ਪੇਸ਼ੀ ਤੋਂ ਪਹਿਲਾਂ ਰਾਮ ਰਹੀਮ ਦਾ ਟਵੀਟ, 'ਮੈਂ ਕੋਰਟ 'ਚ ਜ਼ਰੂਰ ਪੇਸ਼ ਹੋਵਾਂਗਾ'

Thursday, Aug 24, 2017 - 01:05 PM (IST)

ਪੇਸ਼ੀ ਤੋਂ ਪਹਿਲਾਂ ਰਾਮ ਰਹੀਮ ਦਾ ਟਵੀਟ, 'ਮੈਂ ਕੋਰਟ 'ਚ ਜ਼ਰੂਰ ਪੇਸ਼ ਹੋਵਾਂਗਾ'

ਚੰਡੀਗੜ੍ਹ੍ਹ/ਸਿਰਸਾ - ਕਾਫੀ ਸਮੇਂ ਤੋਂ ਕਿਆਸ ਲਗਾਇਆ ਜਾ ਰਿਹਾ ਸੀ ਕਿ ਡੇਰਾ ਮੁੱਖੀ ਅਦਾਲਤ 'ਚ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਪਿੱਛਲੀਆਂ ਦੋ ਪੇਸ਼ੀਆਂ ਦੌਰਾਨ ਬਿਮਾਰ ਹੋਣ ਦਾ ਕਾਰਨ ਦੱਸ ਕੇ ਉਹ ਅਦਾਲਤ 'ਚ ਪੇਸ਼ ਨਹੀਂ ਹੋਏ ਸਨ। ਹੁਣ ਇਸ ਕਿਆਸ ਤੋਂ ਪੜਦਾ ਚੁੱਕਦੇ ਹੋਏ ਬਾਬਾ ਰਾਮ ਰਹੀਮ ਦਾ ਦੇਸ਼ ਵਾਸੀਆਂ ਅਤੇ ਸਰਕਾਰ ਦੇ ਨਾਂ ਸੰਦੇਸ਼ ਆਇਆ ਹੈ ਕਿ ਉਹ ਅਦਾਲਤ 'ਚ ਜ਼ਰੂਰ ਪੇਸ਼ ਹੋਣਗੇ।

PunjabKesari
ਇਸ ਦੇ ਨਾਲ ਗੁੱਸੇ ਦੀ ਅੱਗ 'ਚ ਭੱਖ ਰਹੇ ਆਪਣੇ ਸਮਰਥਕਾਂ ਦੇ ਨਾਂ ਡੇਰਾ ਮੁਖੀ ਨੇ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸ਼ਾਂਤੀ ਬਣਾ ਕੇ ਰੱਖਣ। ਸੋ ਜਿਹੜੇ ਵੀ ਬਾਬਾ ਜੀ ਦੇ ਸੱਚੇ ਸਮਰਥਕ ਹਨ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਾਬਾ ਜੀ ਦੇ ਸੰਦੇਸ਼ ਨੂੰ ਹੁਕਮ ਮੰਨਦੇ ਹੋਏ ਸ਼ਾਂਤੀ ਰੱਖਣ ਅਤੇ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ।  ਉਨ੍ਹਾਂ ਨੇ ਕਿਹਾ ਕਿ ਮੇਰੀ ਪਿੱਠ 'ਚ ਦਰਦ ਹੈ ਪਰ ਮੈਂ ਕਾਨੂੰਨ ਦਾ ਸਨਮਾਨ ਕਰਦਾ ਹਾਂ। ਮੈਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਸਮਰਥਕ ਸ਼ਾਂਤੀ ਬਣਾਏ ਰੱਖਣ।

PunjabKesari

ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੇ ਅਦਾਲਤ 'ਚ ਵੀਡੀਓ ਕਾਨਫਰੈਂਸ ਦੇ ਜ਼ਰੀਏ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਅਦਾਲਤ ਨੇ 25 ਅਗਸਤ ਨੂੰ ਉਨ੍ਹਾਂ ਨੂੰ ਵਿਅਕਤੀਗਤ ਰੂਪ 'ਚ ਪੇਸ਼ ਹੋਣ ਲਈ ਕਿਹਾ ਹੈ।


Related News