ਸਿੱਖਿਆ ਵਿਭਾਗ ਵਲੋਂ 16 ਜ਼ਿਲਿ੍ਹਆਂ ਦੇ ਸਿੱਖਿਆ ਅਧਿਕਾਰੀਆਂ ਸਮੇਤ 88 ਪ੍ਰਿੰਸੀਪਲਾਂ ਦੇ ਤਬਾਦਲੇ

Wednesday, Apr 15, 2020 - 08:14 PM (IST)

ਅੰਮਿ੍ਰਤਸਰ,(ਦਲਜੀਤ ਸ਼ਰਮਾ): ਸਿੱਖਿਆ ਵਿਭਾਗ ਨੇ ਸੂਬੇ ਦੇ 16 ਜ਼ਿਲਿ੍ਹਆਂ ਦੇ ਜਿਲਾ ਸਿੱਖਿਆ ਅਫ਼ਸਰਾਂ ਸਮੇਤ 88 ਪ੍ਰਿੰਸੀਪਲਾਂ ਦੇ ਤਬਾਦਲੇ ਕਰ ਦਿੱਤੇ ਹਨ। ਵਿਭਾਗ ਵਲੋਂ ਇਹ ਫੈਸਲਾ ਲੋਕ ਹਿੱਤ ਦੇ ਮੱਦੇਨਜ਼ਰ ਲਿਆ ਗਿਆ ਹੈ। ਵਿਭਾਗ ਨੇ ਅੰਮਿ੍ਰਤਸਰ ਦੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਦੇ ਅਹੁਦੇ ’ਤੇ ਸਤਿੰਦਰਬੀਰ ਸਿੰਘ ਨੂੰ ਨਿਯੁਕਤ ਕੀਤਾ ਹੈ। ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ ਮਲਕੀਤ ਸਿੰਘ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸੰਗਰੂਰ ਡਾ. ਪ੍ਰਭਸਿਮਰਨ ਕੌਰ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਅੰਮਿ੍ਰਤਸਰ ਕਮਲਜੀਤ ਸਿੰਘ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਤਰਨਤਾਰਨ ਵਰਿੰਦਰ ਕੁਮਾਰ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਮੁਕਤਸਰ ਸਾਹਿਬ ਜਸਵਿੰਦਰ ਕੌਰ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਫਿਰੋ ਅਮਰਜੀਤ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਫਾਜ਼ਿਲਕਾ ਤਰਲੋਚਨ ਸਿੰਘ ਸਿੱਧੂ, ਜਿਲਾ ਸਿੱਖਿਆ ਅਫਸਰ ਸੈਕੰਡਰੀ ਹੁਸ਼ਿਆਰਪੁਰ ਬਲਦੇਵ ਰਾਜ, ਜਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਹਰਿੰਦਰ ਕੌਰ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਰੂਪ ਨਗਰ ਜਰਨੈਲ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਬਲਜੀਤ ਕੌਰ, ਜਿਲਾ ਸਿੱਖਿਆ ਅਫਸਰ ਸੈਕੰਡਰੀ ਬਠਿੰਡਾ ਸੁਖਵੀਰ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸੁਰਜੀਤ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸ.ਬ.ਸ. ਨਗਰ ਸੁਸ਼ੀਲ ਕੁਮਾਰ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸੰਗਰੂਰ ਰਾਜਪਾਲ ਕੌਰ ਨੂੰ ਤੈਨਾਤ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗ ਵਲੋਂ 88 ਪਿ੍ਰੰਸੀਪਲਾਂ ਨੂੰ ਵੀ ਨਵੇਂ ਸਟੇਸ਼ਨਾਂ ਤੇ ਬਦਲਿਆ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਪ੍ਰਵਾਨਗੀ ਉਉਪਰੰਤ ਇਹ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਨੇ ਨਵੇਂ ਆਦੇਸ਼ ਦਿੰਦਿਆਂ ਹੋਇਆ ਦੱਸਿਆ ਹੈ ਕਿ ਜਿਨ੍ਹਾਂ ਪਿ੍ਰੰਸੀਪਲਾਂ ਦੀ ਬਦਲੀ ਉਪਰੰਤ ਜਿਨ੍ਹਾਂ ਸਟੇਸ਼ਨਾਂ ’ਤੇ ਕੋਈ ਰੈਗੂਲਰ ਪਿ੍ਰੰਸੀਪਲ ਨਹÄ ਹੈ,  ਉਨ੍ਹਾਂ ਸਕੂਲਾਂ ’ਚ ਹਫ਼ਤੇ ਦੇ ਅਖੀਰਲੇ ਤਿੰਨ ਦਿਨ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਜਾਣਗੇ ਅਤੇ ਨਵÄ ਤਾਇਨਾਤੀ ਵਾਲੀ ਥਾਂ ’ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਜਾਣਗੇ।


Deepak Kumar

Content Editor

Related News