ਡਿਪਟੀ ਕਮਿਸ਼ਨਰ ਨੇ ਪਤਨੀ ਨਾਲ ਆਨਲਾਈਨ ਮਨਾਇਆ ਕਰਵਾਚੌਥ

10/17/2019 9:36:42 PM

ਫਿਰੋਜ਼ਪੁਰ,(ਕੁਮਾਰ) : ਅੱਜ ਕਰਵਾਚੌਥ ਦਾ ਤਿਓਹਾਰ ਹੈ, ਜਿਸ ਕਾਰਨ ਜਿਥੇ ਆਪਣੇ ਘਰ ਤੋਂ ਦੂਰ ਰਹਿ ਰਹੇ ਵਿਅਕਤੀ ਆਪਣੇ-ਆਪਣੇ ਘਰਾਂ ਨੂੰ ਗਏ ਹਨ, ਉਥੇ ਹੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਆਪਣੇ ਜ਼ਿਲੇ ਦੇ ਪ੍ਰਤੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਆਪਣਾ ਸ਼ਹਿਰ ਨਹੀਂ ਛੱਡਿਆ ਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਆਪਣੀ ਪਤਨੀ ਜੋ ਚੰਡੀਗੜ੍ਹ 'ਚ ਹੈ, ਦਾ ਵੀਡੀਓ ਕਾਲ ਜ਼ਰੀਏ ਕਰਵਾਚੌਥ ਦਾ ਵਰਤ ਖੁੱਲਵਾਇਆ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ 'ਚ ਰਹਿਣਾ ਮੇਰਾ ਫਰਜ਼ ਹੈ, ਇਸ ਲਈ ਮੇਰਾ ਫਿਰੋਜ਼ਪੁਰ ਸ਼ਹਿਰ ਛੱਡਣਾ ਵਾਜਿਬ ਨਹੀਂ ਸੀ। ਉੁਨ੍ਹਾਂ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਤਕਨੀਕ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।


Related News