ਚੰਡੀਗੜ੍ਹ 'ਚ ਡੇਂਗੂ ਦੇ 40 ਕੇਸਾਂ ਦੀ ਪੁਸ਼ਟੀ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

Monday, Aug 29, 2022 - 12:59 PM (IST)

ਚੰਡੀਗੜ੍ਹ (ਪਾਲ) : ਡੇਂਗੂ ਇਕ ਮੌਸਮੀ ਬੀਮਾਰੀ ਹੈ, ਪਿਛਲੀ ਵਾਰ ਮੀਂਹ ਦੇਰੀ ਨਾਲ ਸ਼ੁਰੂ ਹੋਇਆ ਸੀ, ਕੋਵਿਡ ਬਹੁਤ ਸੀ, ਸਾਰਾ ਧਿਆਨ ਇਸ ਪਾਸੇ ਸੀ। ਡਾਇਰੈਕਟਰ ਸਿਹਤ ਵਿਭਾਗ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਸ਼ਹਿਰ 'ਚ ਹੁਣ ਤੱਕ 40 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 3 ਅਗਸਤ ਤੱਕ ਸ਼ਹਿਰ 'ਚ 22 ਕੇਸ ਪਾਜ਼ੇਟਿਵ ਸਨ, ਜੋ ਕਿ ਪਿਛਲੀ ਵਾਰ ਦੇ ਮੁਕਾਬਲੇ ਅਜੇ ਵੀ ਘੱਟ ਹੈ। ਜਿਸ ਤਰ੍ਹਾਂ ਦੇ ਕੇਸ ਅਸੀਂ ਪਿਛਲੀ ਵਾਰ ਦੇਖੇ ਸਨ, ਉਹ ਬਹੁਤ ਗੰਭੀਰ ਸਨ। ਉਨ੍ਹਾਂ ਨੂੰ ਹਸਪਤਾਲ 'ਚ  ਦਾਖ਼ਲ ਕਰਵਾਉਣ ਦੀ ਲੋੜ ਸੀ। ਪਲੇਟਲੈਟਸ ਤੇਜ਼ੀ ਨਾਲ ਘਟ ਰਹੇ ਸਨ। ਮੈਂ ਹੁਣ ਤਕ ਜੋ ਮਾਮਲਿਆਂ 'ਚ  ਦੇਖਿਆ ਹੈ, ਉਨ੍ਹਾਂ 'ਚ ਲੱਛਣ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਦਾ ਘਰ 'ਚ ਆਸਾਨੀ ਨਾਲ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਮੌਸਮ 'ਚ ਡੇਂਗੂ ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਵੱਧਣ ਲੱਗਦੇ ਹਨ। ਪਿਛਲੀ ਵਾਰ ਨੂੰ ਦੇਖਦਿਆਂ ਇਸ ਵਾਰ ਅਸੀਂ ਸਮੇਂ ਤੋਂ ਪਹਿਲਾਂ ਹੀ ਚੌਕਸ ਹੋ ਗਏ ਸੀ। ਹੁਣ ਤੱਕ ਸਾਡੀ ਟੀਮ ਨੇ 125 ਲੋਕਾਂ ਦੇ ਚਲਾਨ, 7494 ਨੋਟਿਸ ਅਤੇ 97 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਪਰ ਜੇਕਰ ਕੋਈ ਪਾਜ਼ੇਟਿਵ ਹੈ ਤਾਂ ਉਸ ਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡੇਂਗੂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੱਛਣ ਇਕਦਮ ਘੱਟ ਜਾਂਦੇ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ
ਘਰ-ਘਰ ਜਾ ਕੇ ਚੈਕਿੰਗ ਜਾਰੀ
ਵਿਭਾਗ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਤੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਅਸੀਂ ਇਸ ਵਾਰ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਇਸ ਵਾਰ ਅਸੀਂ ਡੇਂਗੂ ਦੀ ਰੋਕਥਾਮ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਕਿ ਡੇਂਗੂ ਦਾ ਕੋਈ ਆਊਟਬ੍ਰੇਕ ਹੋਵੇ।