ਫਾਜ਼ਿਲਕਾ ’ਚ ਹੁਣ ਤੱਕ ਡੇਂਗੂ ਦੇ 87 ਮਰੀਜ਼ਾਂ ਦੀ ਪੁਸ਼ਟੀ
Saturday, Oct 29, 2022 - 01:58 PM (IST)
ਫਾਜ਼ਿਲਕਾ (ਨਾਗਪਾਲ) : ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਨੇ ਦੱਸਿਆ ਗਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਡੇਂਗੂ ਦੇ 87 ਪਾਜ਼ੇਟਿਵ ਕੇਸ ਪ੍ਰਾਪਤ ਹੋਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਕੇਸ ਠੀਕ ਹੋ ਚੁੱਕੇ ਹਨ। ਡੇਂਗੂ ਦੀ ਰੋਕਥਾਮ ਲਈ ਅਰਬਨ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਮੁਹਿੰਮ ਤਹਿਤ ਸ਼ੁੱਕਰਵਾਰ ਅਰਬਨ ਫਾਜ਼ਿਲਕਾ ਵਿਖੇ ਨਗਰ ਕੌਂਸਲ ਫਾਜ਼ਿਲਕਾ ਅਤੇ ਸਿਹਤ ਵਿਭਾਗ ਵਲੋਂ ਸਾਂਝੀ ਡੇਂਗੂ ਰੋਕਥਾਮ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਤਹਿਤ ਕੈਲਾਸ਼ ਨਗਰ ਤੋਂ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵਲੋਂ ਘਰ ਤੋਂ ਘਰ ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕੀਤੀਆ ਗਈਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਟੀਮਾਂ ਦਾ ਸਹਿਯੋਗ ਕਰਨ। ਇਸ ਮੌਕੇ ਜ਼ਿਲ੍ਹਾ ਮਹਾਮਾਰੀ ਕੰਟਰੋਲ ਅਫ਼ਸਰ ਡਾ. ਸੁਨੀਤਾ ਕੰਬੋਜ, ਸੈਨਟਰੀ ਸੁਪਰੀਡੈਂਟ ਨਰੈਸ਼ ਖੇੜਾ, ਜ਼ਿਲਾ ਸਿਹਤ ਯਿੂਨਟ ਅਫ਼ਸਰ ਸੁਰਿੰਦਰ ਮੱਕੜ, ਅਰਬਨ ਸਿਹਤ ਬਚਾਅ ਕਰਮਚਾਰੀ ਸੁਖਜਿੰਦਰ ਸਿੰਘ, ਰਵਿੰਦਰ ਸ਼ਰਮਾ, ਸਵਰਣ ਸਿੰਘ, ਮਨਜੋਤ ਸਿੰਘ ਇੰਸੈਕਟ ਕਲੈਕਟਰ ਅਤੇ ਬ੍ਰੀਡਿੰਗ ਚੈਕਰ ਹਾਜ਼ਰ ਸਨ।