ਡੇਂਗੂ ਦੇ ਕਹਿਰ ’ਚ ਦਿਨ-ਬ-ਦਿਨ ਹੋ ਰਿਹੈ ਵਾਧਾ, ਦੂਜੇ ਮਰੀਜ਼ਾਂ ਲਈ ਹਸਪਤਾਲਾਂ ’ਚ ਨਹੀਂ ਕੋਈ ਜਗ੍ਹਾ

Thursday, Oct 28, 2021 - 11:34 AM (IST)

ਅੰਮ੍ਰਿਤਸਰ (ਅਰੌੜਾ) - ਰੋਟਰੀ ਕਲੱਬ ਅੰਮਿਤਸਰ ਮੇਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੀਨਿਅਰ ਮੈਂਬਰ ਜ਼ਿਲ੍ਹਾ ਸਰਜਨ ਸੋਸਾਇਟੀ ਦੇ ਸਾਬਕਾ ਪ੍ਰਧਾਨ ਡਾ. ਨਵਪ੍ਰੀਤ ਸਿੰਘ ਹੰਸਪਾਲ ਨੇ ਗੁਰੂ ਦੀ ਨਗਰੀ ਵਿੱਚ ਵੱਧ ਰਹੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਨਗਰ ਨਿਗਮ ਅੰਮ੍ਰਿਤਸਰ ਅਤੇ ਹੋਰ ਸੰਬੰਧਤ ਵਿਭਾਗਾਂ ਨੂੰ ਬੇਨਤੀ ਕੀਤੀ ਕਿ ਉਹ ਜਿਸ ਤਰ੍ਹਾਂ ਨਗਰ ਵਿੱਚ ਡੇਂਗੂ ਦੇ ਰੋਗੀਆਂ ਦੀ ਵੱਧਦੀ ਜਾਂਦੀ ਹੈ, ਇਹ ਇਕ ਚਿੰਤਾ ਦਾ ਵਿਸ਼ਾ ਹੈ। 

ਪੜ੍ਹੋ ਇਹ ਵੀ ਖ਼ਬਰ - ਚੋਣਾਂ ਨੂੰ ਲੈ ਕੇ ਬਦਲਿਆ ਜਾ ਸਕਦੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ : ਸੂਤਰ

ਉਨ੍ਹਾਂ ਨੇ ਕਿਹਾ ਕਿ ਨਿਜੀ ਹਸਪਤਾਲਾਂ ਵਿੱਚ ਡੇਂਗੂ ਦੇ ਰੋਗੀਆਂ ਦੀਆਂ ਲਾਇਨਾ ਲੱਗੀਆਂ ਹੋਈਆਂ ਹਨ। ਸਾਰੇ ਬਿਸਤਰ ਅਤੇ ਕਮਰੇ ਡੇਂਗੂ ਦੇ ਮਰੀਜਾਂ ਨਾਲ ਭਰੇ ਪਏ ਹਨ, ਜਿਸ ਨਾਲ ਦੂਸਰੇ ਰੋਗੀਆਂ ਲਈ ਹਸਪਤਾਲਾਂ ਵਿੱਚ ਜਗ੍ਹਾ ਘੱਟ ਪੈ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀ ਸਮਾਚਾਰ ਪੱਤਰਾਂ ਵਿੱਚ ਜਿਸ ਤਰ੍ਹਾ ਪ੍ਰਚਾਰ ਕਰ ਰਹੇ ਹਨ, ਉਸਨੂੰ ਤਿਆਗ ਕੇ ਨਗਰ ਦੇ ਵੱਖ-ਵੱਖ ਖੇਤਰਾਂ ਵਿੱਚ ਮੱਛਰ ਮਾਰਨ ਦੀਆਂ ਦਵਾਈਆਂ ਦਾ ਛਿੜਕਾਵ ਕਰਨ, ਸਫ਼ਾਈ ਵਿਅਸਥਾ, ਫੋਗਿੰਗ ਮਸ਼ੀਨਾਂ ਦਾ ਪ੍ਰਬੰਧ ਕਰਨ। 

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਉਨ੍ਹਾਂ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਾ ਡੇਂਗੂ ਦੀ ਰੋਕਥਾਮ ਦਾ ਉਚਿਤ ਪ੍ਰਬੰਧ ਨਾ ਕੀਤਾ ਗਿਆ ਤਾਂ ਹਾਲਤ ਕੋਰੋਨਾ ਮਹਾਮਾਰੀ ਤੋਂ ਵੀ ਜ਼ਿਆਦਾ ਗੰਭੀਰ ਹੋ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਹਾਲਾਤ ਸਿਰ ਤੋਂ ਉਪਰ ਪਹੁੰਚ ਜਾਂਦੇ ਹਨ ਤਾਂ ਪ੍ਰਸ਼ਾਸ਼ਨ ਹਰਕਤ ਵਿੱਚ ਆਉਂਦਾ ਹੈ। ਸਮੇਂ ਰਹਿੰਦੇ ਜੇਕਰ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਇਹੋ ਜਿਹੀ ਭਯੰਕਰ ਸਥਿਤੀ ਕਦੇ ਵੀ ਪੈਦਾ ਨਹੀ ਹੋਵੇਗੀ ਅਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬੱਚ ਸਕਦੀਆਂ ਹਨ। ਇਸ ਮੌਕੇ ਡਾ. ਨਵਪ੍ਰੀਤ ਜੀ ਦੇ ਨਾਲ ਡਾ. ਜਸਬੀਰ ਸਿੰਘ, ਡਾ. ਆਰ.ਐੱਸ. ਬੋਪਾਰਾਏ ਡਾ. ਜਸਬੀਰ ਕੌਰ ਆਦਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)


rajwinder kaur

Content Editor

Related News