ਸ੍ਰੀ ਕਰਤਾਰਪੁਰ ਸਾਹਿਬ ''ਚ ਭਰੇ ਲੰਗਰ ਦੇ ਖਜ਼ਾਨੇ, ਹੁਣ ਸੰਗਤਾਂ ਨੂੰ ਕੀਤੀ ਇਹ ਅਪੀਲ

Saturday, Dec 21, 2019 - 04:14 PM (IST)

ਸ੍ਰੀ ਕਰਤਾਰਪੁਰ ਸਾਹਿਬ ''ਚ ਭਰੇ ਲੰਗਰ ਦੇ ਖਜ਼ਾਨੇ, ਹੁਣ ਸੰਗਤਾਂ ਨੂੰ ਕੀਤੀ ਇਹ ਅਪੀਲ

ਡੇਰਾ ਬਾਬਾ ਨਾਨਕ : ਭਾਰਤ-ਪਾਕਿ ਵੰਡ ਦੇ 72 ਸਾਲ ਬਾਅਦ ਸੰਗਤਾਂ ਲਈ ਖੁੱਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਘਰ 'ਚ ਲੰਗਰ ਪ੍ਰਥਾ ਦੀ ਮਹਾਨਤਾ ਨੂੰ ਸਮਝਦਿਆ ਸੰਗਤਾਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ 'ਚ ਵੱਡੀ ਗਿਣਤੀ 'ਚ ਰਸਦਾਂ ਲਿਜਾਣ ਨਾਲ ਲੰਗਰ ਦੇ ਖਜ਼ਾਨੇ ਭਰਪੂਰ ਕਰ ਦਿੱਤੇ ਹਨ।

ਇਸ ਸਬੰਧੀ ਇਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਟਮਾਟਰਾਂ ਅਤੇ ਅਦਰਕ ਦੀਆਂ ਅਸਮਾਨੀ ਛੂਹਦੀਆਂ ਕੀਮਤਾਂ ਨੂੰ ਵੇਖਦਿਆਂ ਬੜੀ ਵੱਡੀ ਤਾਦਾਦ 'ਚ ਟਮਾਟਰ-ਅਦਰਕ, ਹਰੀ-ਮਿਰਚਾਂ ਅਤੇ ਹੋਰ ਰਸਦਾਂ ਪੁੱਜਦੀਆਂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੀਆਂ ਸ਼ਰਧਾਲੂ ਸੰਗਤਾਂ ਸ਼ਰਧਨਾ ਭਾਵਨਾ ਨਾਲ ਚਾਹ ਪੱਤੀ, ਦਾਲਾਂ, ਮਸਾਲੇ ਤੇ ਸੰਗਤਾਂ ਦੀ ਵਰਤੋਂ ਲਈ ਬਰਤਨ ਸਾਫ ਕਰਨ ਵਾਲੇ ਸਾਬਣ ਸਮੇਤ ਲੋੜੀਂਦੀਆਂ ਰਸਦਾਂ ਗੁਰੂ ਘਰ ਲਿਆਉਣ ਨੂੰ ਪਹਿਲ ਦੇਣ।


author

Baljeet Kaur

Content Editor

Related News