ਡੇਰਾ ਬਾਬਾ ਨਾਨਕ ''ਚ ਗੁਰਪੁਰਬ ਸਮਾਗਮਾਂ ਮੌਕੇ ਮਿਲਣਗੀਆਂ ਇਹ ਸਹੂਲਤਾਂ

10/19/2019 6:12:32 PM

ਡੇਰਾ ਬਾਬਾ ਨਾਨਕ (ਗੁਰਪ੍ਰੀਤ) : ਕਰਤਾਰਪੁਰ ਲਾਂਘੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ  ਸਮਰਪਿਤ ਡੇਰਾ ਬਾਬਾ ਨਾਨਕ 'ਚ ਹੋਣ ਵਾਲੇ ਸਮਾਗਮਾਂ ਬਾਰੇ ਪ੍ਰਸ਼ਾਸਨ ਵਲੋਂ ਅਹਿਮ ਜਾਣਕਾਰ ਦਿੱਤੀ ਗਈ। ਇਸ ਸਬੰਧੀ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋ ਨੇ ਦੱਸਿਆ ਕਿ ਸਮਾਗਮਾਂ ਦੇ ਮੱਦੇਨਜ਼ਰ ਡੇਰਾ ਬਾਬਾ ਨਾਨਕ ਨੂੰ ਪਾਰਕਿੰਗ ਲਈ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਕੁੱਲ 8 ਸਟੇਜਾਂ 'ਚ ਵੰਡਿਆ ਗਿਆ ਹੈ। ਇਸ 'ਚ ਕਰਤਾਰਪੁਰ ਕੋਰੀਡੋਰ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦੋਵਾਂ ਸੈਕਟਰਾਂ ਨੂੰ ਨੋ-ਪਾਰਕਿੰਗ ਜੋਨ 'ਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਸੈਕਟਰਾਂ 'ਚ 14 ਦਿਨ ਤੱਕ ਕੋਈ ਗੱਡੀ ਨਹੀਂ ਜਾ ਸਕੇਗੀ। ਇਸ ਦੇ ਨਾਲ ਹੀ ਬਾਕੀ 6 ਸੈਕਟਰਾਂ, ਜਿਨ੍ਹਾਂ 'ਚ ਬਟਾਲਾ ਰੋਡ, ਗੁਰਦਾਸਪੁਰ ਰੋਡ ਤੇ ਰਾਮਦਾਸ ਰੋਡ ਆਦਿ 'ਚ ਇਕ-ਇਕ ਪਾਰਕਿੰਗ ਜੋਨ ਬਣਾਇਆ ਜਾਵੇਗਾ, ਜਿਥੇ ਸ਼ਰਧਾਲੂ ਆਪਣੀ ਗੱਡੀ ਪਾਰਕ ਕਰ ਸਕਣਗੇ। ਇਸ ਦੌਰਾਨ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਨਾਲ ਝੱਲਣੀ ਪਵੇ ਇਸ ਲਈ ਉਨ੍ਹਾਂ ਦੇ ਪਾਸ ਬਣਾਏ ਜਾਣਗੇ ਤਾਂ ਜੋ ਇਹ ਲੋਕ ਬਿਨ੍ਹਾਂ ਰੋਕ-ਟੋਕ ਆਪਣੇ ਜ਼ਰੂਰੀ ਵਾਹਨਾਂ ਦਾ ਪ੍ਰਯੋਗ ਕਰ ਸਕਣ। 

ਐੱਸ.ਡੀ.ਐੱਮ. ਢਿੱਲੋ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਇਥੇ ਆਉਣਗੇ, ਜਿਨ੍ਹਾਂ ਦੇ ਵਿਸ਼ਰਾਮ ਨੂੰ ਧਿਆਨ 'ਚ ਰੱਖਦੇ ਹੋਏ ਟੈਂਟ ਸਿਟੀ ਅਤੇ ਸਕੂਲੀ ਇਮਾਰਤਾਂ ਦੇ ਨਾਲ-ਨਾਲ ਸਰਕਾਰੀ ਇਮਾਰਤਾਂ 'ਚ ਵੀ ਵਿਸ਼ਰਾਮ ਸਥਾਨ ਬਣਾਇਆ ਜਾਵੇਗਾ। ਇਨ੍ਹਾਂ ਸਾਰੇ ਵਿਸ਼ਰਾਮ ਸਥਾਨਾਂ 'ਚ ਪਾਣੀ ਅਤੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ ਤੇ ਮੈਡੀਕਲ ਸਹੂਲਤਾਂ ਵੀ ਉਪਲਬਧ ਹੋਣਗੀਆ। 


Baljeet Kaur

Content Editor

Related News