ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਦੀ ''ਕੋਰੋਨਾ'' ਰਿਪੋਰਟ ਆਈ ਸਾਹਮਣੇ

07/14/2020 2:04:29 PM

ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਵੀ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਹੈ, ਜਿਸ ਦੀ ਰਿਪੋਰਟ ਅੱਜ ਆ ਗਈ ਹੈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਆਈ ਹੈ। ਸਰਕਾਰੀ ਮੈਡੀਕਲ ਕਾਲੇਜ ਅੰਮ੍ਰਿਤਸਰ ਕੁਝ ਦਿਨ ਪਹਿਲੇ ਡੇਰਾ ਬਿਆਸ ਦੇ ਕੁਝ ਸੇਵਾਦਾਰ ਪਾਜ਼ੇਟਿਵ ਆਏ ਸਨ, ਜਿਸ ਦੇ ਬਾਅਦ ਬਾਬਾ ਗੁਰਿੰਦਰ ਸਿੰਘ ਵਲੋਂ ਸਰਕਾਰੀ ਹਸਪਤਾਲ 'ਚ ਆਪਣਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਬਾ ਗੁਰਿੰਦਰ ਸਿੰਘ ਦੀ ਰਿਪੋਰਟ ਅਤੇ ਉਨ੍ਹਾਂ ਦੇ ਸੈਂਪਲ ਦੀ ਜਾਂਚ ਦੇ ਸਬੰਧ 'ਚ ਸਾਰੀਆਂ ਗੱਲਾਂ ਗੁਪਤ ਰੱਖੀਆਂ ਗਈਆਂ ਸਨ। ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਇਸ ਮਾਮਲੇ 'ਚ ਨਹੀਂ ਬੋਲ ਰਿਹਾ ਸੀ। 

ਇਹ ਵੀ ਪੜ੍ਹੋ : ਇਸ ਵਾਰ ਬਾਬਾ ਬਕਾਲਾ ਸਾਹਿਬ 'ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ

ਕੋਰੋਨਾ ਆਫ਼ਤ ਦੌਰਾਨ ਮਾਨਵਤਾ ਦੀ ਸੇਵਾ 'ਚ ਮਿਸਾਲ ਬਣਿਆ ਡੇਰਾ ਬਿਆਸ
ਸਮੁੱਚੇ ਦੇਸ਼ ਵਿਚ ਚੱਲ ਰਹੇ ਕੋਰੋਨਾ ਵਾਇਰਸ ਦੌਰਾਨ ਰਾਧਾ ਸੁਆਮੀ ਸਤਿਸੰਗ ਬਿਆਸ ਇਸ ਵੇਲੇ ਮਾਨਵਤਾ ਦੀ ਸੇਵਾ 'ਚ ਸਭ ਤੋਂ ਮੋਹਰੀ ਨਜ਼ਰ ਆਇਆ। ਪੰਜਾਬ ਭਰ ਅਤੇ ਦੂਜੇ ਰਾਜਾਂ ਦੇ ਸਤਿਸੰਗ ਘਰਾਂ ਨੂੰ ਕੁਆਰੰਟਾਈਨ ਵਜੋਂ ਵਰਤਣ ਲਈ ਡੇਰਾ ਬਿਆਸ ਪ੍ਰਮੁੱਖ ਵੱਲੋਂ ਆਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਕੇਂਦਰਾ 'ਚ ਜਿੱਥੇ ਪ੍ਰਵਾਸੀ ਮਜ਼ਦੂਰਾਂ ਜਾਂ ਸ਼ੱਕੀ ਮਰੀਜ਼ਾਂ ਨੂੰ ਏਕਾਂਤਵਾਸ ਵਜੋਂ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਡੇਰਾ ਬਿਆਸ ਵਲੋਂ ਸਾਫ-ਸੁਥਰੇ ਢੰਗ ਨਾਲ ਹਾਈਜੈਨਕ ਭੋਜਨ ਤਿਆਰ ਕਰਕੇ ਤਿੰਨ ਵਕਤ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚਾਹ, ਫਲ ਫਰੂਟ, ਹਲਦੀ ਵਾਲਾ ਗਰਮ ਪਾਣੀ, ਨਹਾਉਣ ਲਈ ਸਾਬਣ, ਤੇਲ, ਟੁਥਪੇਸਟ ਤੋਂ ਇਲਾਵਾ ਮਾਸਕ ਅਤੇ ਸੈਨੀਟਾਈਜ਼ਰ ਵੀ ਦਿੱਤੇ ਜਾ ਰਹੇ ਹਨ ਅਤੇ ਸਵੇਰ ਵੇਲੇ ਉਨ੍ਹਾਂ ਨੂੰ ਯੋਗਾ ਵੀ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਛਿੱਕੇ ਟੰਗੇ ਕੈਪਟਨ ਦੇ ਹੁਕਮ, ਕੀਤਾ ਵੱਡਾ ਸਿਆਸੀ ਇਕੱਠ (ਵੀਡੀਓ)

ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦੀ ਦੇਖਭਾਲ ਲਈ ਨਜ਼ਰ ਨਹੀਂ ਆਇਆ, ਸਗੋਂ ਡੇਰਾ ਬਿਆਸ ਦੇ ਸੇਵਾਦਾਰ ਹੀ ਅਜਿਹੇ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਜੁਟੇ ਹੋਏ ਹਨ, ਜੋ ਕਿ ਡੇਰਾ ਬਿਆਸ ਦਾ ਬਹੁਤ ਵੱਡਾ ਯੋਗਦਾਨ ਸਮਝਿਆ ਜਾ ਰਿਹਾ ਹੈ। ਇਨ੍ਹਾਂ ਸਤਿਸੰਗ ਘਰਾਂ 'ਚ ਆਏ ਪ੍ਰਵਾਸੀ ਤੇ ਹੋਰ ਲੋਕ ਘਰ ਦੀ ਸੁੱਖ ਸਹੂਲਤ ਤੋਂ ਕਿਧਰੇ ਵੱਧ ਆਨੰਦ ਮਾਣ ਰਹੇ ਹਨ, ਅਜਿਹੇ ਹੀ ਇਕ ਸੈਂਟਰ ਵਿਚ ਦੇਖਿਆ ਗਿਆ ਕਿ ਏਕਾਂਤਵਾਸ 'ਚ ਰਹੇ ਹਰੇਕ ਵਰਗ ਦੇ ਲੋਕ ਰਾਧਾ ਸੁਆਮੀ ਜਿੰਦਾਬਾਦ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿਚ ਡੇਰਾ ਬਿਆਸ ਦੇ ਬਣੇ ਸਭ ਸੈਂਟਰਾਂ ਨੂੰ ਏਕਾਂਤਵਾਸ ਵਜੋਂ ਵਰਤਿਆ ਜਾ ਰਿਹਾ ਹੈ। 

ਸਤਿਸੰਗ ਪ੍ਰੋਗਰਾਮ 31 ਦਸੰਬਰ ਤੱਕ ਕੀਤੇ ਰੱਦ  
ਦੇਸ਼ 'ਚ ਕੋਵਿਡ-19 ਦੇ ਚਲਦਿਆਂ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਪਹਿਲਾਂ ਹੀ ਆਪਣੇ ਸਾਰੇ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਸਨ। ਉਥੇ ਹੀ ਕੋਰੋਨਾ ਦੇ ਪ੍ਰਭਾਵ ਨੂੰ ਵੱਧਦੇ ਹੋਏ ਦੇਖਦਿਆਂ ਅਤੇ ਸੰਗਤ ਤੇ ਸੇਵਾਦਾਰਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਡੇਰਾ ਪ੍ਰਬੰਧਕਾਂ ਵੱਲੋਂ ਫੈਸਲਾ ਲੈਦਿਆਂ ਬਿਆਸ ਤੇ ਭਾਰਤ ਵਿਚ ਸਥਿਤ ਸਾਰੇ ਸਤਿਸੰਗ ਕੇਂਦਰਾ ਵਿਚ ਇਕ ਵਾਰ ਫਿਰ ਤੋਂ ਸਾਰੇ ਸਤਿਸੰਗ ਪ੍ਰੋਗਰਾਮ 31 ਦਸੰਬਰ 2020 ਤੱਕ ਰੱਦ ਕਰ ਦਿਤੇ ਗਏ ਹਨ, ਜੋ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਇਸ ਦੇ ਨਾਲ ਹੀ ਨਾਮਦਾਨ ਦੇ ਵੀ ਸਾਰੇ ਪ੍ਰੋਗਰਾਮ ਵੀ ਰੱਦ ਸਮਝੇ ਜਾਣਗੇ। ਇਸ ਤੋਂ ਇਲਾਵਾ ਡੇਰਾ ਬਿਆਸ ਵੱਲੋਂ ਜ਼ੋਨਲ ਸੈਕਟਰੀਆਂ ਤੇ ਹੋਰਨਾਂ ਨੂੰ ਪੱਤਰ ਜਾਰੀ ਕਰਕੇ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਕੋਈ ਸੰਗਤ ਜਾਂ ਕੋਈ ਵੀ ਵਿਦੇਸ਼ੀ 31 ਦਸੰਬਰ ਤੱਕ ਡੇਰਾ ਬਿਆਸ ਨਹੀਂ ਆ ਜਾ ਸਕਦਾ। 


Anuradha

Content Editor

Related News