ਪੰਜਾਬ ਸਮੇਤ ਕਈ ਸੂਬਿਆਂ ''ਚ ਛਾਈ ''ਧੁੰਦ'', ਠੁਰ-ਠੁਰ ਕਰ ਰਹੇ ਲੋਕ

01/20/2020 8:59:11 AM

ਚੰਡੀਗੜ੍ਹ : ਉੱਤਰੀ ਭਾਰਤ 'ਚ ਐਤਕੀਂ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਧੁੰਦ ਕਾਰਨ ਜਿੱਥੇ ਵਾਹਨਾਂ ਦੀ ਰਫਤਾਰ ਹੌਲੀ ਹੋ ਗਈ ਹੈ, ਉੱਥੇ ਹੀ ਠਰੂੰ-ਠਰੂੰ ਕਰਦੇ ਪਾਲੇ ਨੇ ਆਮ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਠੰਢ ਦਾ ਆਲਮ ਇਹ ਹੈ ਕਿ ਲੋਕ ਧੁੱਪ ਦਾ ਨਿੱਘ ਮਾਨਣ ਲਈ ਸੂਰਜ ਅੱਗੇ ਬੱਦਲਾਂ 'ਚੋਂ ਬਾਹਰ ਨਿਕਲਣ ਦੀ ਪ੍ਰਾਰਥਨਾ ਕਰਨ ਲੱਗੇ ਹਨ ਤਾਂ ਜੋ ਠੰਢ ਦੇ ਕਹਿਰ ਤੋਂ ਥੋੜ੍ਹੀ ਨਿਜਾਤ ਮਿਲ ਸਕੇ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਕਹਿਰ ਜਾਰੀ ਰਹਿਣ ਕਾਰਨ ਆਉਣ-ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਕਾਰਨ ਪੂਰੀ ਰਫ਼ਤਾਰ ਨਾਲ ਚੱਲ ਰਹੀ ਆਵਾਜਾਈ 'ਤੇ ਬਰੇਕਾਂ ਲੱਗ ਰਹੀਆਂ ਹਨ। ਧੁੰਦ ਦੇ ਕਹਿਰ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਬਾਅਦ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਧੁੰਦ ਦੂਜੇ ਦਿਨ ਸਵੇਰੇ 10-11 ਵਜੇ ਤੱਕ ਜਾਰੀ ਰਹਿੰਦੀ ਹੈ।
ਠੰਢ ਅਤੇ ਧੁੰਦ ਕਾਰਨ ਅਨੇਕਾਂ ਕੰਮਕਾਜ ਠੱਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋ ਗਈ ਹੈ। ਉਹ ਸਾਰਾ-ਸਾਰਾ ਦਿਨ ਕੰਮ ਦੀ ਭਾਲ 'ਚ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ 'ਤੇ ਠੰਢ ਦੀ ਮਾਰ ਝੱਲਦਿਆਂ ਵਾਪਸ ਘਰਾਂ ਨੂੰ ਪਰਤ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਚੁੱਲੇ ਠੰਢੇ ਹੋ ਰਹੇ ਹਨ। ਠੰਢ ਤੋਂ ਰਾਹਤ ਪਾਉਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ।


Babita

Content Editor

Related News