ਕੋਰੋਨਾ ਸੰਕਟ ’ਚ ਡੇਰਾ ਬਿਆਸ ਦੀਆਂ ਸੇਵਾਵਾਂ ਨੇ ਦੁਨੀਆ ਦਾ ਧਿਆਨ ਖਿੱਚਿਆ : ਰਮਿੰਦਰ ਆਵਲਾ

07/13/2020 9:32:38 PM

ਜਲਾਲਾਬਾਦ, (ਸੇਤੀਆ, ਸੁਮਿਤ, ਟੀਨੂੰ)– ਕੋਰੋਨਾ ਮਹਾਮਾਰੀ ਦੇ ਚਲਦਿਆਂ ਜਿਸ ਤਰ੍ਹਾਂ ਡੇਰਾ ਸਤਿਸੰਗ ਬਿਆਸ ਨੇ ਆਪਣੀ ਭੂੂਮਿਕਾ ਪੇਸ਼ ਕੀਤੀ ਹੈ ਉਸ ਸੇਵਾ-ਭਾਵਨਾ ਨੇ ਪੂਰੀ ਦੁਨੀਆ ਦਾ ਧਿਆਨ ਡੇਰੇ ਨੇ ਆਪਣੇ ਵੱਲ ਖਿੱਚਿਆ ਹੈ। ਇਹ ਗੱਲ ਵਿਧਾਇਕ ਰਮਿੰਦਰ ਆਵਲਾ ਨੇ ਕਹੀ। ਉਹ ਬੀਤੇ ਦਿਨੀਂ ਡੇਰਾ ਸਤਿਸੰਗ ਬਿਆਸ ਅਤੇ ਡੇਰਾ ਮੁੱਖੀ ਗੁਰਿੰਦਰ ਸਿੰਘ ਢਿੱਲੋ ਦੇ ਸਹਿਯੋਗ ਸਦਕਾ ਪਿੰਡ ਵਜੀਰ ਭੁੱਲਰ ਜ਼ਿਲਾ ਅੰਮ੍ਰਿਤਸਰ ਵਿਖੇ 5 ਏਕਡ਼ ਦੀ ਜਗ੍ਹਾ ’ਚ ਬਣਨ ਜਾ ਰਹੀ ਬਿਆਸ ਸਬ-ਤਹਿਸੀਲ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਸਮਾਰੋਹ ’ਚ ਭਾਗ ਲੈਣ ਦੇ ਲਈ ਪਹੁੰਚੇ ਸੀ।

ਇਥੇ ਦੱਸਣਯੋਗ ਹੈ ਕਿ ਪਿੰਡ ਵਜੀਰ ਭੁੱਲਰ ਜ਼ਿਲਾ ਅੰਮ੍ਰਿਤਸਰ ਵਿਖੇ ਬਿਆਸ ਸਬ-ਤਹਿਸੀਲ ਦੇ ਨਿਰਮਾਣ ਲਈ ਡੇਰਾ ਸਤਿਸੰਗ ਬਿਆਸ ਵੱਲੋਂ 5 ਏਕਡ਼ ਜਗ੍ਹਾ ’ਤੇ 10 ਕਰੋਡ਼ ਰੁਪਏ ਦੀ ਦਾਨ ਰਾਸ਼ੀ ਦਿੱਤੀ ਗਈ ਹੈ, ਜਿਸਦਾ ਨੀਂਹ ਪੱਥਰ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਨੇ ਰੱਖਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਸ ਤਹਿਸੀਲ ਲਈ ਹਰੀ ਝੰਡੀ ਿਦੱਤੀ ਗਈ ਸੀ ਅਤੇ ਬਿਆਸ ਸਬ-ਤਹਿਸੀਲ ਦੇ ਨਿਰਮਾਣ ਲਈ ਡੇਰਾ ਬਿਆਸ ਵੱਲੋਂ ਸਹਾਇਤਾ ਦੇਣਾ ਆਪਣੇ ਆਪ ’ਚ ਡੇਰੇ ਨੂੰ ਸੇਵਾ ਕੰਮਾਂ ’ਚ ਮੋਹਰੀ ਦੱਸਦਾ ਹੈ। ਵਿਧਾਇਕ ਆਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਮਿਸ਼ਨ ਫਤਿਹ ਨੂੰ ਲੈ ਕੇ ਚਲ ਰਹੀ ਹੈ, ਜਿਸ ’ਚ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।

