ਡੀ. ਸੀ. ਨੇ 17 ਕਲਰਕਾਂ ਦੇ ਕੀਤੇ ਤਬਾਦਲੇ

Saturday, Apr 07, 2018 - 11:14 AM (IST)

ਡੀ. ਸੀ. ਨੇ 17 ਕਲਰਕਾਂ ਦੇ ਕੀਤੇ ਤਬਾਦਲੇ

 ਜਲੰਧਰ (ਅਮਿਤ)— ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਇਕ ਹੁਕਮ ਜਾਰੀ ਕਰਦੇ ਹੋਏ ਪ੍ਰਬੰਧਕੀ ਅਤੇ ਲੋਕਹਿੱਤ 'ਚ 17 ਕਲਰਕਾਂ ਦੇ ਤਬਾਦਲੇ ਕੀਤੇ ਹਨ। ਡੀ. ਸੀ. ਵੱਲੋਂ ਜਾਰੀ ਹੁਕਮਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਅਸਲਾ ਸ਼ਾਖਾ, ਮਨਜੀਤ ਸਿੰਘ ਨੂੰ ਅਸਲਾ ਸ਼ਾਖਾ ਤੋਂ ਰਿਕਾਰਡ ਰੂਮ, ਰਾਕੇਸ਼ ਕੁਮਾਰ ਨੂੰ ਅਹਿਲਮਦ- ਟੂ-ਏ. ਡੀ. ਸੀ (ਜ) ਤੋਂ ਰਜਿਸਟਰੀ ਕਲਰਕ ਤਹਿਸੀਲ ਜਲੰਧਰ-1, ਕਿਰਨ ਲਤਾ ਨੂੰ ਨਕਲ ਸ਼ਾਖਾ, ਤੇਜਿੰਦਰ ਸਿੰਘ ਨੂੰ ਸਦਰ ਕਾਨੂੰਨਗੋ ਸ਼ਾਖਾ, ਰੇਨੂੰ ਸਮਰਾਟ ਨੂੰ ਆਰ. ਆਈ. ਏ. ਸ਼ਾਖਾ ਤੋਂ ਅਹਿਲਮਦ-ਟੂ-ਏ. ਡੀ. ਸੀ. (ਜ), ਕੁਲਦੀਪ ਸ਼ਰਮਾ ਨੂੰ ਦਫਤਰ ਐੱਸ. ਡੀ. ਐੱਮ. ਨਕੋਦਰ, ਮਨੀਸ਼ ਸੈਣੀ ਨੂੰ ਸਬ-ਤਹਿਸੀਲ ਭੋਗਪੁਰ ਤੋਂ ਤਹਿਸੀਲ ਦਫਤਰ ਜਲੰਧਰ-2, ਮਨੀਸ਼ ਸ਼ਰਮਾ ਨੂੰ ਤਹਿਸੀਲ ਦਫਤਰ ਜਲੰਧਰ-2 ਤੋਂ ਸਬ ਤਹਿਸੀਲ ਭੋਗਪੁਰ, ਪਰਮਜੀਤ ਸਿੰਘ ਨੂੰ ਤਹਿਸੀਲ ਦਫਤਰ ਜਲੰਧਰ-1 ਤੋਂ ਰਜਿਸਟਰੀ ਕਲਰਕ ਤਹਿਸੀਲ ਦਫਤਰ ਨਕੋਦਰ, ਪਰਮਿੰਦਰ ਸਿੰਘ ਨੂੰ ਤਹਿਸੀਲ ਦਫਤਰ ਸ਼ਾਹਕੋਟ ਤੋਂ ਤਹਿਸੀਲ ਦਫਤਰ ਜਲੰਧਰ-1 (ਫੋਟੋ ਸਟੇਟ ਆਪ੍ਰੇਟਰ), ਅਮਰੀਕ ਚੰਦ ਨੂੰ ਆਰ. ਸੀ. ਸਬ-ਤਹਿਸੀਲ ਕਰਤਾਰਪੁਰ ਤੋਂ ਐੱਸ. ਡੀ. ਐੱਮ. ਦਫਤਰ ਜਲੰਧਰ-1, ਵਰਿੰਦਰ ਕੁਮਾਰ ਨੂੰ ਰੀਡਰ-ਟੂ-ਈ-ਐੱਮ. ਤੋਂ ਆਰ. ਸੀ. ਤਹਿਸੀਲ ਦਫਤਰ ਸ਼ਾਹਕੋਟ, ਬਲਵੰਤ ਸਿੰਘ ਨੂੰ ਤਹਿਸੀਲ ਜਲੰਧਰ-2 ਤਂੋ ਆਰ. ਸੀ. ਸਬ-ਤਹਿਸੀਲ ਕਰਤਾਰਪੁਰ, ਅੰਗਰੇਜ਼ ਸਿੰਘ ਨੂੰ ਆਰ. ਸੀ. ਤਹਿਸੀਲ ਦਫਤਰ ਨਕੋਦਰ ਤੋਂ ਤਹਿਸੀਲ ਦਫਤਰ ਜਲੰਧਰ-2, ਗਣੇਸ਼ ਦੱਤ ਸੇਵਾਦਾਰ ਨੂੰ ਤਹਿਸੀਲ ਜਲੰਧਰ-1 ਵਿਚ ਲਾਇਆ ਗਿਆ ਹੈ।


Related News