ਰਾਵੀ ਦਰਿਆ 'ਤੇ ਪਾਕਿ ਇੰਜੀਨੀਅਰਾਂ ਨੇ ਕੀਤਾ ਨਿਰੀਖਣ, ਇੰਨੇ ਸਮੇਂ 'ਚ ਪੁਲ ਬਣਨ ਦੀ ਸੰਭਾਵਨਾ

Thursday, Aug 27, 2020 - 03:18 PM (IST)

ਰਾਵੀ ਦਰਿਆ 'ਤੇ ਪਾਕਿ ਇੰਜੀਨੀਅਰਾਂ ਨੇ ਕੀਤਾ ਨਿਰੀਖਣ, ਇੰਨੇ ਸਮੇਂ 'ਚ ਪੁਲ ਬਣਨ ਦੀ ਸੰਭਾਵਨਾ

ਡੇਰਾ ਬਾਬਾ ਨਾਨਕ (ਵਤਨ) : ਅੱਜ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ- ਦੀਦਾਰੇ ਲਈ ਬਣਾਏ ਗਏ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਅਧੀਨ ਪਾਕਿਸਤਾਨ ਵਲੋਂ ਬਣਾਏ ਜਾਣ ਵਾਲੇ ਪੁੱਲ ਸਬੰਧੀ ਪਾਕਿਸਤਾਨੀ ਇੰਜੀਨੀਅਰਾਂ ਦੀ ਟੀਮ ਨੇ ਪੁੱਲ ਵਾਲੇ ਸਥਾਨ ਦਾ ਦੌਰਾ ਕੀਤਾ। ਦੱਸ ਦਈਏ ਕਿ ਸਿੱਖ ਸੰਗਤ ਦੀ ਮੰਗ 'ਤੇ ਭਾਰਤ ਸਰਕਾਰ ਵਲੋਂ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਕਰਤਾਰਪੁਰ ਕੋਰੀਡੋਰ ਟਰਮੀਨਲ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਰਾਹੀਂ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਹੈ। ਭਾਰਤ ਵਾਲੇ ਪਾਸਿਓਂ ਦੋਹਾਂ ਸਰਹੱਦਾਂ ਨੂੰ ਜੋੜਣ ਲਈ ਆਪਣੇ ਵਾਲੇ ਪਾਸੇ ਪੁਲ ਦੀ ਉਸਾਰੀ ਕਰ ਦਿੱਤੀ ਗਈ ਹੈ ਪਰ ਪਾਕਿ ਵੱਲ ਅਜੇ ਤੱਕ ਇਸ ਸਬੰਧੀ ਪੁਲ ਬਨਾਉਣ ਲਈ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ, ਜਿਸ ਕਰਕੇ ਭਾਰਤ ਦੇ ਅਧਿਕਾਰੀਆਂ ਵਲੋਂ ਪਾਕਿਸਤਾਨ 'ਤੇ ਵਾਰ-ਵਾਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਇਸ ਪੁਲ ਨੂੰ ਜੋੜਣ ਲਈ ਪਾਕਿਸਤਾਨ ਆਪਣੇ ਪਾਸੇ ਦਾ ਪੁਲ ਵੀ ਬਣਾਵੇ ਤਾਂ ਜੋ ਰਾਵੀ ਦਰਿਆ ਦਾ ਪਾਣੀ ਭਾਰਤ ਵਾਲੇ ਪਾਸੇ ਨੁਕਸਾਨ ਨਾ ਕਰ ਦੇਵੇ। 

ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਜੁਗਾੜੂ ਕਾਢ, ਸਾਈਕਲ- ਸਕੂਟਰ ਦਾ ਅਨੋਖਾ ਜੋੜ ਬਣਿਆ ਚਰਚਾ ਦਾ ਵਿਸ਼ਾ (ਤਸਵੀਰਾਂ)

ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੋਹਾਂ ਦੇਸ਼ਾਂ ਦਰਮਿਆਨ ਬਣੀ ਜ਼ੀਰੋ ਲਾਈਨ 'ਤੇ ਨਹੀਂ ਸਗੋਂ ਭਾਰਤ ਵਲੋਂ ਬਣਾਏ ਗਏ ਪੁੱਲ ਉਪਰ ਕੀਤੀ ਗਈ। ਮੀਟਿੰਗ 'ਚ ਪਾਕਿਸਤਾਨ ਦੀ ਪੁਲ ਬਨਾਉਣ ਦੀ ਰੁਚੀ ਸਾਹਮਣੇ ਆਈ ਹੈ, ਜਿਸ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਨੇ ਆਪਣੇ ਚਾਰ ਅਧਿਕਾਰੀਆਂ ਦੀ ਟੀਮ, ਜਿਸ ਦੀ ਅਗਵਾਈ ਇੰਜੀਨਅਰ ਨੌਸ਼ਾਦ ਕਰ ਰਹੇ ਸਨ, ਨੇ ਮੌਕੇ 'ਤੇ ਆ ਕੇ ਪੁੱਲ ਸਬੰਧੀ ਸਰਵੇ ਕੀਤਾ।

ਇਹ ਵੀ ਪੜ੍ਹੋ : ਜੇ ਚੀਨ ਨਾਲ ਯੁੱਧ ਹੋਇਆ ਤਾਂ ਪਾਕਿ ਨਾਲ ਵੀ ਕਰਨੇ ਪੈਣਗੇ ਦੋ ਹੱਥ : ਕੈਪਟਨ ਅਮਰਿੰਦਰ ਸਿੰਘ

ਜ਼ੀਰੋ ਲਾਈਨ ਦੀ ਬਜਾਏ ਭਾਰਤ ਵਲੋਂ ਬਣਾਏ ਗਏ ਪੁੱਲ 'ਤੇ ਹੋਈ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ 
ਅੱਜ ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਦੋਹਾਂ ਦੇਸ਼ਾਂ ਵਿਚਕਾਰ ਬਣੀ ਜ਼ੀਰੋ ਲਾਈਨ ਦੀ ਬਜਾਏ ਭਾਰਤ ਵਲੋਂ ਬਣਾਏ ਗਏ ਪੁਲ ਉਪਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ 'ਚ ਪਾਕਿਸਤਾਨ ਵਾਲੇ ਵਲੋਂ 4 ਅਧਿਕਾਰੀ ਅਤੇ ਭਾਰਤ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਬੀ. ਐੱਸ. ਐੱਫ. ਦੇ ਅਧਿਕਾਰੀ ਸ਼ਾਮਲ ਹੋਏ। ਐੱਨ. ਐੱਚ. ਏ. ਆਈ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਆਪਣੇ ਪਾਸੇ 260 ਮੀਟਰ ਲੰਬਾ ਪੁਲ ਤਿਆਰ ਕੀਤਾ ਜਾਣਾ ਹੈ ਅਤੇ ਇਸ ਪੁਲ ਦੇ ਸਰਵੇ ਸਬੰਧੀ ਪਾਕਿਸਤਾਨ ਸਰਕਾਰ ਦੀ ਪਲੇਠੀ ਮੀਟਿੰਗ 'ਚ ਮੌਕੇ 'ਤੇ ਪਹੁੰਚ ਕੇ ਰਿਪੋਰਟ ਤਿਆਰ ਕੀਤੀ ਹੈ ਤਾਂ ਕਿ ਇਸ ਪੁਲ ਸਬੰਧੀ ਡਿਜ਼ਾਈਨ ਦੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ

