ਮੋਹਾਲੀ ''ਚ ''ਡੇਂਗੂ'' ਦੇ ਮਰੀਜ਼ ਸਭ ਤੋਂ ਜ਼ਿਆਦਾ, ਮੇਅਰ ਨੇ ਲਾਈ ਫੌਗਿੰਗ ''ਚ ਤਾਕਤ

Wednesday, Nov 08, 2017 - 01:15 PM (IST)

ਮੋਹਾਲੀ ''ਚ ''ਡੇਂਗੂ'' ਦੇ ਮਰੀਜ਼ ਸਭ ਤੋਂ ਜ਼ਿਆਦਾ, ਮੇਅਰ ਨੇ ਲਾਈ ਫੌਗਿੰਗ ''ਚ ਤਾਕਤ

ਮੋਹਾਲੀ (ਰਾਣਾ) : ਡੇਂਗੂ ਦੇ ਵਧਦੇ ਮਰੀਜ਼ਾਂ ਨੂੰ ਵੇਖਦੇ ਹੋਏ ਹਾਈਕੋਰਟ ਦੀ ਫਿਟਕਾਰ ਦੇ ਬਾਅਦ ਮੋਹਾਲੀ ਦੇ ਮੇਅਰ ਨੇ ਫੌਗਿੰਗ ਕਰਵਾਉਣ ਲਈ ਆਪਣੀ ਤਾਕਤ ਲਾ ਦਿੱਤੀ ਹੈ ਪਰ ਫਿਰ ਵੀ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਮੋਹਾਲੀ ਦਾ ਹੈ 886, ਜਿਸ ਤੋਂ ਸਪੱਸ਼ਟ ਪਤਾ ਲਗਦਾ ਹੈ ਕਿ ਮੋਹਾਲੀ ਵਿਚ ਕਿੰਨੀ ਕੁ ਸਾਫ-ਸਫਾਈ ਰੱਖੀ ਜਾ ਰਹੀ ਹੈ। ਇਸ ਨਾਲ ਹੁਣ ਹੈਲਥ ਵਿਭਾਗ ਦੇ ਨਾਲ ਨਗਰ ਨਿਗਮ ਦੀ ਵੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਪਰ ਜ਼ਿਲੇ ਵਿਚ ਵਧ ਰਹੇ ਡੇਂਗੂ ਦੇ ਮਰੀਜ਼ਾਂ ਸਬੰਧੀ ਕੋਈ ਵੀ ਵਿਭਾਗ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ ।ਜ਼ਿਲੇ ਵਿਚ ਡੇਂਗੂ ਦੇ ਕੁਲ ਟੈਸਟ 2930 ਕੀਤੇ ਗਏ, ਜਿਨ੍ਹਾਂ ਵਿਚੋਂ 1951 ਵਿਚ ਡੇਂਗੂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਸਿਵਲ ਹਸਪਤਾਲ 'ਚ ਪੈਰ ਰੱਖਣ ਲਈ ਜਗ੍ਹਾ ਨਹੀਂ
ਜਾਣਕਾਰੀ ਅਨੁਸਾਰ ਫੇਜ਼-6 ਦੇ ਸਿਵਲ ਹਸਪਤਾਲ ਵਿਚ  ਬੁਖਾਰ ਨਾਲ ਪੀੜਤ ਰੋਜ਼ਾਨਾ ਕਾਫੀ ਲੋਕ ਆਉਂਦੇ ਹਨ । ਪਰਚੀ ਕਟਵਾਉਣ ਵਾਲੀ ਥਾਂ 'ਤੇ ਪੈਰ ਰੱਖਣ ਤਕ ਦੀ ਜਗ੍ਹਾ ਨਹੀਂ ਹੁੰਦੀ ਤੇ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਵਿਚੋਂ ਕਾਫੀ ਲੋਕਾਂ ਨੂੰ ਡੇਂਗੂ ਹੁੰਦਾ ਹੈ, ਜਿਨ੍ਹਾਂ ਨੂੰ ਇਲਾਜ ਲਈ ਐਮਰਜੈਂਸੀ ਵਿਚ ਬਣੇ ਡੇਂਗੂ ਦੇ ਵਾਰਡ ਵਿਚ ਦਾਖਲ ਕਰ ਲਿਆ ਜਾਂਦਾ ਹੈ ਪਰ ਉਥੇ ਇੰਨੀ ਸਫਾਈ ਨਹੀਂ ਹੈ ਤੇ ਨਾ ਹੀ ਸਮੇਂ ਸਿਰ ਉਨ੍ਹਾਂ ਦਾ ਚੈੱਕਅਪ ਕੀਤਾ ਜਾਂਦਾ ਹੈ ।


Related News