ਤੜਕਸਾਰ ਪਈ ਸੰਘਣੀ ਧੁੰਦ, ਜਨ ਜੀਵਨ ਹੋਇਆ ਪ੍ਰਭਾਵਿਤ (ਤਸਵੀਰਾਂ)
Tuesday, Dec 26, 2023 - 12:38 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਅੱਜ 11 ਪੋਹ ਦੀ ਸਵੇਰ ਸਾਰ ਹੀ ਪਈ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸੰਘਣੀ ਧੁੰਦ ਕਾਰਨ ਤਾਪਮਾਨ ਵੀ ਹੁਣ ਲਗਾਤਾਰ ਹੇਠਾਂ ਵੱਲ ਨੂੰ ਆ ਰਿਹਾ ਹੈ, ਜਿਸ ਨਾਲ ਸਾਲ ਦੇ ਅਖੀਰੀ ਦਿਨਾਂ 'ਚ ਠੰਡ ਦਾ ਖ਼ਾਸ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਸੰਘਣੀ ਧੁੰਦ ਕਾਰਨ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ, ਦਰਸ਼ਨ ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ, ਟਾਂਡਾ ਹੁਸ਼ਿਆਰਪੁਰ ਸੜਕ ਤੇ ਵਿਜਬਿਲਟੀ ਜੀਰੋ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਬਹੁਤ ਹੀ ਘੱਟ ਸੀ ਅਤੇ ਵਾਹਨ ਚਾਲਕਾਂ ਵੱਲੋਂ ਬੜੇ ਹੀ ਮੁਸਤੈਤੀ ਨਾਲ ਹੌਲੀ ਰਫ਼ਤਾਰ 'ਚ ਡਰਾਈਵਿੰਗ ਕੀਤੀ ਜਾ ਰਹੀ ਸੀ।
ਉਥੇ ਹੀ ਦੂਜੇ ਪਾਸੇ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਹੇਠਾਂ ਜਾਵੇਗਾ ਅਤੇ ਠੰਡ ਦਾ ਅਸਰ ਹੋਰ ਜ਼ਿਆਦਾ ਹੋਵੇਗਾ।
ਇਸ ਸਬੰਧੀ ਸਰਕਾਰੀ ਹਸਪਤਾਲ ਟਾਂਡਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਨ ਕੁਮਾਰ ਸੈਣੀ ਨੇ ਲੋਕਾਂ ਨੂੰ ਇਸ ਠੰਡ ਦੇ ਮੌਸਮ 'ਚ ਸਰਦ ਰੁੱਤ 'ਚ ਹੋਣ ਵਾਲੀਆਂ ਵੱਖ-ਵੱਖ ਬੀਮਾਰੀਆਂ ਤੋਂ ਸੁਚਿਤ ਕਰਦਿਆਂ ਅਹਿਤਿਆਤ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ ਹਨ।