ਪੁਲ ਨਾ ਬਨਣ 'ਤੇ ਰਾਵੀ ਦਰਿਆ ਦਾ ਪਾਣੀ ਸਰਵਿਸ ਰੋਡ ਨੂੰ ਪਹੁੰਚਾ ਸਕਦਾ ਹੈ ਨੁਕਸਾਨ 
ਜਤਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਪਾਕਿਸਤਾਨ ਸਰਕਾਰ ਪੁਲ ਦਾ ਨਿਰਮਾਣ ਨਹੀਂ ਕਰਵਾਉਂਦੀ ਤਾਂ ਦੋਹਾਂ ਦੇਸ਼ਾਂ ਨੂੰ ਜੋੜਣ ਵਾਲੀ ਸਰਵਿਸ ਰੋਡ ਨੁਕਸਾਨੀ ਜਾ ਸਕਦੀ ਹੈ, ਜਿਸ ਨਾਲ ਇਹ ਲਾਂਘਾ ਬੰਦ ਹੋ ਸਕਦਾ ਹੈ। ਇਸ ਦੇ ਚੱਲਦਿਆਂ ਭਾਰਤ ਵਲੋਂ ਵਾਰ-ਵਾਰ ਇਸ ਪੁਲ ਦੇ ਨਿਰਮਾਣ ਲਈ ਪਾਕਿਸਤਾਨ ਦੇ ਅਧਿਕਾਰੀਆਂ 'ਤੇ ਦਬਾਅ ਪਾਇਆ ਜਾ ਰਿਹਾ ਸੀ। 

ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ

1 ਸਾਲ ਦੇ ਅੰਦਰ ਬਣ ਸਕਦਾ ਹੈ ਪੁਲ 
ਉਨ੍ਹਾਂ ਦੱਸਿਆ ਇਸ ਮੀਟਿੰਗ 'ਚ ਪਤਾ ਲੱਗ ਚੁੱਕਾ ਹੈ ਕਿ ਪਾਕਿ ਸਰਕਾਰ ਪੁਲ ਬਨਾਉਣ ਲਈ ਤਿਆਰ ਹੈ ਅਤੇ ਜੇਕਰ ਸਹੀ ਸਮੇਂ 'ਤੇ ਸਾਰਾ ਕੰਮ ਹੋ ਜਾਂਦਾ ਹੈ ਤਾਂ ਇਕ ਸਾਲ ਦੇ ਅੰਦਰ-ਅੰਦਰ ਪਾਕਿਸਤਾਨ ਵਾਲੇ ਪਾਸੇ ਪੁਲ ਦੀ ਉਸਾਰੀ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਲੋਂ ਆਪਣੇ ਪੁਲ ਸਬੰਧੀ ਅਤੇ ਹੋਰ ਨਿਰਮਾਣ ਕਾਰਜਾਂ ਸਬੰਧੀ ਪਾਕਿਸਤਾਨ ਨਾਲ ਵਿਚਾਰ ਸਾਂਝੇ ਕੀਤੇ ਅਤੇ ਪਾਕਿਸਤਾਨੀ ਇੰਜੀਨੀਅਰਾਂ ਦੇ ਵਫ਼ਦ ਨੇ ਰਿਪੋਰਟ ਤਿਆਰ ਕਰਕੇ ਹੋਰ ਮੀਟਿੰਗਾਂ ਕਰਕੇ ਡਿਜ਼ਾਈਨ ਬਨਾਉਣ ਦੀ ਗੱਲ ਕਹੀ। ਇਥੇ ਦੱਸ ਦਈਏ ਕਿ ਕਰੋਨਾ ਬੀਮਾਰੀ ਦੇ ਚੱਲਦਿਆਂ ਫ਼ਿਲਹਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਪਿਆ ਹੈ ਪਰ ਭਾਰਤ ਵਾਲੇ ਪਾਸਿਓਂ ਅਜੇ ਰਹਿੰਦੇ ਕਈ ਅਧੂਰੇ ਕੰਮਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ, ਜਦਕਿ ਦੂਸਰੇ ਪਾਸੇ ਸਿੱਖ ਸੰਗਤ ਬੜੀ ਬੇਸਬਰੀ ਨਾਲ ਲਾਂਘਾ ਖੁੱਲਣ ਦੀ ਉਡੀਕ ਕਰ ਰਹੀ ਹੈ।


author

Baljeet Kaur

Content Editor

Related News