ਸ਼ਹਿਰ ਵਿਚ ਹੁਣ ਤਕ ਜੋ ਪੈਟਰਨ ਹੋਇਆ ਹੈ, ਉਸ ਵਿਚ ਦੇਖਿਆ ਗਿਆ ਹੈ ਕਿ ਹਰ ਤੀਜੇ ਸਾਲ ਡੇਂਗੂ ਦੇ ਕੇਸ ਬਹੁਤ ਜ਼ਿਆਦਾ ਹਨ, ਜੋ ਪਿਛਲੇ ਸਾਲ ਦੇਖਣ ਨੂੰ ਮਿਲੇ ਸਨ। ਇਸ ਲਈ ਅਸੀਂ ਦੋ ਟੀਮਾਂ ਬਣਾਈਆਂ ਹਨ, ਜਿਨ੍ਹਾਂ ਦੇ ਤਹਿਤ ਬਹੁਤ ਸਾਰੇ ਸਟਾਫ਼ ਮੈਂਬਰ ਅਜਿਹੇ ਹਨ, ਜੋ ਨਾ ਸਿਰਫ ਘਰ-ਘਰ ਜਾ ਕੇ ਸਗੋਂ ਸਰਕਾਰੀ ਦਫ਼ਤਰਾਂ ਅਤੇ ਪ੍ਰਾਈਵੇਟ ਦਫ਼ਤਰਾਂ ਦੀ ਵੀ ਚੈਕਿੰਗ ਕਰ ਰਹੇ ਹਨ। ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਣੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਅਸੀਂ ਸਿਰਫ਼ ਅਜਿਹੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿੱਥੇ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਡੇਂਗੂ ਦੇ ਪ੍ਰਜਣਨ ਦੀ ਸੰਭਾਵਨਾ ਜ਼ਿਆਦਾ ਹੈ। ਪਿਛਲੇ ਸਾਲ ਸ਼ਹਿਰ ਵਿਚ ਡੇਂਗੂ ਦੇ 1100 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਲੰਪੀ ਸਕਿਨ' ਕਾਰਨ ਘਟਿਆ ਦੁੱਧ ਦਾ ਉਤਪਾਦਨ, 10 ਹਜ਼ਾਰ ਪਸ਼ੂਆਂ ਦੀ ਮੌਤ
ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ ਨਾ ਕਰੋ
ਜੇਕਰ ਕਿਸੇ ਵਿਅਕਤੀ ਨੂੰ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਬੁਖ਼ਾਰ ਹੈ ਅਤੇ ਹੱਡੀਆਂ ਅਤੇ ਜੋੜਾਂ ਵਿਚ ਦਰਦ ਹੈ ਤਾਂ ਤੁਰੰਤ ਟੈਸਟ ਕਰਵਾਓ।
ਜੇਕਰ ਨੱਕ ਅਤੇ ਜਬਾੜਿਆਂ ਵਿਚੋਂ ਖੂਨ ਆ ਰਿਹਾ ਹੋਵੇ ਤਾਂ ਵਿਅਕਤੀ ਨੂੰ ਡੇਂਗੂ ਹੋ ਸਕਦਾ ਹੈ।
ਉਲਟੀ ਵਿਚ ਖੂਨ, ਤੇਜ਼ ਸਾਹ ਲੈਣਾ, ਘਬਰਾਹਟ ਅਤੇ ਖੂਨ ਦੇ ਪਲੇਟਲੈਟਸ ਦਾ ਘੱਟ ਹੋਣਾ ਡੇਂਗੂ ਦਾ ਕਾਰਨ ਹੋ ਸਕਦਾ ਹੈ।
ਜੇਕਰ 24 ਘੰਟਿਆਂ ’ਚ ਬੁਖਾਰ ਨਾਲ ਉਲਟੀਆਂ ਆਉਂਦੀਆਂ ਹਨ, ਤਾਂ ਟੈਸਟ ਕਰਵਾਓ।
ਜੇਕਰ ਕਿਸੇ ਵਿਅਕਤੀ ਵਿਚ ਡੇਂਗੂ ਦੇ ਲੱਛਣ ਹੋਣ ਤਾਂ ਬਿਨਾਂ ਦੇਰੀ ਕੀਤੇ ਐਂਟੀਜਨ ਜਾਂ ਐਂਟੀਬਾਡੀ ਟੈਸਟ ਕਰਵਾਓ। ਐਂਟੀਜਨ ਟੈਸਟ ਦੀ ਰਿਪੋਰਟ ਸਿਰਫ਼ 20 ਮਿੰਟਾਂ ਵਿਚ ਆਉਂਦੀ ਹੈ, ਜਦੋਂ ਕਿ ਐਂਟੀ ਬਾਡੀ ਟੈਸਟ ਵਿਚ ਚਾਰ ਤੋਂ ਪੰਜ ਦਿਨ ਲੱਗ ਜਾਂਦੇ ਹਨ। ਐਂਟੀਜਨ ਟੈਸਟ ਵਿਚ ਸ਼ੁਰੂਆਤੀ ਲੱਛਣਾਂ ਦੇ ਆਧਾਰ ’ਤੇ ਡੇਂਗੂ ਦੀ ਜਾਂਚ ਕੀਤੀ ਜਾਂਦੀ ਹੈ, ਜਦਕਿ ਐਂਟੀ ਬਾਡੀ ਟੈਸਟ ਵਿਚ ਡੇਂਗੂ ਦੇ ਲੱਛਣਾਂ ਦੇ ਇਕ ਹਫ਼ਤੇ ਬਾਅਦ ਵਾਇਰਸ ਦਾ ਟੈਸਟ ਰਾਹੀਂ ਪਤਾ ਲਾਇਆ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News