ਡੇਂਗੂ ਨਾਲ ਨਜਿੱਠਣ ਲਈ ਰੂਪਨਗਰ ਸਿਵਲ ਸਰਜਨ ਵੱਲੋਂ ਅਧਿਕਾਰੀਆਂ ਨੂੰ ਜਾਰੀ ਹੋਈਆਂ ਇਹ ਹਦਾਇਤਾਂ

10/21/2021 7:03:59 PM

ਰੂਪਨਗਰ (ਕੈਲਾਸ਼)- ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਧਿਕਾਰੀਆਂ ਦੀ ਜ਼ਰੂਰੀ ਮੀਟਿੰਗ ਹੋਈ। ਇਸ ਮੌਕੇ ਸਿਹਤ ਮੰਤਰੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦਿਆਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਡੇਂਗੂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਮੂਹ ਸਿਹਤ ਮੁਲਾਜ਼ਮਾਂ ਨੂੰ ਟੀਮਾਂ ਬਣਾ ਕੇ ਸ਼ਹਿਰਾਂ ਅਤੇ ਪਿੰਡਾਂ ’ਚ ਮਾਈਕ੍ਰੋਪਲਾਨ ਬਣਾਇਆ ਜਾਵੇ ਅਤੇ ਘਰਾਂ ਦਾ ਡੇਂਗੂ ਸਬੰਧੀ ਸਰਵੇ ਕੀਤਾ ਜਾਵੇ। ਜਿਨ੍ਹਾਂ ਥਾਵਾਂ ’ਤੇ ਡੇਂਗੂ ਦੇ ਵੱਧ ਕੇਸ ਹਨ, ਉਨ੍ਹਾਂ ਥਾਵਾਂ ’ਤੇ ਫੋਗਿੰਗ ਅਤੇ ਸਪ੍ਰੇਅ ਕਰਵਾਈ ਜਾਵੇ। 

ਸਿਹਤ ਮੁਲਾਜ਼ਮ ਸਰਵੇ ਦੌਰਾਨ ਲੋਕਾਂ ਨੂੰ ਪੂਰੀਆਂ ਬਾਜੂਆਂ ਦੇ ਕਪੜੇ ਪਾਉਣ, ਫਰਿੱਜਾਂ ਦੀਆਂ ਟ੍ਰੇਆਂ ਸਾਫ਼ ਰੱਖਣ, ਸਕੂਲੀ ਬੱਚਿਆਂ ਪੂਰੀਆਂ ਬਾਜੂਆਂ ਵਾਲੀ ਡ੍ਰੈੱਸ ਪਾਉਣ ਲਈ ਵੀ ਜਾਗਰੂਕ ਕਰਨ। ਡੇਂਗੂ ਸਬੰਧੀ ਟੈਸਟ ਸਰਕਾਰੀ ਹਸਪਤਾਲ ’ਚ ਮੁਫ਼ਤ ਕੀਤੇ ਜਾਂਦੇ ਹਨ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਮੂਹ ਐੱਸ. ਐੱਮ. ਓਜ਼. ਆਪਣੇ-ਆਪਣੇ ਇਲਾਕੇ ’ਚ ਮਿਊਨਸਿਪਲ ਕੌਂਸਲਰਾਂ ਦੇ ਨਾਲ ਤਾਲਮੇਲ ਕਰਕੇ ਡੇਂਗੂ ਦੇ ਬਚਾਅ ਸਬੰਧੀ ਫੋਗਿੰਗ ਕਰਵਾਈ ਜਾਵੇ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਚੁਗਿੱਟੀ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਔਰਤਾਂ ਦੀ ਦਰਦਨਾਕ ਮੌਤ

