ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਭਗਵੰਤ ਮਾਨ ਸਰਕਾਰ ਯਤਨਸ਼ੀਲ: ਜੈ ਕ੍ਰਿਸ਼ਨ ਰੋੜੀ

Thursday, Feb 16, 2023 - 03:16 PM (IST)

ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਭਗਵੰਤ ਮਾਨ ਸਰਕਾਰ ਯਤਨਸ਼ੀਲ: ਜੈ ਕ੍ਰਿਸ਼ਨ ਰੋੜੀ

ਨਾਭਾ ( ਪੁਰੀ)- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਖਿਆ ਕਿ ਪੰਜਾਬ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਭਗਵੰਤ ਮਾਨ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਹ ਅੱਜ ਨਾਭਾ ਵਿਖੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਨਿਵਾਸ 'ਤੇ ਪੁੱਜੇ ਸਨ। ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕੋ-ਇੱਕ ਮਕਸਦ ਪੰਜਾਬ ਸੂਬੇ ਦੇ ਲੋਕਾਂ ਨੂੰ ਸਿਹਤ, ਸਿੱਖਿਆ ਪੱਖੋ ਮਜ਼ਬੂਤ ਕਰਨਾ ਹੈ। 

ਉਨ੍ਹਾਂ ਕਿਹਾ ਕਿ ਜੋ ਆਸ ਅਤੇ ਉਮੀਦ ਲੈ ਕੇ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਉਨ੍ਹਾਂ 'ਤੇ ਖਰਾ ਉਤਰਣ ਲਈ ਭਗਵੰਤ ਮਾਨ ਸਰਕਾਰ ਕੰਮ ਕਰ ਰਹੀ ਹੈ। ਜੈ ਕ੍ਰਿਸ਼ਨ ਰੋੜੀ ਨੇ ਨਾਭਾ ਦੇ ਵਿਧਾਇਕ ਦੇਵਮਾਨ ਵੱਲੋਂ ਆਪਣੇ ਹਲਕੇ ਵਿੱਚ ਕਰਵਾਏ ਜਾ ਰਹੇ ਕੰਮਾਂ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਵਿਧਾਨ ਸਭਾ ਦੇ ਡਿਪਟੀ ਸਪੀਕਰ ਰੋੜੀ ਨੇ ਅੱਗੇ ਕਿਹਾ ਕਿ ਪਿਛਲੇ 11 ਮਹੀਨਿਆਂ ਵਿੱਚ ਭਗਵੰਤ ਮਾਨ ਸਰਕਾਰ ਨੇ ਜੋ ਕੰਮ ਪੰਜਾਬ ਵਿੱਚ ਕਰ ਵਿਖਾਏ ਹਨ, ਉਨੇ ਕੰਮ ਅੱਜ ਤੱਕ ਪਿਛਲੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਕਦੇ ਨਹੀਂ ਕਰ ਸਕੀਆਂ। 

ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਮਸ਼ਹੂਰ ਗਹਿਣਿਆਂ ਦੀ ਦੁਕਾਨ 'ਤੇ DRI ਤੇ STF ਟੀਮ ਦਾ ਛਾਪਾ, ਮਚੀ ਹਫ਼ੜਾ-ਦਫ਼ੜੀ

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਜਨਤਾ ਨੇ ਮੇਰੇ ਅਤੇ ਦੇਵਮਾਨ ਵਰਗੇ ਆਮ ਵਿਅਕਤੀਆਂ ਨੂੰ ਇੰਨਾ ਮਾਣ ਬਖ਼ਸ਼ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਹੈ, ਜਿਸ ਦੇ ਲਈ ਅਸੀਂ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੇ ਰਿਣੀ ਰਹਾਂਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਆਮ ਆਦਮੀ ਕਲੀਨਿਕ, ਬਿਜਲੀ ਮੁਫ਼ਤ ਦੀ ਸੁਵਿਧਾ , ਬੇਰੁਜ਼ਗਾਰਾ ਨੂੰ ਰੁਜ਼ਗਾਰ, ਪੰਜਾਬ ਵਿੱਚ ਟੋਲ ਟੈਕਸਾਂ ਤੋਂ ਨਿਜਾਤ ਤੋਂ ਇਲਾਵਾ ਚੋਣਾਂ ਦੌਰਾਨ ਕੀਤੇ ਕਈ ਹੋਰ ਅਹਿਮ ਕੰਮ ਕੁਝ ਕੁ ਸਮੇ ਵਿੱਚ ਕਰ ਵਿਖਾਏ ਹਨ। 

ਇਹ ਵੀ ਪੜ੍ਹੋ : ਅਹਿਮ ਖ਼ਬਰ: ਹਜ਼ਾਰਾਂ ਲੋਕਾਂ ਨੂੰ ਇਸ ਵਾਰ ਨਹੀਂ ਮਿਲੇਗੀ 2 ਰੁਪਏ ਵਾਲੀ ਕਣਕ, ਕਈ ਕਾਰਡਧਾਰਕਾਂ ਦੇ ਕੱਟੇ ਜਾਣਗੇ ਨਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

shivani attri

Content Editor

Related News