ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ
Thursday, Oct 24, 2024 - 06:30 PM (IST)
ਫਿਲੌਰ (ਵੈੱਬ ਡੈਸਕ, ਭਾਖੜੀ) : ਡੇਰਾ ਸਤਿਸੰਗ ਬਿਆਸ ਦੀ ਸ਼ਾਖਾ ਫਿਲੌਰ ਦੇ ਪਿੰਡ ਪ੍ਰਤਾਪਪੁਰਾ ਨੇੜੇ 3.5 ਏਕੜ ਵਿਚ ਬਣ ਰਹੇ ਸਤਿਸੰਗ ਘਰ ਦਾ ਕਾਰਜ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ। ਸੇਵਾਦਾਰ ਮਿਸਤਰੀ ਅਤੇ ਸੰਗਤ ਨੇ 12 ਘੰਟਿਆਂ ਵਿਚ ਸਤਿਸੰਗ ਘਰ ਦੀ ਚਾਰਦੀਵਾਰੀ ਕਰਕੇ ਇਕ ਤਰ੍ਹਾਂ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਇਥੇ ਜਲਦੀ ਹੀ ਹੈੱਡਕੁਆਰਟਰ ਵਲੋਂ ਹਫਤੇ ਵਿਚ ਦੋ ਦਿਨ ਸਤਿਸੰਗ ਕਰਨ ਦਾ ਸਮਾਂ ਮਿਲ ਜਾਵੇਗਾ। ਇਥੇ ਆਉਣ ਵਾਲੀ ਸੰਗਤ ਲਈ ਪੁਖਤਾ ਬੰਦੋਬਸਤ ਵੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਰੂਲ, ਜੁਰਮਾਨੇ ਨਾਲ ਰੱਦ ਹੋਵੇਗਾ ਲਾਇਸੈਂਸ, ਪਹਿਲੀ ਵਾਰ ਮਿਲੇਗੀ ਇਹ ਸਜ਼ਾ
ਦੱਸਣਯੋਗ ਹੈ ਕਿ ਚਾਰ ਦੀਵਾਰੀ ਬਨਾਉਣ ਦਾ ਕੰਮ ਸੇਵਾਦਾਰਾਂ ਵਲੋਂ ਮਹਿਜ਼ ਦੋ ਦਿਨਾਂ ਵਿਚ ਮੁਕੰਮਲ ਕੀਤਾ ਗਿਆ ਸੀ। ਕਮੇਟੀ ਮੈਂਬਰ ਮੋਹਨ ਸਿੰਘ ਨੇ ਦੱਸਿਆ ਕਿ ਕੰਮ ਮੁਕੰਮਲ ਹੁੰਦੇ ਹੀ ਡੇਰਾ ਬਿਆਸ ਹੈੱਡ ਕੁਆਰਟਰ ਤੋਂ ਉਨ੍ਹਾਂ ਨੂੰ ਇਥੇ ਹਰ ਐਤਵਾਰ ਸਤਿਸੰਗ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਸੰਗਤ ਦੇ ਸਤਿਸੰਗ ਕਰਨ ਲਈ ਇਥੇ ਫਿਲਹਾਲ ਇਕ ਸ਼ੈੱਡ ਦਾ ਕਾਰਜ ਮੁਕੰਮਲ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਦੌਰਾਨ ਹੋਰ ਸ਼ੈੱਡਾਂ ਵੀ ਬਣਵਾ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਸਿੰਘ ਸਾਹਿਬਾਨਾਂ ਦੇ ਆਦੇਸ਼ ਸਕ੍ਰਿਪਟਿਡ, ਫ਼ਰਮਾਨ ਜਾਰੀ ਕਰਨ ਵਾਲੇ ਸੁਖਬੀਰ ਦੇ ਲੋਕ : ਰਾਜਾ ਵੜਿੰਗ
ਇਸ ਤੋਂ ਇਲਾਵਾ ਇਸ ਸਤਿਸੰਗ ਘਰ ਵਿਚ ਹਰਿਆਲੀ ਲਈ ਪੌਦਿਆਂ ਅਤੇ ਸੁੰਦਰ ਪਾਰਕ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਲਗਭਗ 150 ਸੇਵਾਦਾਰ ਸੰਗਤ ਇਥੇ ਚੱਲ ਰਹੇ ਕਾਰਜਾਂ ਵਿਚ ਸੇਵਾ ਕਰਨ ਲਈ ਪਹੁੰਚ ਰਹੀ ਹੈ। ਇਸ ਸਤਿਸੰਗ ਘਰ ਨੂੰ ਲੈ ਕੇ ਸੰਗਤ ਵਿਚ ਬਹੁਤ ਉਤਸ਼ਾਹ ਹੈ, ਜਿਸ ਦਿਨ ਇਥੇ ਸਤਿਸੰਗ ਘਰ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਦਿਨ ਪੰਜ ਹਜ਼ਾਰ ਤੋਂ ਵੱਧ ਸੰਗਤ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਤੋਂ ਅਚਾਨਕ ਜ਼ੋਰ ਫੜੇਗੀ ਠੰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e