾਂ ਦੇ ਭਗਤਾਂ ਲਈ ਸਭ ਤੋਂ ਫਲਦਾਈ ਪ੍ਰਸ਼ਾਦ ਹੁੰਦਾ ਹੈ। ਰਾਧੇ ਮਾਂ ਦਾ ਇਹ ਪ੍ਰਸ਼ਾਦ ਲੈਣ ਲਈ ਲੋਕ ਲਾਈਨ 'ਚ ਲੱਗ ਕੇ ਇੰਤਜ਼ਾਰ ਕਰਦੇ ਹਨ। 
ਭਗਤ ਮੰਨਦੇ ਹਨ ਕਿ ਰਾਧੇ ਮਾਂ ਨੂੰ ਗੋਦ 'ਚ ਲੈਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਖੁਲ ਜਾਂਦੀ ਹੈ ਇਹ ਉਨ੍ਹਾਂ ਲਈ ਸਭ ਤੋਂ ਵੱਡਾ ਆਸ਼ੀਰਵਾਦ ਹੁੰਦਾ ਹੈ। ਭਗਤਾਂ ਦਾ ਦਾਅਵਾ ਹੈ ਕਿ ਰਾਧੇ ਮਾਂ ਜਦੋਂ ਡਾਂਸ ਕਰਦੀ ਹੈ ਤਾਂ ਉਨ੍ਹਾਂ ਦੇ ਇਸ ਰੂਪ 'ਚ ਇਕ ਬੱਚੀ ਦੀ ਝਲਕ ਹੁੰਦੀ ਹੈ। ਇਸ ਲਈ ਭਗਤ ਉਨ੍ਹਾਂ ਨੂੰ ਗੁੜੀਆਂ ਦੇਵੀ ਕਹਿ ਕੇ ਬੁਲਾਉਂਦੇ ਹਨ। ਉਹ ਗੋਦੀ 'ਚ ਚੜ ਕੇ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਭਗਤ ਜਿਨ੍ਹਾਂ ਦੀ ਪੂਜਾ ਕਰ ਰਹੇ ਹਨ ਉਹ ਉਨ੍ਹਾਂ ਦੇ ਨਾਲ ਹੈ। ਸੂਤਰਾਂ ਮੁਤਾਬਕ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਵੱਲ ਖਿੱਚਣ ਲਈ ਇਸ ਤਰ੍ਹਾਂ ਕਰਦੀ ਹੈ। 


Related News