ਸਕੂਲਾਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਕਰਵਾਏਗਾ ਮਹਿਕਮਾ, ਹਦਾਇਤਾਂ ਜਾਰੀ
Thursday, Apr 22, 2021 - 03:22 PM (IST)
ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮੇ ਵੱਲੋਂ ਇਕ ਪੱਤਰ ਜਾਰੀ ਕਰਦੇ ਹੋਏ ਪੀ. ਐੱਸ. ਪੀ. ਸੀ. ਐੱਲ. ਦੇ ਪ੍ਰਾਪਤ ਪੈਂਡਿੰਗ ਬਿਜਲੀ ਬਿੱਲਾਂ ਦੀ ਸੂਚੀ ਬਣਾ ਕੇ ਭੇਜ ਕੇ ਸਕੂਲਾਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਤੁਰੰਤ ਕਰਵਾਉਣ ਦੇ ਸਬੰਧ ’ਚ ਲਿਖਿਆ ਗਿਆ ਸੀ ਪਰ ਅਜੇ ਵੀ ਕੁਝ ਸਕੂਲਾਂ ਦੇ ਬਿੱਲ ਬਕਾਇਆ ਹਨ। ਇਸ ਸਬੰਧੀ ਅੱਜ ਮਹਿਕਮੇ ਵੱਲੋਂ ਮੁੜ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਮੁੱਖ ਦਫ਼ਤਰ ਵੱਲੋਂ ਜੋ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਬਜਟ ਅਲਾਟ ਕੀਤਾ ਗਿਆ ਹੈ, ਉਸ ਬਜਟ ਵਿਚ ਇਸ ਨੂੰ ਲਿਸਟ ਵਿਚ ਦਰਸਾਏ ਗਏ ਸਕੂਲਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਵਾਈ ਜਾਵੇ। ਅਦਾਇਗੀ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਲਿਸਟ ’ਚ ਦਰਸਾਏ ਬਿੱਲਾਂ ਦੀ ਰਾਸ਼ੀ ਠੀਕ ਹੈ ਅਤੇ ਉਨ੍ਹਾਂ ਦੇ ਦਫਤਰ/ਸਕੂਲ ਨਾਲ ਹੀ ਸਬੰਧਤ ਹਨ। ਜੇਕਰ ਕਿਸੇ ਸਕੂਲ ਦਾ ਬਿੱਲ ਜ਼ਿਆਦਾ ਹੈ ਮਤਲਬ ਪੀ. ਐੱਸ. ਪੀ. ਸੀ. ਐੱਲ. ਦੀ ਗਲਤੀ ਕਾਰਨ ਬਿੱਲ ਗਲਤ ਜਰਨੇਟ ਹੋ ਗਿਆ ਹੈ ਤਾਂ ਉਹ ਬਿੱਲ ਪੀ. ਐੱਸ. ਪੀ. ਸੀ. ਐੱਲ. ਦੇ ਸਬੰਧਤ ਦਫ਼ਤਰ ’ਚ ਜਾ ਕੇ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਉਸ ਦੀ ਅਦਾਇਗੀ ਕਰਵਾਈ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਖ਼ਤਰੇ ਦੀ ਘੰਟੀ, ਹਸਪਤਾਲਾਂ ’ਚ ਬੈੱਡਾਂ ਦੀ ਗਿਣਤੀ ਘਟੀ
ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਬਿੱਲ ਸੈਟਲ ਕਰਵਾਉਣ
ਪੀ. ਐੱਸ. ਪੀ. ਸੀ. ਐੱਲ. ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਜਾਰੀ ਕੀਤੀ ਗਈ ਹੈ, ਜਿਨ੍ਹਾਂ ਸਕੂਲਾਂ ਦੇ ਬਿਜਲੀ ਦੇ ਬਿੱਲ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਸੈਟਲ ਹੋਣ ਯੋਗ ਹਨ, ਉਨ੍ਹਾਂ ਦੇ ਸਬੰਧ ਵਿਚ ਸਕੂਲ ਮੁਖੀ, ਡੀ. ਡੀ. ਓ. ਵੱਲੋਂ ਤੁਰੰਤ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬਿੱਲ ਸੈਟਲ ਕਰਦੇ ਹੋਏ ਇਨ੍ਹਾਂ ਦੀ ਅਦਾਇਗੀ ਕਰਨੀ ਵੀ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ : 72 ਘੰਟਿਆਂ ’ਚ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਨਸ਼ੇ ’ਚ ਦੋਸਤ ਹੀ ਨਿਕਲਿਆ ਦੋਸਤ ਦਾ ਕਾਤਲ
30 ਅਪ੍ਰੈਲ ਤੱਕ ਜਮ੍ਹਾ ਕਰਵਾਉਣਾ ਹੋਵੇਗਾ ਸਰਟੀਫਿਕੇਟ
ਇਸ ਦੇ ਨਾਲ ਹੀ ਜ਼ਿਲਾ ਸਿੱਖਿਆ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਸਕੂਲਾਂ ਵੱਲੋਂ ਇਸ ਲਿਸਟ ਵਿਚ ਦਰਸਾਏ ਬਿਜਲੀ ਬਿੱਲ ਖਜ਼ਾਨਾ ਦਫਤਰ ’ਚ ਪੇਸ਼ ਕੀਤੇ ਜਾ ਚੁੱਕੇ ਹਨ। ਜੇਕਰ ਕੋਈ ਬਿਜਲੀ ਬਿੱਲ ਪੈਂਡਿੰਗ ਹੈ ਤਾਂ ਬਿੱਲ ਤੁਰੰਤ ਖਜ਼ਾਨਾ ਦਫਤਰ ਸਬਮਿਟ ਕਰਦੇ ਹੋਏ ਨਿੱਜੀ ਸੰਪਰਕ ਕਰ ਕੇ ਉਸ ਨੂੰ ਪਾਸ ਕਰਵਾਇਆ ਜਾਵੇ ਅਤੇ ਨਾਲ ਹੀ ਸਕੂਲ ਵੱਲੋਂ ਇਹ ਸਰਟੀਫਿਕੇਟ ਲਿਆ ਜਾਵੇ ਕਿ ਸਕੂਲ ਦਾ 31 ਮਾਰਚ 2021 ਤੱਕ ਦਾ ਕੋਈ ਵੀ ਬਿਜਲੀ ਬਿੱਲ ਅਦਾਇਗੀ ਲਈ ਪੈਂਡਿੰਗ ਨਹੀਂ ਹੈ। ਇਸ ਦੇ ਅਾਧਾਰ ’ਤੇ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸਕੂਲ ਵਾਈਜ਼ ਬਿਜਲੀ ਬਿੱਲਾਂ ਦੀ ਰਿਪੋਰਟ ਅਤੇ ਸਰਟੀਫਿਕੇਟ ਮੁੱਖ ਦਫਤਰ ਨੂੰ 30 ਅਪ੍ਰੈਲ ਤੋਂ ਪਹਿਲਾਂ ਭੇਜਣਾ ਯਕੀਨੀ ਬਣਾਉਣਗੇ।
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