ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਚੁਕਾਈ ਤੇ ਅਨਲੋਡਿੰਗ ਦਾ ਜਾਇਜ਼ਾ ਲੈਣ ਲਈ ਭਿੱਖੀਵਿੰਡ ਵਿਖੇ ਬਣੇ ਗੋਦਾਮਾਂ ਦਾ ਦੌਰਾ

Wednesday, Apr 28, 2021 - 01:25 PM (IST)

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਚੁਕਾਈ ਤੇ ਅਨਲੋਡਿੰਗ ਦਾ ਜਾਇਜ਼ਾ ਲੈਣ ਲਈ ਭਿੱਖੀਵਿੰਡ ਵਿਖੇ ਬਣੇ ਗੋਦਾਮਾਂ ਦਾ ਦੌਰਾ

ਤਰਨ ਤਾਰਨ (ਬਿਊਰੋ) - ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਅਤੇ ਅਨਲੋਡਿੰਗ ਦਾ ਜਾਇਜ਼ਾ ਲੈਣ ਲਈ ਭਿੱਖੀਵਿੰਡ ਵਿਖੇ ਬਣੇ ਗੋਦਾਮਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ ਅਤੇ ਜ਼ਿਲ੍ਹਾ ਮੈਨੇਜਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਸ਼੍ਰੀਮਤੀ ਜੀ. ਕੇ. ਬੋਪਾਰਾਏ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਇਸ ਮੌਕੇ ਉਨ੍ਹਾਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਨਾਲੋਂ-ਨਾਲ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕਣਕ ਦੀ ਆਮਦ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਉਨ੍ਹਾਂ ਸਬੰਧਤਿ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗੋਦਾਮਾਂ ਵਿੱਚ ਕਣਕ ਦੇ ਭਰੇ ਟਰੱਕਾਂ ਦੀ ਅਨਲੋਡਿੰਗ ਸੁਚੱਜੇ ਢੰਗ ਨਾਲ ਕਰਾਉਣ ਲਈ ਢੁੱਕਵੀਂ ਵਿਵਸਥਾ ਬਣਾਈ ਜਾਵੇ ਤਾਂ ਜੋ ਸਮੇਂ ਸਿਰ ਕਣਕ ਦੀ ਅਨਲੋਡਿੰਗ ਹੋ ਸਕੇ ਅਤੇ ਟਰੱਕਾਂ ਨੂੰ ਅਨਲੋਡਿੰਗ ਕਰਨ ਵਿੱਚ ਜ਼ਿਆਦਾ ਉਡੀਕ ਨਾ ਕਰਨੀ ਪਵੇ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਆਪਣੀ ਫਸਲ ਸੁਕਾ ਕੇ ਲਿਆਉਣ ਤਾਂ ਜੋ ਜਲਦੀ ਤੋਂ ਜਲਦੀ ਖਰੀਦ ਹੋ ਸਕੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਤੇ ਮਜ਼ਦੂਰ ਕੋਵਿਡ-19 ਦੇ ਚੱਲਦਿਆਂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨ ਤਾਂ ਜੋ ਇਸ ਭਿਆਨਕ ਮਹਾਂਮਾਰੀ ਤੋਂ ਬਚਿਆਂ ਜਾ ਸਕੇ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼


author

rajwinder kaur

Content Editor

Related News