ਇਸ ਦੌਰਾਨ ਮਾਲ ਮੰਤਰੀ ਨੇ ਕਿਹਾ ਕਿ 10 ਪਟਵਾਰ ਸਰਕਲਾਂ ਦੇ 29 ਪਿੰਡਾਂ ਦੇ 10,000 ਹੈਕਟੇਅਰ ਰਕਬੇ ਨੂੰ ਇਸ ਤਹਿਸੀਲ ’ਚ ਸ਼ਾਮਲ ਕੀਤਾ ਗਿਆ ਹੈ। 18,000 ਵਰਗ ਫੁੱਟ ਰਾਹੀਂ ਨਾਲ ਜਨਤਾ ਨੂੰ ਆਧੁਨਿਕ ਸਹੂਲਤਾਂ ਵੀ ਮਿਲਣਗੀਆਂ। ਇਸ ਮੌਕੇ ਜਸਬੀਰ ਸਿੰਘ ਡਿੰਪਾ ਐੱਮ. ਪੀ. ਖੰਡੂਰ ਸਾਹਿਬ, ਸੰਤੋਖ ਸਿੰਘ ਢਲਾਈ ਵਿਧਾਇਕ ਬਾਬਾ ਬਕਾਲਾ ਸਾਹਿਬ, ਸ਼ਿਵ ਦੁਲਾਰ ਸਿੰਘ (ਡਿਪਟੀ ਕਮਿਸ਼ਨਰ) ਆਈ. ਏ. ਐੱਸ., ਰਮਿੰਦਰ ਆਵਲਾ ਵਿਧਾਇਕ ਜਲਾਲਾਬਾਦ, ਡੀ. ਕੇ. ਸਿਕਰੀ ਸੈਕਟਰੀ ਡੇਰਾ ਸਤਿਸੰਗ ਬਿਆਸ ਉਚੇਚੇ ਤੌਰ ’ਤੇ ਸ਼ਾਮਲ ਸਨ।

ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਲਾਗੂ ਤਾਲਾਬੰਦੀ ਦੌਰਾਨ ਆਮ ਲੋਕਾਂ ਤੱਕ ਲੰਗਰ ਅਤੇ ਹੋਰ ਲੋਡ਼ੀਂਦਾ ਸਾਮਾਨ ਪਹੁੰਚਾਉਣ ਲਈ ਡੇਰਾ ਬਿਆਸ ਦੀ ਹਰੇਕ ਸ਼ਾਖਾ ’ਤੇ ਸੇਵਾਦਾਰਾਂ ਨੇ ਜ਼ਿੰਮੇਵਾਰੀ ਨਾਲ ਕੰਮ ਸੰਭਾਲਿਆ ਅਤੇ ਲੋਡ਼ਵੰਦਾਂ ਦੀ ਸਹਾਇਤਾ ਕੀਤੀ। ਇਸ ਤੋਂ ਇਲਾਵਾ ਡੇਰਾ ਬਿਆਸ ਵੱਲੋਂ ਹੀ ਕਈ ਥਾਵਾਂ ’ਤੇ ਕੁਅਰੰਟਾਈਨ ਸੈਂਟਰ ਸਥਾਪਤ ਕੀਤੇ ਗਏ ਜਿੱਥੇ ਲੋਕਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਗਿਆ। ਵਿਧਾਇਕ ਆਵਲਾ ਨੇ ਕਿਹਾ ਕਿ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਜ਼ਿੰਮੇੇਦਾਰੀ ਸੰਭਾਲ ਰਹੇ ਹਨ।


Bharat Thapa

Content Editor

Related News