ਡੇਰਾ ਬਿਆਸ ਵਲੋਂ ਦੇਸ਼ ਵਿਚਲੇ ਸਾਰੇ ਸਤਿਸੰਗ ਪ੍ਰੋਗਰਾਮ 31 ਦਸੰਬਰ ਤੱਕ ਰੱਦ
Friday, Jul 10, 2020 - 11:20 PM (IST)
ਬਾਬਾ ਬਕਾਲਾ ਸਾਹਿਬ/ਬਿਆਸ,(ਰਾਕੇਸ਼) : ਦੇਸ਼ 'ਚ ਕੋਵਿਡ-19 ਦੇ ਚਲਦਿਆਂ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਪਹਿਲਾਂ ਹੀ ਆਪਣੇ ਸਾਰੇ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਸਨ। ਉਥੇ ਹੀ ਕੋਰੋਨਾ ਦੇ ਪ੍ਰਭਾਵ ਨੂੰ ਵੱਧਦੇ ਹੋਏ ਦੇਖਦਿਆਂ ਅਤੇ ਸੰਗਤ ਤੇ ਸੇਵਾਦਾਰਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਡੇਰਾ ਪ੍ਰਬੰਧਕਾਂ ਵੱਲੋਂ ਫੈਸਲਾ ਲੈਦਿਆਂ ਬਿਆਸ ਤੇ ਭਾਰਤ ਵਿਚ ਸਥਿਤ ਸਾਰੇ ਸਤਿਸੰਗ ਕੇਂਦਰਾ ਵਿਚ ਇਕ ਵਾਰ ਫਿਰ ਤੋਂ ਸਾਰੇ ਸਤਿਸੰਗ ਪ੍ਰੋਗਰਾਮ 31 ਦਸੰਬਰ 2020 ਤੱਕ ਰੱਦ ਕਰ ਦਿਤੇ ਗਏ ਹਨ, ਜੋ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਇਸ ਦੇ ਨਾਲ ਹੀ ਨਾਮਦਾਨ ਦੇ ਵੀ ਸਾਰੇ ਪ੍ਰੋਗਰਾਮ ਵੀ ਰੱਦ ਸਮਝੇ ਜਾਣਗੇ। ਇਸ ਤੋਂ ਇਲਾਵਾ ਡੇਰਾ ਬਿਆਸ ਵੱਲੋਂ ਜ਼ੋਨਲ ਸੈਕਟਰੀਆਂ ਤੇ ਹੋਰਨਾਂ ਨੂੰ ਪੱਤਰ ਜਾਰੀ ਕਰਕੇ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਕੋਈ ਸੰਗਤ ਜਾਂ ਕੋਈ ਵੀ ਵਿਦੇਸ਼ੀ 31 ਦਸੰਬਰ ਤੱਕ ਡੇਰਾ ਬਿਆਸ ਨਹੀਂ ਆ ਜਾ ਸਕਦਾ। ਡੇਰਾ ਬਿਆਸ ਲਈ ਵੱਖ-ਵੱਖ ਕੇਂਦਰਾ ਤੋਂ ਆਉਣ ਵਾਲੇ ਜਥਿਆਂ ਦੀ ਆਮਦ 'ਤੇ ਵੀ ਰੋਕ ਲਾ ਦਿੱਤੀ ਗਈ ਹੈ।