ਵਿਸ਼ਵਕਰਮਾ ਦਿਵਸ ''ਤੇ ਵੀ ਚੱਲਦਾ ਰਿਹਾ ਕੋਰੀਡੋਰ ਦਾ ਨਿਰਮਾਣ ਕਾਰਜ

Tuesday, Oct 29, 2019 - 05:00 PM (IST)

ਵਿਸ਼ਵਕਰਮਾ ਦਿਵਸ ''ਤੇ ਵੀ ਚੱਲਦਾ ਰਿਹਾ ਕੋਰੀਡੋਰ ਦਾ ਨਿਰਮਾਣ ਕਾਰਜ

ਡੇਰਾ ਬਾਬਾ ਨਾਨਕ (ਵਤਨ) - ਡੇਰਾ ਬਾਬਾ ਨਾਨਕ ਤੋਂ 9 ਨਵੰਬਰ ਨੂੰ ਭਾਰਤ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰਸਮੀ ਉਦਘਾਟਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਹੈ। ਉਦਘਾਟਨ ਦਾ ਸਮਾਂ ਨਿਸ਼ਚਿਤ ਹੋਣ 'ਤੇ ਨੈਸ਼ਨਲ ਹਾਈਵੇ ਅਥਾਰਟੀ, ਲੈਂਡ ਪੋਰਟ ਅਥਾਰਟੀ ਤੇ ਪੰਜਾਬ ਸਰਕਾਰ ਆਪੋ ਆਪਣੇ ਪੱਧਰ 'ਤੇ ਲਾਂਘੇ ਨਾਲ ਸਬੰਧਤ ਕੰਮਾਂ ਨੂੰ ਖਤਮ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ। ਬੀਤੇ ਦਿਨ ਵਿਸ਼ਵਕਰਮਾ ਦਿਵਸ ਸੀ। ਵਿਸ਼ਵਕਰਮਾ ਦਿਵਸ ਮੌਕੇ ਮਿਸਤਰੀ ਅਤੇ ਮਜ਼ਦੂਰ ਆਪੋ-ਆਪਣੇ ਔਜ਼ਾਰਾਂ ਦੀ ਪੂਜਾ ਕਰਦੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਪਰ ਲਾਂਘੇ ਦੇ ਕੰਮਾਂ ਨੂੰ ਸਮੇਂ ਸਿਰ ਮੁਕਾਉਣ ਲਈ ਕੋਰੀਡੋਰ ਨਾਲ ਸਬੰਧਤ ਕੰਮ 'ਚ ਛੁੱਟੀ ਵਰਗਾ ਕੋਈ ਮਾਹੌਲ ਦੇਖਣ ਨੂੰ ਨਹੀਂ ਮਿਲਿਆ।

ਦੱਸ ਦੇਈਏ ਕਿ ਕਰਤਾਰਪੁਰ ਕੋਰੀਡੋਰ ਦੇ ਯਾਤਰੀ ਟਰਮੀਨਲ ਦਾ ਕੰਮ ਆਮ ਦਿਨਾਂ ਵਾਂਗ ਚਲਦਾ ਦਿਖਾਈ ਦਿੱਤਾ। ਇਸ ਦੇ ਨਾਲ- ਨਾਲ ਕਰਤਾਰਪੁਰ ਸਾਹਿਬ ਦੇ ਮੁੱਖ ਮਾਰਗ 'ਤੇ ਵੀ ਵਿਰਾਸਤੀ ਲਾਈਟਾਂ ਲਗਾਉਣ ਦਾ ਕੰਮ ਜਾਰੀ ਰਿਹਾ। ਲਗਾਤਾਰ ਚੱਲ ਰਹੇ ਇਸ ਕੰਮ ਸਦਕਾ ਸੰਗਤਾਂ ਨੂੰ ਆਸ ਹੈ ਕਿ ਲਾਂਘਾ ਖੁੱਲਣ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਸਾਰਿਆਂ ਕੰਮਾਂ ਨੂੰ ਨਿਪਟਾ ਲਿਆ ਜਾਵੇਗਾ।


author

rajwinder kaur

Content Editor

Related News