ਡੇਰਾ ਬਾਬਾ ਮੁਰਾਦ ਸ਼ਾਹ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਦਿੱਤੇ 1 ਕਰੋੜ ਰੁਪਏ
Thursday, Aug 31, 2023 - 09:06 PM (IST)
ਨਕੋਦਰ (ਪਾਲੀ) : ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਨਕੋਦਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਟਰੱਸਟ ਦੇ ਮੈਂਬਰ ਅਤੇ ਮੁੱਖ ਸੇਵਾਦਾਰ ਗੁਰਦਾਸ ਮਾਨ ਦੀ ਅਗਵਾਈ ਹੇਠ ਡੇਰੇ ਵੱਲੋਂ ਪੰਜਾਬ ਸਰਕਾਰ ਨੂੰ ਮਨੁੱਖਤਾ ਦੀ ਸੇਵਾ ਲਈ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਕੋਵਿਡ ਦੇ ਸਮੇਂ ਦਰਬਾਰ ਤੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਹਰ ਤਰ੍ਹਾਂ ਦੀ ਮਦਦ ਅਤੇ ਰਾਸ਼ੀ ਭੇਜੀ ਗਈ ਸੀ। ਪੰਜਾਬ 'ਚ ਆਏ ਹੜ੍ਹਾਂ ਕਾਰਨ ਸਤਲੁਜ ਦਰਿਆ ਦੇ ਆਸ-ਪਾਸ ਕਈ ਘਰਾਂ ਨੂੰ ਨੁਕਸਾਨ ਪੁੱਜਾ ਸੀ ਤੇ ਲੋਕ ਬੇਘਰ ਹੋ ਗਏ ਸਨ, ਜਿਸ ਦੇ ਲਈ ਡੇਰਾ ਬਾਬਾ ਮੁਰਾਦ ਸ਼ਾਹ
ਇਹ ਵੀ ਪੜ੍ਹੋ : 46 ਸਾਲਾ ਪੁਰਾਣੀ JCT ਮਿੱਲ ਬੰਦ ਕਰਨ ਦਾ ਐਲਾਨ, ਰੋਹ 'ਚ ਆਏ ਸੈਂਕੜੇ ਵਰਕਰਾਂ ਨੇ ਚਿੰਤਪੂਰਨੀ ਹਾਈਵੇਅ ਕੀਤਾ ਜਾਮ
ਟਰੱਸਟ ਦੇ ਸਾਰੇ ਮੈਂਬਰ ਪਹਿਲਾਂ ਹੀ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੇ ਹਨ। ਟਰੱਸਟ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਾਈਂ ਜੀ ਦੀ ਕਿਰਪਾ ਸਦਕਾ ਟਰੱਸਟ ਵੱਲੋਂ ਕੋਵਿਡ ਦੌਰਾਨ ਸਮਾਜ ਭਲਾਈ ਦੇ ਕਾਰਜ, ਲੰਗਰ ਅਤੇ ਦਵਾਈਆਂ ਦੀ ਸੇਵਾ ਕੀਤੀ ਗਈ ਅਤੇ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਇਕ ਸਾਲ ਤੋਂ ਦਰਬਾਰ 'ਚ ਹਰ ਵੀਰਵਾਰ ਨੂੰ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸੈਂਕੜੇ ਲੋਕਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ਦਰਬਾਰ 'ਚ ਹਰ ਧਰਮ ਅਤੇ ਭਾਈਚਾਰੇ ਦੇ ਲੋਕ ਨਤਮਸਤਕ ਹੋ ਕੇ ਮੁਰਾਦਾਂ ਮੰਗਦੇ ਹਨ। ਇਹ ਦਰਬਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8