ਡੇਂਗੂ ਨੇ ਬੱਕਰੀ ਦੇ ਦੁੱਧ ਤੇ ਫਲਾਂ ਦੀਆਂ ਕੀਮਤਾਂ ਪਹੁੰਚਾਈਆਂ ਆਸਮਾਨ ’ਤੇ

11/24/2019 10:51:33 PM

ਬਠਿੰਡਾ, (ਆਜ਼ਾਦ)- ਡੇਂਗੂ ਦਾ ਡੰਗ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਉਥੇ ਹੀ ਦੁੱਧ ਅਤੇ ਫਲਾਂ ਦੇ ਰੇਟ ਵੀ ਆਸਮਾਨ ਛੂਹਣ ਲੱਗੇ ਹਨ। ਰਸ ਭਰੇ ਫਲ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਇਨ੍ਹਾਂ ’ਚ ਕੁਝ ਅਜਿਹੇ ਫਲ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਡੇਂਗੂ ਦੇ ਕਾਰਣ ਖੂਨ ’ਚ ਵ੍ਹਾਈਟ ਸੈੱਲ ਖਤਮ ਹੋ ਜਾਂਦੇ ਹਨ, ਜਿਸ ਨੂੰ ਫਲਾਂ ਅਤੇ ਬੱਕਰੀ ਦੇ ਦੁੱਧ ਨਾਲ ਪੂਰਾ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਅਜਿਹੇ ਰੋਗੀ ਨੂੰ ਕੀਵੀ, ਡ੍ਰੈਗਨ ਫਲ, ਮੌਸੰਮੀ ਦਾ ਜੂਸ, ਅਨਾਰ, ਪਾਈਨਐਪਲ ਆਦਿ ਸ਼ਾਮਲ ਹੈ ਦਿੱਤੇ ਜਾਂਦੇ ਹਨ। ਮੌਸੰਮੀ ਫਲ ਜੋ ਪਹਿਲਾਂ 40 ਰੁਪਏ ਵਿਕ ਰਿਹਾ ਸੀ ਉਸ ਦਾ ਰੇਟ 120 ਰੁਪਏ ਕਿਲੋ ਤੱਕ ਪਹੁੰਚ ਚੁੱਕਾ ਹੈ। ਇੰਝ ਹੀ ਕੀਵੀ ਫਲ ਜੋ 15-20 ਰੁਪਏ ’ਚ ਮਿਲਦਾ ਸੀ ਹੁਣ 40-50 ਰੁਪਏ ਵਿੱਕ ਰਿਹਾ ਹੈ। ਡ੍ਰੈਗਨ ਫਲ ਦੇ ਰੇਟ ਵੀ ਦੁੱਗਣੇ ਹੋ ਚੁੱਕੇ ਹਨ। ਸਰਦੀਆਂ ’ਚ ਅਨਾਰ ਦੀਆਂ ਕੀਮਤਾਂ ਘੱਟ ਹੋ ਜਾਂਦੀਆਂ ਹਨ ਪਰ ਉਹ 180 ਰੁਪਏ ਤੋਂ 200 ਰੁਪਏ ਤੱਕ ਵਿਕ ਰਿਹਾ ਹੈ। ਫਲ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਡੇਂਗੂ ਦੀ ਮਹਾਮਾਰੀ ਕਾਰਣ ਅਕਸਰ ਰੋਗੀ ਇਨ੍ਹਾਂ ਫਲਾਂ ਦਾ ਹੀ ਸੇਵਨ ਕਰਦੇ ਹਨ, ਜਿਸ ਕਾਰਣ ਇਨ੍ਹਾਂ ਕੀਮਤਾਂ ’ਚ ਵਾਧਾ ਹੋਇਆ। ਪਿੱਛੋਂ ਹੀ ਫਲਾਂ ਦੇ ਰੇਟ ਮਹਿੰਗੇ ਹੋਣ ਕਾਰਣ ਇਨ੍ਹਾਂ ਦੀ ਆਮਦ ਵੀ ਬਹੁਤ ਘੱਟ ਹੋ ਰਹੀ ਹੈ।

ਡੇਂਗੂ ਦੇ ਬੁਖਾਰ ’ਚ ਰੋਗੀ ਦੇ ਜੋਡ਼ਾਂ ’ਚ ਤੇਜ਼ ਦਰਦ ਅਤੇ ਵਾਰ-ਵਾਰ ਚੱਕਰ ਆਉਂਦੇ ਹਨ, ਜਿਸ ਨਾਲ ਖੂਨ ਦੇ ਪਲੇਟਲੈੱਟਸ ਦੀ ਸੰਖਿਆ ’ਚ ਕਮੀ ਹੋ ਜਾਂਦੀ ਹੈ, ਜਿਸ ਕਾਰਣ ਸਰੀਰ ਟੁੱਟਣ ਲੱਗਦਾ ਹੈ। ਜੇਕਰ ਪਲੇਟਲੈੱਟਸ ਦਾ ਤੁਰੰਤ ਇਲਾਜ ਨਾ ਹੋਵੇ ਤਾਂ ਰੋਗੀ ਦੀ ਮੌਤ ਵੀ ਹੋ ਜਾਂਦੀ ਹੈ। ਮਰੀਜ਼ਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਆਯੁਰਵੈਦਿਕ ਡਾਕਟਰ ਗਲੂਕੋਜ਼ ਅਤੇ ਐਂਟੀ ਬਾਓਟਿਕ ਅਤੇ ਐੱਸੀਡੀਟੀ ਦੇ ਇੰਜਕੈਸ਼ਨ ਲਾਉਣ ਤੋਂ ਇਲਾਵਾ ਡੇਂਗੁੂ ਦੇ ਮਰੀਜ਼ ਨੂੰ ਫਲ ਤੇ ਬੱਕਰੀ ਦਾ ਦੁੱਧ ਪੀਣ ਦੀ ਵੀ ਸਲਾਹ ਦਿੰਦੇ ਹਨ। ਅਜਿਹੇ ’ਚ ਫਲ ਅਤੇ ਬੱਕਰੀ ਦੇ ਦੁੱਧ ਦੇ ਰੇਟਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੱਕਰੀ ਦਾ ਦੁੱਧ 200 ਤੋਂ 500 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਅਜਿਹੇ ’ਚ ਲੋਕਾਂ ਕੋਲ ਬਦਲ ਦੇ ਰੂਪ ’ਚ ਫਲ ਬਚਦਾ ਹੈ। ਇਸੇ ਕਾਰਣ ਫਲਾਂ ਦੇ ਰੇਟਾਂ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਰੀਦਦਾਰਾਂ ਦਾ ਕਹਿਣਾ ਹੈ ਕਿ ਜਿੰਨੀ ਤੇਜ਼ੀ ਨਾਲ ਫਲਾਂ ਦੇ ਰੇਟਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ’ਚ ਇਹ ਫਲ ਸਸਤੇ ਹੋਣ ਵਾਲੇ ਹਨ। ਡੇਂਗੂ ਦੇ ਰੋਗੀਆਂ ਦੇ ਕਾਰਣ ਫਲ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਜੇਬ ਇਜਾਜ਼ਤ ਨਹੀਂ ਦੇ ਰਹੀ ਹੈ ਕਿ ਇੰਨੇ ਮਹਿੰਗੇ ਫਲ ਖਰੀਦ ਕੇ ਖਾ ਸਕਣ।


Bharat Thapa

Content Editor

Related News