ਕੀ ਪੰਜਾਬ ''ਚ ਬਣਨਗੇ 2 ਡਿਪਟੀ CM? ਪੈਨਲ ਭਾਲ ਰਿਹੈ ਸੰਭਾਵਨਾਵਾਂ

Wednesday, Jun 02, 2021 - 09:01 AM (IST)

ਕੀ ਪੰਜਾਬ ''ਚ ਬਣਨਗੇ 2 ਡਿਪਟੀ CM? ਪੈਨਲ ਭਾਲ ਰਿਹੈ ਸੰਭਾਵਨਾਵਾਂ

ਚੰਡੀਗੜ੍ਹ (ਬਿਊਰੋ) : ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਖਿੱਚੋਤਾਣ ਨੂੰ ਖ਼ਤਮ ਕਰਨ ਲਈ ਹਾਈਕਮਾਨ ਵੱਲੋਂ ਕੀ ਸੂਬੇ ਵਿੱਚ 2 ਡਿਪਟੀ ਸੀ. ਐੱਮ. ਬਣਾਏ ਜਾਣਗੇ, ਇਸ ਬਾਰੇ ਵਿੱਚ ਸੰਭਾਵਨਾਵਾਂ ਨੂੰ ਭਾਲਿਆ ਜਾ ਰਿਹਾ ਹੈ। ਏ. ਆਈ. ਸੀ. ਸੀ. ਦੇ ਪੈਨਲ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਲ ਮੰਥਨ ਸ਼ੁਰੂ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਦਿੱਲੀ ਦਰਬਾਰ ’ਚ 'ਕੈਪਟਨ' ’ਤੇ ਕਰਾਰਾ ਵਾਰ, ਮੰਤਰੀਆਂ-ਵਿਧਾਇਕਾਂ ਨੇ ਜੰਮ ਕੇ ਕੱਢੀ ਭੜਾਸ

ਕੁੱਝ ਆਗੂਆਂ ਨੇ 3 ਮੈਂਬਰੀ ਏ. ਆਈ. ਸੀ. ਸੀ. ਦੇ ਪੈਨਲ ਨੂੰ ਸੁਝਾਅ ਦਿੱਤਾ ਹੈ ਕਿ ਇਸ ਖਿੱਚੋਤਾਣ ਨੂੰ ਖ਼ਤਮ ਕਰਨ ਲਈ ਨਵਜੋਤ ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾ ਦਿੱਤਾ ਜਾਵੇ। ਪੈਨਲ ਨੇ ਹਾਲਾਂਕਿ ਆਪਣੀ ਰਿਪੋਰਟ ਤਿਆਰ ਕਰਨੀ ਹੈ ਪਰ ਪੈਨਲ ਨੂੰ ਕੁੱਝ ਦਲਿਤ ਆਗੂਆਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਇੱਕ ਡਿਪਟੀ ਸੀ. ਐੱਮ . ਦਲਿਤ ਵਰਗ ’ਚੋਂ ਬਣਾਇਆ ਜਾਵੇ। ਅਕਾਲੀ ਦਲ ਨੇ ਪਹਿਲਾਂ ਹੀ ਸੱਤਾ ਵਿੱਚ ਆਉਣ ’ਤੇ ਡਿਪਟੀ ਸੀ. ਐੱਮ . ਬਣਾਉਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ : ਨਵੀਂ ਆਫ਼ਤ : ਲੁਧਿਆਣਾ 'ਚ ਬਲੈਕ ਮਗਰੋਂ ਆਈ ਹੁਣ Aspergillosis ਫੰਗਸ, ਜਾਣੋ ਕੀ ਨੇ ਲੱਛਣ

ਦੂਜੇ ਪਾਸੇ ਭਾਜਪਾ ਦੇ ਕੁੱਝ ਆਗੂਆਂ ਨੇ ਦਲਿਤ ਨੂੰ ਸੀ. ਐੱਮ. ਬਣਾਉਣ ਦੀ ਗੱਲ ਕਹੀ ਹੈ। ਪੈਨਲ ਨਾਲ ਮੁਲਾਕਾਤ ਕਰਨ ਵਾਲੇ ਦਲਿਤ ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਕਾਂਗਰਸ ਨੂੰ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿਤਾਂ ਨੂੰ ਆਪਣੇ ਨਾਲ ਜੋੜਨ ਲਈ ਇੱਕ ਡਿਪਟੀ ਸੀ. ਐੱਮ. ਦਾ ਅਹੁਦਾ ਦਲਿਤ ਵਰਗ ਨੂੰ ਦੇਣਾ ਚਾਹੀਦਾ ਹੈ। ਪਿਛਲੇ ਦਿਨੀਂ ਜਦੋਂ ਡਾ. ਰਾਜਕੁਮਾਰ ਵੇਰਕਾ ਪੈਨਲ ਨਾਲ ਮੁਲਾਕਾਤ ਕਰਕੇ ਬਾਹਰ ਆਏ ਸਨ ਤਾਂ ਉਨ੍ਹਾਂ ਨੇ ਸੰਕੇਤ ਦਿੱਤੇ ਸਨ ਕਿ ਦਲਿਤਾਂ ਲਈ ਵੀ ਛੇਤੀ ਖ਼ੁਸ਼ਖਬਰੀ ਆਉਣ ਵਾਲੀ ਹੈ।

ਇਹ ਵੀ ਪੜ੍ਹੋ : ਪਿੰਡ ਮੰਡਿਆਣੀ 'ਚ ਵਰ੍ਹਿਆ ਆਸਮਾਨੀ ਕਹਿਰ, ਪੱਕੀਆਂ ਕੰਧਾਂ 'ਚ ਪਈਆਂ ਤਰੇੜਾਂ (ਤਸਵੀਰਾਂ)

ਦਲਿਤ ਆਗੂ ਇਹ ਕਹਿ ਰਹੇ ਹਨ ਕਿ ਸੂਬੇ ਵਿੱਚ ਦਲਿਤਾਂ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਡਿਪਟੀ ਸੀ. ਐੱਮ. ਅਹੁਦਾ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਹੁਣ ਸਿੱਧੂ ਵੀ ਪੈਨਲ ਨਾਲ ਮੁਲਾਕਾਤ ਕਰ ਆਏ ਹਨ। ਉਨ੍ਹਾਂ ਦੇ ਸਮਰਥਕ ਇੱਕ-ਦੋ ਮੰਤਰੀ ਪੈਨਲ ਨੂੰ ਕਹਿ ਚੁੱਕੇ ਹਨ ਕਿ ਸਿੱਧੂ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News