ਪ੍ਰਾਈਵੇਟ ਹਸਪਤਾਲਾਂ ਸਬੰਧੀ ਕਿਹਾ ਕਿ ਡੇਂਗੂ ਦੇ ਟੈਸਟ ਕਰਨ ਉਪਰੰਤ ਹੀ ਡੇਂਗੂ ਕੇਸ ਰੈਫਰ ਕੀਤੇ ਜਾਣ। ਕੋਵਿਡ-19 ਸਬੰਧੀ ਵੈਕਸੀਨੇਸ਼ਨ ਸਬੰਧੀ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਵੈਕਸੀਨੇਸ਼ਨ ਦੀ ਦੂਜੀ ਡੋਜ਼ ਕਾਫ਼ੀ ਘੱਟ ਲਗਵਾਈ ਜਾ ਰਹੀ ਹੈ। ਉਨ੍ਹਾਂ ਨੂੰ ਕੈਂਪ ਲਗਾ ਕੇ ਵੱਧ ਤੋਂ ਵੱਧ ਕਵਰ ਕੀਤਾ ਜਾਵੇ। ਸਿਹਤ ਮੁਲਾਜ਼ਮਾਂ ਅਤੇ ਆਸ਼ਾ ਵਰਕਰਾਂ ਵੱਲੋਂ ਘਰਾਂ ਦਾ ਸਰਵੇ ਕਰਕੇ ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ਼ ਨਹੀ ਲਗਵਾਈ, ਉਨ੍ਹਾਂ ਨੂੰ ਜਾਗਰੂਕ ਕਰ ਕੇ ਕੈਂਪਾਂ ’ਚ ਵੈਕਸੀਨ ਲਗਵਾਈ ਜਾਵੇ। ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਸਬੰਧੀ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ 28-29 ਅਕਤੂਬਰ ਨੂੰ ਜਿਲ੍ਹਾ ਪੱਧਰ ਅਤੇ ਸਬ-ਡਿਵੀਜ਼ਨ ਪੱਧਰ ’ਤੇ ਕੈਂਪ ਲਗਾ ਕੇ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਜਿਨ੍ਹਾਂ ਲਾਭਪਾਤਰੀਆਂ ਦੇ ਕਾਰਡ ਅਜੇ ਤਕ ਨਹੀ ਬਣੇ ਉਨ੍ਹਾਂ ਦੇ ਹਰ ਹਾਲਤ ’ਚ ਬਣਾਏ ਜਾਣ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਕੈਪਟਨ ’ਤੇ ਵੱਡਾ ਹਮਲਾ, ਕਿਹਾ-3 ਕਾਲੇ ਖੇਤੀ ਕਾਨੂੰਨਾਂ ਦੇ ਨਿਰਮਾਤਾ ਨੇ ਅਮਰਿੰਦਰ ਸਿੰਘ

ਇਸ ਮੌਕੇ ਡੀ. ਡੀ. ਐੱਚ. ਓ. ਡਾ. ਆਰਪੀ ਸਿੰਘ, ਐੱਸ. ਐੱਮ. ਓਜ਼. ਡਾ. ਤਰਸੇਮ ਸਿੰਘ, ਡਾ., ਪਵਨ ਕੁਮਾਰ, ਚਰਨਜੀਤ ਕੁਮਾਰ, ਡਾ. ਮਨਜੀਤ ਸਿੰਘ, ਡਾ. ਦਲਜੀਤ ਕੌਰ, ਡਾ. ਨਰੇਸ਼ ਕੁਮਾਰ, ਡਾ. ਆਨੰਦ ਘਈ, ਡਾ. ਵਿਧਾਨ ਚੰਦਰ, ਡਾ. ਸੀਪੀ ਸਿਨ੍ਹਾਂ, ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਹਰਚਨਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ ਅਤੇ ਰਾਜ ਰਾਣੀ ਅਤੇ ਐਪੀਡੀਮੋਲੋਜਿਸਟ ਡਾ. ਸੁਮੀਤ ਸ਼ਰਮਾ ਮੌਜੂਦ ਸਨ।

ਇਹ ਵੀ ਪੜ੍ਹੋ:  ਉੱਪ ਮੁੱਖ ਮੰਤਰੀ ਰੰਧਾਵਾ ਨੇ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕੀਤੇ ਅਹਿਮ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News