ਹੋਮਿਓਪੈਥਿਕ ਵਿਭਾਗ ਵੱਲੋਂ ਅਰਸੈਨਿਕਮ ਐਲਬਮ-30 ਦਵਾਈ ਵੰਡਣ ਦਾ ਆਗਾਜ਼

Wednesday, May 13, 2020 - 02:58 PM (IST)

ਹੋਮਿਓਪੈਥਿਕ ਵਿਭਾਗ ਵੱਲੋਂ ਅਰਸੈਨਿਕਮ ਐਲਬਮ-30 ਦਵਾਈ ਵੰਡਣ ਦਾ ਆਗਾਜ਼

ਭਵਾਨੀਗੜ੍ਹ (ਵਿਕਾਸ) : ਇੱਥੇ ਹੋਮਿਊਪੈਥਿਕ ਵਿਭਾਗ ਵਲੋਂ ਜਨਤਾ ਨੂੰ ਕੋਵਿਡ-19 ਖਿਲਾਫ ਅਰਸੈਨਿਕਮ ਐਲਬਮ-20 ਦਵਾਈ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਭਵਾਨੀਗੜ੍ਹ ਡਾ. ਪ੍ਰਵੀਨ ਕੁਮਾਰ ਗਰਗ ਅਤੇ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨਦਾਮਪੁਰ ਦੇ ਇੰਚਾਰਜ ਡਾ. ਰਾਜੀਵ ਕੁਮਾਰ ਜਿੰਦੀਆ ਨੇ ਭਾਰਤ ਸਰਕਾਰ ਮਨਿਸਟਰੀ ਆਫ਼ ਆਯੂਸ਼ ਨਵੀਂ ਦਿੱਲੀ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦੇ ਸਨਮੁੱਖ ਹੀ ਇਹ ਫੈਸਲਾ ਲਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਦਕਾ ਹੋਮਿਓਪੈਥਿਕ ਵਿਭਾਗ ਪੰਜਾਬ ਵੱਲੋਂ ਡਿਸਪੈਂਸਰੀ ਅਧੀਨ ਆਉਂਦੇ ਪਿੰਡਾਂ 'ਚ ਕੋਰੋਨਾ ਵਾਇਰਸ ਤੋਂ ਬਚਣ ਲਈ ਮਨੁੱਖ ਦੀ ਬਿਮਾਰੀ ਨਾਲ ਲੜਨ ਵਾਲੀ ਸ਼ਕਤੀ ਨੂੰ ਵਧਾਉਣ ਲਈ ਪਿੰਡ ਨਦਾਮਪੁਰ, ਰਾਜਪੁਰਾ, ਫੰਮਣਵਾਲ ਤੇ ਮਸਾਣੀ ਤੋਂ ਅਰਸੈਨਿਕਮ ਐਲਬਮ-30 ਦੀ ਦਵਾਈ ਨੂੰ ਆਮ ਜਨਤਾ ਨੂੰ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਪ੍ਰਵੀਨ ਕੁਮਾਰ ਗਰਗ ਨੇ ਦੱਸਿਆ ਕਿ ਇਹ ਦਵਾਈ ਇੱਕ ਇਮਿਊਨਿਟੀ ਬੂਸਟਰ ਹੈ, ਜੋ ਸਰੀਰ ਦੀ ਤਾਕਤ ਨੂੰ ਬਿਮਾਰੀਆਂ ਨਾਲ ਲੜਨ 'ਚ ਕਾਰਗਰ ਸਿੱਧ ਹੁੰਦੀ ਹੈ। ਇਹ ਦਵਾਈ ਲੈਣ ਵਾਲੇ ਵਿਅਕਤੀ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਾਉਂਦੀ, ਭਾਵ ਇਸ ਦੀ ਦਵਾਈ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਡਾ. ਰਾਜੀਵ ਜਿੰਦੀਆ ਨੇ ਦੱਸਿਆ ਕਿ ਇਨ੍ਹਾਂ ਚਾਰ ਪਿੰਡਾਂ ਦੀ ਆਬਾਦੀ 10 ਹਜ਼ਾਰ ਦੇ ਕਰੀਬ ਹੈ, ਜਿਨ੍ਹਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈੰਸਿੰਗ, ਵਾਰ-ਵਾਰ ਹੱਥ ਧੋਣ, ਘਰਾਂ 'ਚ ਰਹਿ ਕੇ ਵਧੀਆ ਖਾਣ-ਪੀਣ ਅਤੇ ਮੂੰਹ ਤੇ ਮਾਸਕ ਲਗਾਉਣ ਆਦਿ ਸਾਵਧਾਨੀਆਂ ਵਰਤ ਕੇ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ, ਬਲਵਿੰਦਰ ਲਾਲ, ਜੋਗਿੰਦਰ ਸਿੰਘ ਸਰਪੰਚ ਰਾਜਪੁਰਾ, ਜਗਤਾਰ ਸਿੰਘ ਮਸਾਣੀ, ਰਘਵੀਰ ਸਿੰਘ ਫ਼ੌਜੀ ਨਦਾਮਪੁਰ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ।


author

Babita

Content Editor

Related News