ਡਿਪਟੀ CM ਵਾਂਗ ਮੰਤਰੀ ਅਹੁਦੇ ਤੋਂ ਵੀ ਕੱਟ ਸਕਦੈ ਬ੍ਰਹਮ ਮਹਿੰਦਰਾ ਦਾ ਪੱਤਾ

Tuesday, Sep 21, 2021 - 10:41 PM (IST)

ਲੁਧਿਆਣਾ (ਹਿਤੇਸ਼)-ਡਿਪਟੀ ਸੀ. ਐੱਮ. ਵਾਂਗ ਮੰਤਰੀ ਅਹੁਦੇ ਤੋਂ ਵੀ ਬ੍ਰਹਮ ਮਹਿੰਦਰਾ ਦਾ ਪੱਤਾ ਕੱਟਿਆ ਜਾ ਸਕਦਾ ਹੈ, ਜਿਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਨੇੜਤਾ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਉਥੇ ਹੀ ਨਵਜੋਤ ਸਿੱਧੂ ਵੱਲੋਂ ਸਥਾਨਕ ਸੰਸਥਾਵਾਂ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਹਾਈਕਮਾਂਡ ਨੂੰ ਦਿੱਤੀ ਗਈ ਨੈਗੇਟਿਵ ਰਿਪੋਰਟ ਕਾਰਨ ਇਹ ਫ਼ੈਸਲਾ ਹੋ ਸਕਦਾ ਹੈ। ਇਥੇ ਇਹ ਦੱਸਣਾ ਢੁੱਕਵਾਂ ਹੋਵੇਗਾ ਕਿ ਕੈਪਟਨ ਵੱਲੋਂ ਸਿੱਧੂ ਤੋਂ ਲੈ ਕੇ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਸੀ, ਜਿਸ ਦੇ ਦਰਦ ਨੂੰ ਸਿੱਧੂ ਅੱਜ ਤੱਕ ਭੁਲਾ ਨਹੀਂ ਸਕੇ ਹਨ। ਹੁਣ ਸਿੱਧੂ ਨੇ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਨ ਤੋਂ ਰੋਕ ਦਿੱਤਾ ਹੈ ਪਰ ਸਿੱਧੂ ਰੁਕਣ ਵਾਲੇ ਨਹੀਂ ਹਨ, ਉਹ ਬ੍ਰਹਮ ਮਹਿੰਦਰਾ ਨੂੰ ਦੁਬਾਰਾ ਮੰਤਰੀ ਬਣਾਉਣ ਦੇ ਹੱਕ ’ਚ ਨਹੀਂ ਹਨ।

ਇਹ ਵੀ ਪੜ੍ਹੋ : ‘ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਵਰਤਣ ਤੋਂ ਕੀਤਾ ਜਾਵੇ ਗੁਰੇਜ਼

ਸੂਤਰਾਂ ਅਨੁਸਾਰ ਇਸ ਸਬੰਧ ’ਚ ਹਾਈਕਮਾਂਡ ਨੂੰ ਸੌਂਪੀ ਗਈ ਰਿਪੋਰਟ ’ਚ ਜਿਥੇ ਬ੍ਰਹਮ ਮਹਿੰਦਰਾ ਦੀ ਸਿਹਤ ਠੀਕ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ, ਉਥੇ ਹੀ ਉਨ੍ਹਾਂ ਦੇ ਸਥਾਨਕ ਸਰਕਾਰ ਮੰਤਰੀ ਰਹਿੰਦੇ ਹੋਏ ਵਿਭਾਗ ’ਚ ਮੌਜੂਦ ਕਮੀਆਂ ਨੂੰ ਉਭਾਰਿਆ ਗਿਆ ਹੈ। ਇਸ ’ਚ ਮੁੱਖ ਤੌਰ ’ਤੇ ਵਿਭਾਗ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਣ ਅਤੇ ਪੰਜਾਬ ਦੇ ਲੱਗਭਗ ਸਾਰੇ ਹਿੱਸਿਆਂ ’ਚ ਨਾਜਾਇਜ਼ ਉਸਾਰੀਆਂ ਗਈਆਂ ਇਮਾਰਤਾਂ ਤੇ ਕਾਲੋਨੀਆਂ ਦੇ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੜਕਾਂ ਦੀ ਮਾੜੀ ਹਾਲਤ, ਗੰਦੇ ਪਾਣੀ ਦੀ ਸਪਲਾਈ, ਸੀਵਰੇਜ ਜਾਮ ਦੀ ਸਮੱਸਿਆ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ’ਚ ਨਾਰਾਜ਼ਗੀ ਦਾ ਮੁੱਦਾ ਚੁੱਕਿਆ ਗਿਆ ਹੈ। ਹਾਲਾਂਕਿ, ਇਸ ਸਭ ਦੇ ਬਾਵਜੂਦ ਜੇ ਸੀਨੀਅਰਤਾ ਦੇ ਆਧਾਰ ’ਤੇ ਬ੍ਰਹਮ ਮਹਿੰਦਰਾ ਨੂੰ ਪਾਸੇ ਨਾ ਕਰਨ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਨੂੰ ਸਪੀਕਰ ਬਣਾ ਕੇ ਰਾਣਾ ਕੇ. ਪੀ. ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
 


Manoj

Content Editor

Related News