ਬਰਨਾਲਾ: ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਵਾਰੀਆਂ ਨਾਲ ਭਰੀ ਬੱਸ ''ਚ ਕੀਤੀ ਭੰਨ-ਤੋੜ

Thursday, Aug 10, 2017 - 06:08 PM (IST)

ਬਰਨਾਲਾ: ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਵਾਰੀਆਂ ਨਾਲ ਭਰੀ ਬੱਸ ''ਚ ਕੀਤੀ ਭੰਨ-ਤੋੜ

ਬਰਨਾਲਾ— ਡੇਰਾ ਸੱਚਾ ਸੌਦਾ, ਸਿਰਸਾ ਦੇ ਪ੍ਰੇਮੀਆਂ ਨੇ ਬਰਨਾਲਾ ਵਿਚ ਸੜਕ 'ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਇਕ ਪ੍ਰਾਈਵੇਟ ਬੱਸ 'ਤੇ ਵੀ ਹਮਲਾ ਕਰ ਦਿੱਤਾ। ਡੇਰਾ ਪ੍ਰੇਮੀਆਂ ਨੇ ਸਵਾਰੀਆਂ ਨਾਲ ਭਰੀ ਪ੍ਰਾਈਵੇਟ ਵਿਚ ਭੰਨ-ਤੋੜ ਕਰ ਦਿੱਤੀ, ਜਿਸ ਵਿਚ ਡਰਾਈਵਰ ਅਤੇ ਇਕ ਸਵਾਰੀ ਨੂੰ ਵੀ ਸੱਟਾਂ ਲੱਗੀਆਂ ਹਨ। ਡੇਰਾ ਪ੍ਰੇਮੀ ਡੇਰਾ ਮੁਖੀ ਰਾਮ ਰਹੀਮ ਦੀਆਂ ਸੀ. ਬੀ. ਆਈ. ਅਦਾਲਤ ਵਿਚ ਪੈ ਰਹੀਆਂ ਪੇਸ਼ੀਆਂ ਨੂੰ ਲੈ ਕੇ ਨਾਰਾਜ਼ ਸਨ।


Related News